ਅਪਰਾਧ
ਸਹੁਰੇ ਦੀ ਕੁੱਟਮਾਰ ਤੇ ਧਮਕੀਆਂ ਦੇਣ ਵਾਲੀ ਨੂੰਹ ਸਮੇਤ ਚਾਰ ਖ਼ਿਲਾਫ਼ ਕੇਸ ਦਰਜ
Published
3 years agoon

ਲੁਧਿਆਣਾ : ਸਹੁਰੇ ਦੀ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਵਾਲੀ ਨੂੰਹ ਸਮੇਤ ਚਾਰ ਖ਼ਿਲਾਫ਼ ਪੁਲਿਸ ਨੇ ਵੱਖ ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਦੁੱਗਰੀ ਦੇ ਰਹਿਣ ਵਾਲੇ ਮਦਨ ਲਾਲ ਗੁਪਤਾ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਅਤੇ ਇਸ ਸਬੰਧੀ ਪੁਲਿਸ ਨੇ ਸੋਨੀਆ ਗੁਪਤਾ ਪਤਨੀ ਰਾਜੇਸ਼ ਗੁਪਤਾ, ਰਾਕੇਸ਼ ਗੁਪਤਾ ਪੁੱਤਰ ਚਰਨ ਦਾਸ, ਭੂਸ਼ਣ ਗੁਪਤਾ ਪਤਨੀ ਰਾਕੇਸ਼ ਗੁਪਤਾ, ਮਨੂ ਗੁਪਤਾ ਪੁੱਤਰ ਰਾਕੇਸ਼ ਗੁਪਤਾ ਵਾਸੀ ਵਿਸ਼ਵਕਰਮਾ ਕਾਲੋਨੀ ਖਿਲਾਫ਼ ਵੱਖ ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਪੁਲਿਸ ਵਲੋਂ ਇਹ ਕਾਰਵਾਈ ਜੱਜ ਹਸਨਦੀਪ ਸਿੰਘ ਬਾਜਵਾ ਦੇ ਹੁਕਮਾਂ ਤਹਿਤ ਅਮਲ ਵਿਚ ਲਿਆਉਂਦੀ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਸੋਨੀਆ ਗੁਪਤਾ ਉਸ ਦੀ ਨੂੰਹ ਹੈ ਅਤੇ ਘਰੇਲੂ ਝਗੜੇ ਕਰਕੇ ਉਨ੍ਹਾਂ ਤੋਂ ਅਲੱਗ ਰਹਿ ਰਹੀ ਹੈ। ਉਸ ਦੱਸਿਆ ਕਿ ਕੁਝ ਦਿਨ ਪਹਿਲਾਂ ਉਕਤ ਕਥਿਤ ਦੋਸ਼ੀਆਂ ਨੇ ਉਨ੍ਹਾਂ ਦੇ ਘਰ ‘ਤੇ ਹਮਲਾ ਕਰ ਦਿੱਤਾ ਸੀ ਅਤੇ ਘਰ ਦੀ ਭੰਨਤੋੜ ਕੀਤੀ ਤੇ ਉਸਦੀ ਕੁੱਟਮਾਰ ਕੀਤੀ। ਬਾਅਦ ਵਿਚ ਇਹ ਸਾਰੇ ਕਥਿਤ ਦੋਸ਼ੀ ਧਮਕੀਆਂ ਦੇ ਕੇ ਫ਼ਰਾਰ ਹੋ ਗਏ।
ਮਦਨ ਲਾਲ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ‘ਤੇ ਮਦਨ ਲਾਲ ਗੁਪਤਾ ਵਲੋਂ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ, ਜਿਸ ਦੀ ਪੈਰਵੀ ਸੀਨੀਅਰ ਐਡਵੋਕੇਟ ਰਜਿੰਦਰਪਾਲ ਬੱਬਰ ਨੇ ਕੀਤੀ। ਸ. ਬੱਬਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਵਲੋਂ ਪੁਲਿਸ ਨੂੰ ਉਕਤ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ।
You may like
-
ਲੱਖਾਂ ਦੀ ਧੋਖਾਧੜੀ ਦਾ ਦੋਸ਼, 3 ਖਿਲਾਫ਼ ਮਾਮਲਾ ਦਰਜ
-
ਦਾਣਾ ਮੰਡੀ ‘ਚ ਲੁੱ.ਟ ਦੀ ਵੱਡੀ ਵਾ/ਰਦਾਤ, 5 ਦੋਸ਼ੀ ਗ੍ਰਿਫਤਾਰ
-
ਲੁਧਿਆਣਾ ਦੇ ਇਸ ਇਲਾਕੇ ‘ਚ ਦਹਿਸ਼ਤ ਦਾ ਮਾਹੌਲ, CCTV ਕੈਮਰੇ ਨੇ ਖੋਲ੍ਹਿਆ ਰਾਜ਼
-
ਇਸ ਬੇਕਰੀ ‘ਚ 14 ਸਾਲ ਦੇ ਨਾਬਾਲਗ ਨਾਲ ਕੀਤਾ ਇਹ ਕੰਮ….
-
ਲੁਧਿਆਣਾ ‘ਚ ਵੱਡੀ ਵਾ/ਰਦਾਤ, ਸੜਕ ਵਿਚਕਾਰ ਸ਼ਰੇਆਮ ਲੁੱਟਿਆ ਕਾਰੋਬਾਰੀ
-
ਲੜਕੇ-ਲੜਕੀਆਂ ਮਿਲੇ ਇਸ ਹਾਲਤ ‘ਚ, ਮਚਿਆ ਹੰਗਾਮਾ