ਅਪਰਾਧ

ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਤਹਿਤ ਔਰਤ ਸਮੇਤ 5 ਖ਼ਿਲਾਫ਼ ਕੇਸ ਦਰਜ

Published

on

ਲੁਧਿਆਣਾ : ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਤਹਿਤ ਔਰਤ ਸਮੇਤ 5 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਟਰਾਂਸਪੋਰਟ ਨਗਰ ਵਿਚ ਨਸ਼ੀਲੇ ਪਦਾਰਥ ਦੀ ਤੱਸਕਰੀ ਕਰ ਰਹੇ ਹਨ।

ਜਿਸ ‘ਤੇ ਪੁਲਿਸ ਵਲੋਂ ਛਾਪਾਮਾਰੀ ਕੀਤੀ ਗਈ ਪਰ ਪੁਲਿਸ ਪਾਰਟੀ ਦੇ ਪਹੁੰਚਣ ‘ਤੇ ਇਹ ਕਥਿਤ ਦੋਸ਼ੀ ਉੱਥੋਂ ਫ਼ਰਾਰ ਹੋ ਗਏ। ਪੁਲਿਸ ਵਲੋਂ ਇਸ ਮਾਮਲੇ ਵਿਚ ਗੇਨੂ, ਗੁਰਮੀਤ ਮਿੰਦੋ, ਅਮਨਦੀਪ ਅਤੇ ਕਾਲੀ ਖ਼ਿਲਾਫ਼ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ, ਕਥਿਤ ਦੋਸ਼ੀਆਂ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ।

Facebook Comments

Trending

Copyright © 2020 Ludhiana Live Media - All Rights Reserved.