Connect with us

ਇੰਡੀਆ ਨਿਊਜ਼

CBSE ਨੇ 10ਵੀਂ ਜਮਾਤ ਦੇ ਨਤੀਜਿਆਂ ਦਾ ਕੀਤਾ ਐਲਾਨ, 94.40 ਫੀਸਦੀ ਵਿਦਿਆਰਥੀ ਪਾਸ, ਕੁੜੀਆਂ ਨੇ ਮਾਰੀ ਬਾਜ਼ੀ

Published

on

CBSE Announces Class 10th Results, 94.40 Percent Students Pass, Girls Win

12ਵੀਂ ਜਮਾਤ ਦੇ ਨਤੀਜ਼ਿਆਂ ਤੋਂ ਬਾਅਦ ਹੁਣ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੇ ਸ਼ੁੱਕਰਵਾਰ ਨੂੰ 10ਵੀਂ ਜਮਾਤ ਦੇ ਇਮਤਿਹਾਨ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿਚ ਕੁੜੀਆਂ ਨੇ ਮੁੰਡਿਆਂ ਦੇ ਮੁਕਾਬਲੇ 1.41 ਫੀਸਦੀ ਬਿਹਤਰ ਪ੍ਰਦਰਸ਼ਨ ਕੀਤਾ ਹੈ। ਸੀ.ਬੀ.ਐੱਸ.ਈ. ਦੀ 10ਵੀਂ ਜਮਾਤ ਦੀ ਪ੍ਰੀਖਿਆ ’ਚ 94.40 ਫੀਸਦੀ ਵਿਦਿਆਰਥੀ ਪਾਸ ਹੋ ਗਏ ਹਨ।

ਇਹ ਪਹਿਲੀ ਵਾਰ ਹੈ ਜਦੋਂ ਸੀ.ਬੀ.ਐੱਸ.ਈ. ਨੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਇਕ ਹੀ ਦਿਨ ’ਚ ਕੀਤਾ ਹੈ। ਸੀ.ਬੀ.ਐੱਸ.ਈ. ਦੇ ਇਕ ਅਧਿਕਾਰੀ ਨੇ ਕਿਹਾ ਕਿ 10ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।’ ਪ੍ਰੀਖਿਆ ’ਚ 95.21 ਫੀਸਦੀ ਕੁੜੀਆਂ ਅਤੇ 93.80 ਫੀਸਦੀ ਮੁੰਡੇ ਪਾਸ ਹੋਏ ਹਨ। ਉੱਥੇ ਹੀ ਟ੍ਰਾਂਸਜੈਂਡਰ ਵਿਦਿਆਰਥੀਆਂ ਦਾ ਪਾਸ ਪ੍ਰਤੀਸ਼ਤ 90 ਫੀਸਦੀ ਰਿਹਾ।

ਸੀ.ਬੀ.ਐੱਸ.ਈ. 10ਵੀਂ ਜਮਾਤ ਦੇ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in ਅਤੇ cbseresults.nic.in ’ਤੇ ਜਾ ਕੇ ਨਤੀਜੇ ਵੇਖ ਸਕਦੇ ਹਨ। ਬੋਰਡ ਨੇ ਹਾਲ ਹੀ ’ਚ ‘ਪ੍ਰੀਖਿਆ ਸੰਗਮ’ ਪੋਰਟਲ ਲਾਂਚ ਕੀਤਾ ਹੈ। ਇਸ ਲਈ ਵਿਦਿਆਰਥੀ ਅਧਿਕਾਰਤ ਪੋਰਟਲ parikshasangam.cbse.gov.in ’ਤੇ ਵੀ ਸੀ.ਬੀ.ਐੱਸ.ਈ. 10ਵੀਂ ਜਮਾਤ ਦੇ ਨਤੀਜੇ ਵੇਖ ਅਤੇ ਡਾਊਨਲੋਡ ਕਰ ਸਕਦੇ ਹਨ।

Facebook Comments

Trending