Connect with us

ਇੰਡੀਆ ਨਿਊਜ਼

ਸੀਬੀਐਸਸੀ ਨੇ 9ਵੀਂ, 10ਵੀਂ ਸਮੇਤ ਇਨ੍ਹਾਂ ਜਮਾਤਾਂ ਲਈ ਨਵਾਂ ਸਿਲੇਬਸ ਕੀਤਾ ਜਾਰੀ

Published

on

CBSC released new syllabus for these classes including 9th and 10th

ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਅਕਾਦਮਿਕ ਸੈਸ਼ਨ 2021-22 ਲਈ ਨਵਾਂ ਸਿਲੇਬਸ ਜਾਰੀ ਕੀਤਾ ਹੈ। ਬੋਰਡ ਨੇ ਜਮਾਤ 9ਵੀਂ, 10ਵੀਂ, 11ਵੀਂ ਤੇ 12ਵੀਂ ਲਈ ਨਵਾਂ ਸਿਲੇਬਸ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤਾ ਹੈ। ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਸਿਲੇਬਸ ਮੁਤਾਬਿਕ CBSE ਨੇ ਅਕਾਦਮਿਕ ਸੈਸ਼ਨ 2021-22 ਲਈ ਸਿਲੇਬਸ ‘ਚ ਕੋਈ ਕਮੀ ਨਹੀਂ ਕੀਤੀ ਹੈ। ਇਸ ਦਾ ਟੀਚਾ ਹੈ ਕਿ ਵਿਦਿਆਰਥੀਂਆਂ ਨੂੰ ਪੂਰਾ 100 ਫੀਸਦੀ ਸਿਲੇਬਸ ਦਾ ਅਧਿਐਨ ਕਰਨਾ ਹੋਵੇਗਾ ਤੇ ਇਸ ਦੇ ਆਧਾਰ ‘ਤੇ ਹੀ ਪ੍ਰੀਖਿਆ ਆਯੋਜਿਤ ਕੀਤੀ ਜਾਵੇਗੀ।

ਪਿਛਲੇ ਸਾਲ ਯਾਨੀ ਕਿ ਮਾਰਚ, 2020 ‘ਚ ਫੈਲੀ ਕੋਰੋਨਾ ਵਾਇਰਸ ਕਾਰਨ ਤੋਂ ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਸਨ। ਇਸ ਕਾਰਨ ਪੜ੍ਹਾਈ ਦਾ ਕਾਫੀ ਨੁਕਸਾਨ ਹੋਇਆ ਸੀ। ਹਾਲਾਂਕਿ ਕੁਝ ਸਮੇਂ ਬਾਅਦ ਆਨਲਾਈਨ ਪੜ੍ਹਾਈ ਦੀ ਆਪਸ਼ਨ ਸ਼ੁਰੂ ਹੋ ਗਈ ਸੀ ਪਰ ਹਰ ਵਿਦਿਆਰਥੀ ਕੋਲ ਇੰਟਰਨੈੱਟ ਦੀ ਬਹਿਤਰ ਕੁਨੈਕਟਿਵਿਟੀ ਸਮੇਤ ਹੋਰ ਮੁੱਦਿਆਂ ਸਾਹਮਣੇ ਆਉਣ ਕਾਰਨ ਵਿਦਿਆਰਥੀਆਂ ਨੂੰ ਪੜ੍ਹਾਈ ਦਾ ਕਾਫੀ ਨੁਕਸਾਨ ਹੋਇਆ ਸੀ। ਇਸ ਮੁਸ਼ਕਲ ਨੂੰ ਸਮਝਦਿਆਂ ਬੋਰਡ ਨੇ ਕੋਰਸ ‘ਚ ਕਟੌਤੀ ਕੀਤੀ ਸੀ ਪਰ ਕੋਰਸ ਦੀ ਕਮੀ ਸਿਰਫ਼ ਪਿਛਲੇ ਸੈਸ਼ਨ ਲਈ ਹੀ ਸੀ। ਇਸ ਲਈ ਬੋਰਡ ਨੇ ਨਵੇਂ ਅਕਾਦਮਿਕ ਸੈਸ਼ਨ ਲਈ ਨਵਾਂ ਸਿਲੇਬਸ ਜਾਰੀ ਕੀਤਾ ਹੈ, ਜਿਸ ਨਾਲ ਕੋਈ ਵਹਿਮ ‘ਚ ਨਾ ਰਹੇ। ਦੱਸ ਦੇਈਏ ਕਿ 9ਵੀਂ ਤੋਂ ਲੈ ਕੇ 12ਵੀਂ ਤਕ ਦੀ ਜਮਾਤਾਂ ਲਈ 1 ਅਪ੍ਰੈਲ ਤੋਂ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋਇਆ ਹੈ।

Facebook Comments

Trending