ਲੁਧਿਆਣਾ : ਸੀਨੀਅਰ ਅਕਾਲੀ ਆਗੂ ਦੀ ਕੁੱਟਮਾਰ ਕਰਨ ਅਤੇ ਨਗਦੀ ਖੋਹਣ ਦੇ ਮਾਮਲੇ ‘ਚ ਪੁਲਿਸ ਨੇ ਅਕਾਲੀ ਆਗੂ ਉਸ ਦੇ ਪੁੱਤਰ ਸਮੇਤ 19 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਸੀਨੀਅਰ ਅਕਾਲੀ ਆਗੂ ਗੁਰਿੰਦਰਪਾਲ ਸਿੰਘ ਪੱਪੂ ਵਾਸੀ ਭਾਈ ਰਣਧੀਰ ਸਿੰਘ ਨਗਰ ਦੀ ਸ਼ਿਕਾਇਤ ਤੇ ਅਮਲ ‘ਚ ਲਿਆਂਦੀ ਅਤੇ ਇਸ ਮਾਮਲੇ ‘ਚ ਸਾਬਕਾ ਕੌਂਸਲਰ ਹਰਪ੍ਰੀਤ ਸਿੰਘ ਬੇਦੀ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਬੇਦੀ, ਇੰਦਰਜੀਤ ਸਿੰਘ, ਗੁਰਜੰਟ ਸਿੰਘ ਦਿਓਲ ਅਤੇ 15 ਹੋਰਨਾਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ।