Connect with us

ਪੰਜਾਬੀ

ਲੁਧਿਆਣਾ ਦੇ ਟ੍ਰੈਵਲ ਏਜੰਟ ਦੇ ਦਫ਼ਤਰ ਤੇ ਘਰ ‘ਚ CBI ਦਾ ਛਾਪਾ, ਏਜੰਟਾਂ ‘ਚ ਵੀ ਮਚੀ ਹਫੜਾ-ਦਫੜੀ

Published

on

CBI raided the office and house of a famous travel agent in Ludhiana, there was chaos in the rest of the agents too.

ਸ਼੍ਰੀ ਮਾਛੀਵਾਡ਼ਾ ਸਾਹਿਬ (ਲੁਧਿਆਣਾ ) : ਸਥਾਨਕ ਸਮਰਾਲਾ ਰੋਡ ’ਤੇ ਸਥਿਤ ਜਗਦੰਬੇ ਇੰਟਰਨੈਸ਼ਨਲ ਸਰਵਿਸਿਜ਼ ਦੇ ਦਫ਼ਤਰ ਅਤੇ ਘਰ ਵਿਚ ਅੱਜ ਅਚਨਚੇਤ ਸੀਬੀਆਈ ਟੀਮ ਵਲੋਂ ਛਾਪਿਆ ਮਾਰਿਆ ਗਿਆ। ਲਗਾਤਾਰ ਕਈ ਘੰਟੇ ਛਾਣਬੀਣ ਕੀਤੀ ਗਈ। ਜਾਣਕਾਰੀ ਮੁਤਾਬਿਕ ਸੀਬੀਆਈ ਟੀਮ ਦੇ ਅਧਿਕਾਰੀਆਂ ਨੇ ਮਾਛੀਵਾੜਾ ਪੁਲਿਸ ਨੂੰ ਨਾਲ ਲੈ ਕੇ ਟੈ੍ਰਵਲ ਏਜੰਸੀ ਦੇ ਸੰਚਾਲਕ ਬਲਵਿੰਦਰ ਸਿੰਘ ਦੇ ਪਿੰਡ ਝਡ਼ੌਦੀ ਵਿਖੇ ਬਣੀ ਕੋਠੀ ਤੇ ਸਥਾਨਕ ਸਮਰਾਲਾ ਰੋਡ ’ਤੇ ਸਥਿਤ ਦਫ਼ਤਰ ’ਚ ਛਾਪੇਮਾਰੀ ਕੀਤੀ।

ਸੀਬੀਆਈ ਅਧਿਕਾਰੀ ਨੇ ਕੇਵਲ ਇਹੀ ਜਾਣਕਾਰੀ ਦਿੱਤੀ ਕਿ ਉਹ ਦਿੱਲੀ ਤੋਂ ਆਏ ਹਨ ਤੇ ਕਿਸੇ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੂੰ ਟ੍ਰੇਵਲ ਏਜੰਟ ਬਲਵਿੰਦਰ ਸਿੰਘ ਨਹੀਂ ਮਿਲਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹ ਇਸ ਸਮੇਂ ਵਿਦੇਸ਼ ਗਿਆ ਹੋਇਆ ਹੈ। ਟ੍ਰੈਵਲ ਏਜੰਸੀ ਵਲੋਂ ਨੌਜਵਾਨਾਂ ਨੂੰ ਵਿਦੇਸ਼ ਅਤੇ ਖਾਸ ਕਰ ਅਮਰੀਕਾ ਭੇਜਣ ਲਈ ਕਾਫ਼ੀ ਚਰਚਿਤ ਹੈ। ਸੀਬੀਆਈ ਟੀਮ ਵਲੋਂ ਇਸ ਟ੍ਰੈਵਲ ਏਜੰਟ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਜਦੋਂ ਮਾਛੀਵਾਡ਼ਾ ਵਿਚ ਸੀ.ਬੀ.ਆਈ. ਟੀਮ ਵਲੋਂ ਛਾਪੇਮਾਰੀ ਦੀ ਸੂਚਨਾ ਫੈਲੀ ਤਾਂ ਹੋਰ ਕਈ ਟ੍ਰੈਵਲ ਏਜੰਟਾਂ ’ਚ ਹਫ਼ਡ਼ਾ-ਦਫ਼ਡ਼ੀ ਮਚ ਗਈ ਜੋ ਆਪਣੇ ਦਫ਼ਤਰ ਬੰਦ ਕਰ ਗਏ।

Facebook Comments

Trending