Connect with us

ਪੰਜਾਬੀ

CBSE 10ਵੀਂ ਤੇ 12ਵੀਂ ਦੀ ਸਲਾਨਾ ਪ੍ਰੀਖਿਆ ਸ਼ੁਰੂ; ਲੁਧਿਆਣਾ ‘ਚ 30 ਪ੍ਰੀਖਿਆ ਕੇਂਦਰਾਂ ’ਤੇ ਹੋਣਗੀਆਂ ਪ੍ਰੀਖਿਆਵਾਂ

Published

on

CBSE 10th & 12th Annual Exam Begins; Examinations will be held at 30 examination centers in Ludhiana

ਲੁਧਿਆਣਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀ ਕਲਾਸ 10ਵੀਂ ਅਤੇ 12ਵੀਂ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ ਸ਼ੁਰੂ ਹੋ ਰਹੀ ਹੈ। ਡੇਟਸ਼ੀਟ ਦੇ ਅਨੁਸਾਰ ਕਲਾਸ 10ਵੀਂ ਦੀ ਪ੍ਰੀਖਿਆ 21 ਮਾਰਚ ਤੱਕ ਆਯੋਜਿਤ ਕੀਤੀ ਜਾਵੇਗੀ, ਜਦਕਿ ਕਲਾਸ 12ਵੀਂ ਦੀ ਪ੍ਰੀਖਿਆ 5 ਅਪ੍ਰੈਲ ਤੱਕ ਜਾਰੀ ਰਹੇਗੀ। ਲੁਧਿਆਣਾ ਦੇ 30 ਪ੍ਰੀਖਿਆ ਕੇਂਦਰਾਂ ’ਤੇ ਪ੍ਰੀਖਿਆਵਾਂ ਹੋਣਗੀਆਂ। ਇਨ੍ਹਾਂ ਪ੍ਰੀਖਿਆਵਾਂ ਲਈ ਬੋਰਡ ਐਡਮਿਟ ਕਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।

ਦੱਸ ਦੇਈਏ ਕਿ ਕੋਵਿਡ-19 ਕਾਰਨ 2020 ਤੋਂ ਬੀਤੇ 2 ਸਾਲ ਤੱਕ ਪ੍ਰੀਖਿਆ ਪ੍ਰਭਾਵਿਤ ਹੋਣ ਤੋਂ ਬਾਅਦ ਹੁਣ ਇਸ ਸਾਲ ਵਿਦਿਆਰਥੀ ਵਾਪਸ ਸਾਧਾਰਨ ਬੋਰਡ ਪ੍ਰੀਖਿਆ ’ਚ ਹਿੱਸਾ ਲੈਣਗੇ। ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਦੌਰਾਨ ਸੀ. ਬੀ. ਐੱਸ. ਈ. ਨੂੰ ਸਿਧਾਂਤਕ ਬੋਰਡ ਪ੍ਰੀਖਿਆ ਰੱਦ ਕਰਨੀ ਪਈ ਤੇ ਇਕ ਵਿਕਲਪਿਕ ਮੁਲਾਂਕਣ ਮਾਪਦੰਡ ਤਿਆਰ ਕੀਤਾ ਗਿਆ ਸੀ, ਜਦਕਿ ਪਿਛਲੇ ਸਾਲ ਸੀ. ਬੀ. ਐੱਸ. ਈ. ਨੇ ਕਲਾਸ 10ਵੀਂ, 12ਵੀਂ ਦੀ ਬੋਰਡ ਪ੍ਰੀਖਿਆ ਦੋ ਟਰਮ ’ਚ ਆਯੋਜਿਤ ਕੀਤੀ ਸੀ।

Facebook Comments

Trending