ਅਪਰਾਧ

ਵੇਰਕਾ ਬੂਥ ਦੇ ਤਾਲੇ ਤੋੜ ਨਕਦੀ, ਦੇਸੀ ਘਿਉ, ਚਾਕਲੇਟਾਂ ਅਤੇ ਲੈਪਟਾਪ ਚੋਰੀ

Published

on

ਲੁਧਿਆਣਾ  :  ਵੇਰਕਾ ਦੇ ਬੂਥ ਨੂੰ ਨਿਸ਼ਾਨਾ ਬਣਾਉਂਦਿਆਂ ਸ਼ਾਤਰ ਚੋਰ ਤਾਲੇ ਤੋੜ ਕੇ ਅੰਦਰੋਂ 12 ਹਜ਼ਾਰ ਰੁਪਏ ਦੀ ਨਕਦੀ, ਚਾਕਲੇਟਾਂ, ਦੇਸੀ ਘਿਉ ਅਤੇ ਲੈਪਟਾਪ ਚੋਰੀ ਕਰ ਲੈ ਗਏ ਇਸ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਿਸ ਨੇ ਧਾਂਦਰਾ ਇਨਕਲੇਵ ਦੇ ਵਾਸੀ ਸੁਰਿੰਦਰਪਾਲ ਸਿੰਘ ਦੇ ਬਿਆਨ ਉੱਪਰ ਅਣਪਛਾਤੇ ਚੋਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

ਥਾਣਾ ਦੁੱਗਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਅਰਬਨ ਅਸਟੇਟ ਦੁੱਗਰੀ ਫੇਸ 2 ਦੇ ਲਾਗੇ ਵੇਰਕਾ ਬੂਥ ਹੈ। ਰਾਤ ਵੇਲੇ ਉਹ ਬੂਥ ਨੂੰ ਤਾਲੇ ਲਗਾ ਕੇ ਘਰ ਚਲੇ ਗਏ ਅਗਲੇ ਦਿਨ ਸਵੇਰੇ ਜਦ ਦੁਕਾਨ ਤੇ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਤਾਲੇ ਟੁੱਟੇ ਹੋਏ ਸਨ । ਬੂਥ ਦੀ ਜਾਂਚ ਕਰਨ ਤੇ ਪਤਾ ਲੱਗਾ ਕਿ ਚੋਰ ਅੰਦਰੋਂ 12 ਹਜ਼ਾਰ ਰੁਪਏ ਦੀ ਨਕਦੀ, ਡੈੱਲ ਕੰਪਨੀ ਦਾ ਲੈਪਟਾਪ ,24 ਡੱਬੇ ਚਾਕਲੇਟ ,ਇੱਕ ਕਿਲੋ ਦੇਸੀ ਘਿਓ ਅਤੇ ਹੋਰ ਸਾਮਾਨ ਚੋਰੀ ਕਰ ਗਏ ਸਨ।

Facebook Comments

Trending

Copyright © 2020 Ludhiana Live Media - All Rights Reserved.