ਅਪਰਾਧ

ਮੋਗਾ ਤੋਂ ਕੈਨੇਡਾ ਬੁਲਾਏ ਗਏ ਪਤੀ ਵਲੋਂ 8 ਲੱਖ ਰੁਪਏ ਨਾ ਦੇਣ ‘ਤੇ ਛੱਡਿਆ ਏਅਰਪੋਰਟ ‘ਤੇ, ਤਿੰਨ ਖਿਲਾਫ ਕੇਸ ਦਰਜ਼

Published

on

ਮੋਗਾ : ਵਿਆਹ ਤੋਂ ਬਾਅਦ ਸਹੁਰਿਆਂ ਨੇ ਆਈਲੈਟਸ ਕਲੀਅਰ ਕਰ ਚੁੱਕੀ ਨੂੰਹ ਨੂੰ ਇਸ ਉਮੀਦ ਨਾਲ ਵਿਦੇਸ਼ ਭੇਜ ਦਿੱਤਾ ਕਿ ਉਹ ਵੀ ਆਪਣੇ ਪਤੀ ਨੂੰ ਉਥੇ ਸੈੱਟ ਹੋਣ ਤੋਂ ਬਾਅਦ ਪਤੀ ਨੂੰ ਸੈਟਲ ਕਰ ਦੇਵੇਗੀ। ਜਿਵੇਂ ਹੀ ਉਹ ਵਿਦੇਸ਼ ਪਹੁੰਚੀ ਤਾਂ ਉਸ ਨੇ ਆਪਣੇ ਪਤੀ ਨੂੰ ਫੋਨ ਕਰਨ ਤੋਂ ਇਨਕਾਰ ਕਰ ਦਿੱਤਾ। ਇੰਨਾ ਹੀ ਨਹੀਂ ਦਬਾਅ ਚ ਪਤੀ ਨੂੰ ਕੈਨੇਡਾ ਬੁਲਾਇਆ ਗਿਆ ਪਰ 8 ਲੱਖ ਰੁਪਏ ਨਾ ਦੇਣ ‘ਤੇ ਪੁਲਸ ਨੇ ਔਰਤ ਸਮੇਤ ਤਿੰਨ ਲੋਕਾਂ ਖਿਲਾਫ ਏਅਰਪੋਰਟ ‘ਤੇ ਛੱਡਣ ਦੇ ਦੋਸ਼ ਚ ਮਾਮਲਾ ਦਰਜ ਕਰ ਲਿਆ ਹੈ।

ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਪਿੰਡ ਰੌਲੀ ਵਾਸੀ ਸੁਖਚੈਨ ਸਿੰਘ ਪੁੱਤਰ ਮਲਕੀਤ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਭਤੀਜੇ ਹਰਦੀਪ ਸਿੰਘ ਪੁੱਤਰ ਛਿੰਦਰਪਾਲ ਸਿੰਘ ਵਾਸੀ ਰੌਲੀ ਦਾ ਵਿਆਹ 13 ਫਰਵਰੀ 2018 ਨੂੰ ਰਾਜਵਿੰਦਰ ਕੌਰ ਤੂਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਨੇ ਭਤੀਜੇ ਦੀ ਪਤਨੀ ਨੂੰ ਕੈਨੇਡਾ ਭੇਜਣ ‘ਤੇ ਸਾਢੇ 18 ਲੱਖ ਰੁਪਏ ਖਰਚ ਕੀਤੇ। ਉਥੇ ਪਹੁੰਚ ਕੇ ਰਾਜਵਿੰਦਰ ਨੇ ਹਰਦੀਪ ਨੂੰ ਕੈਨੇਡਾ ਨਹੀਂ ਬੁਲਾਇਆ।

ਮਾਮਲਾ ਪੰਚਾਇਤ ਕੋਲ ਪੁੱਜਾ ਤਾਂ ਦਬਾਅ ਚ ਆ ਕੇ ਉਨ੍ਹਾਂ ਨੇ ਆਪਣੇ ਪਤੀ ਨੂੰ ਕੈਨੇਡਾ ਬੁਲਾ ਲਿਆ। ਜਦੋਂ ਉਸ ਦਾ ਭਤੀਜਾ ਉਥੇ ਪਹੁੰਚਿਆ ਤਾਂ ਰਾਜਵਿੰਦਰ ਨੇ ਏਅਰਪੋਰਟ ‘ਤੇ ਉਸ ਤੋਂ 8 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਪੈਸੇ ਨਹੀਂ ਦਿੱਤੇ ਤਾਂ ਉਹ ਉਸ ਨੂੰ ਹਵਾਈ ਅੱਡੇ ‘ਤੇ ਛੱਡ ਕੇ ਚਲੀ ਗਈ। ਇਸ ਤੋਂ ਬਾਅਦ ਹਰਦੀਪ ਆਪਣੇ ਦੋਸਤਾਂ ਕੋਲ ਗਿਆ। ਪੁਲਿਸ ਨੇ ਤੂਰ ਵਾਸੀ ਰਾਜਵਿੰਦਰ ਕੌਰ ਵਾਸੀ ਖੋਸਾ ਕੋਟਲਾ ਹਾਲ ਆਬਾਦ ਕੈਨੇਡਾ, ਉਸ ਦੇ ਪਿਤਾ ਗੁਰਪ੍ਰੀਤ ਸਿੰਘ ਤੇ ਮਾਤਾ ਹਰ ਪ੍ਰਕਾਸ਼ ਕੌਰ ਵਾਸੀ ਖੋਸਾ ਕੋਟਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Facebook Comments

Trending

Copyright © 2020 Ludhiana Live Media - All Rights Reserved.