ਡੇਰਾ ਮੁਖੀ ਰਾਮ ਰਹੀਮ ਨੂੰ CBI ਅਦਾਲਤ ਦਾ ਵੱਡਾ ਝਟਕਾ, ਜੱਜ ਬਦਲਣ ਦੀ ਪਟੀਸ਼ਨ ਕੀਤੀ ਖਾਰਿਜ, ਮਿਲੀ ਜਾਣਕਾਰੀ ਅਨੁਸਾਰ ਅੱਜ ਭਾਵ ਮੰਗਲਵਾਰ ਸਵੇਰਸਾਰ CBI ਅਦਾਲਤ ਨੇ ਬਚਾਅ ਪੱਖ ਵੱਲੋਂ ਜੱਜ ਬਦਲਣ ਦੀ ਲਗਾਈ ਗਈ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 14 ਦਸੰਬਰ ਨੂੰ ਹੋਵੇਗੀ। ਸੁਣਵਾਈ ਦੌਰਾਨ ਰਾਮ ਰਹੀਮ ਵੀਡੀਓ ਕਾਨਫਰੈਸਿੰਗ ਰਾਹੀਂ ਪੇਸ਼ ਹੋਏ ਜਦਕਿ ਦੂਜੇ ਦੋਸ਼ੀ ਸਿੱਧੇ ਰੂਪ ਵਿੱਚ ਅਦਾਲਤ ਵਿੱਚ ਪੇਸ਼ ਹੋਏ।
ਦੱਸਣਯੋਗ ਹੈ ਕਿ ਸਾਧਵੀ ਯੌਨ ਸ਼ੋਸ਼ਣ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਦੇ ਇੱਕ ਸਹਿਯੋਗੀ ਅਤੇ ਦੋਸ਼ੀ ਕ੍ਰਿਸ਼ਣ ਲਾਲ ਨੇ ਵਿਸ਼ੇਸ CBI ਅਦਾਲਤ ਵਿੱਚ ਇੱਕ ਪਟੀਸ਼ਨ ਲਗਾ ਕੇ ਮੰਗ ਕੀਤੀ ਗਈ ਸੀ ਕਿ ਡੇਰਾ ਪ੍ਰਬੰਧਕ ਰੰਜੀਤ ਸਿੰਘ ਹੱਤਿਆ ਮਾਮਲੇ ਵਿੱਚ ਉਹ CBI ਦੇ ਚੀਫ ਜਸਟਿਸ ਜਗਦੀਪ ਸਿੰਘ ਤੋਂ ਇਸ ਮਾਮਲੇ ਦੀ ਸੁਣਵਾਈ ਨਹੀਂ ਕਰਵਾਉਣਾ ਚਾਹੁੰਦੇ ਹਨ। ਹੁਣ 14 ਦਸੰਬਰ ਨੂੰ ਰੰਜੀਤ ਹੱਤਿਆਕਾਂਡ ਮਾਮਲੇ ਵਿੱਚ ਫਾਈਨਲ ਬਹਿਸ ਹੋਵੇਗੀ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਹੀ ਕੋਈ ਵੱਡਾ ਫੈਸਲਾ ਆ ਸਕਦਾ ਹੈ। ਪਿਛਲੀ ਸੁਣਵਾਈ ਵਿੱਚ ਇੱਕ ਪਟੀਸ਼ਨ ਲਗਾ ਕੇ ਬਚਾ ਪੱਖ ਨੇ ਕਿਹਾ ਸੀ ਕਿ ਗੁਰਮੀਤ ਰਾਮ ਰਹੀਮ ਦੇ ਖਿਲਾਫ ਪਹਿਲਾਂ ਹੀ ਦੋ ਮਾਮਲਿਆਂ ਵਿੱਚ ਜਗਦੀਪ ਸਿੰਘ ਧਨਖੜ ਸਜ਼ਾ ਸੁਣਾ ਚੁੱਕੇ ਹਨ। ਇਸ ਲਈ ਹੁਣ ਤੀਜੇ ਮਾਮਲੇ ਵਿੱਚ ਵੀ ਉਹ ਕਿਸੇ ਹੋਰ ਜੱਜ ਤੋਂ ਸੁਣਵਾਈ ਕਰਵਾਉਣਾ ਚਾਹੁੰਦੇ ਹਨ।