ਪੰਜਾਬੀ
100 ਕਰੋੜ ਦੀ ਪਹਿਲੀ ਪੰਜਾਬੀ ਫਿਲਮ ਕੈਰੀ ਆਨ ਜੱਟਾ 3, ਜਲਦ ਹੀ ਚੌਪਾਲ ‘ਤੇ ਹੋਵੇਗੀ ਰੀਲੀਜ਼
Published
2 years agoon

ਬਾਕਸ ਆਫਿਸ ‘ਤੇ ਜ਼ਬਰਦਸਤ ਸਫ਼ਲਤਾ ਤੋਂ ਬਾਅਦ, ਕੈਰੀ ਆਨ ਜੱਟਾ 3 ਸਭ ਤੋਂ ਵੱਧ ਕਮਾਈ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ ਹੈ। 100 ਕਰੋੜ ਦੇ ਕਲੱਬ ਵਿੱਚ ਆਪਣੀ ਥਾਂ ਬਣਾਉਣ ਵਾਲੀ ਇਸ ਫਿਲਮ ਨੇ ਦੁਨੀਆ ਭਰ ਵਿੱਚ ਧਮਾਲ ਮਚਾ ਦਿੱਤੀ ਹੈ।
2012 ਵਿੱਚ ਰੀਲੀਜ਼ ਹੋਈ ਕੈਰੀ ਆਨ ਜੱਟਾ 1, 2018 ਵਿੱਚ ਕੈਰੀ ਆਨ ਜੱਟਾ 2 ਅਤੇ 2023 ਵਿੱਚ ਆਈ ਕੈਰੀ ਆਨ ਜੱਟਾ 3 ਤੋਂ ਬਾਅਦ ਇਹ ਫ਼ਿਲਮਾਂ ਹੁਣ ਆਪਣੇ ਆਪ ਵਿੱਚ ਇੱਕ ਬ੍ਰਾਂਡ ਬਣ ਗਈਆਂ ਹਨ। ਇਹਨਾਂ ਫਿਲਮਾਂ ਨੇ ਪੰਜਾਬੀ ਮਨੋਰੰਜਨ ਇੰਡਸਟਰੀ ਨੂੰ ਇਕ ਨਵੇਂ ਪੱਧਰ ‘ਤੇ ਲੈ ਕੇ ਆਉਣ ਦਾ ਕੰਮ ਕੀਤਾ ਹੈ।
ਇਸ ਕਾਮੇਡੀ ਫ਼ਿਲਮ ਦਾ ਨਾਮ ਅੱਜ ਕੱਲ੍ਹ ਹਰ ਕਿਸੇ ਦੇ ਬੁੱਲਾਂ ‘ਤੇ ਹੈ ਅਤੇ ਜਿਨ੍ਹਾਂ ਨੇ ਇਹ ਫ਼ਿਲਮ ਅਜੇ ਤੱਕ ਨਹੀਂ ਦੇਖੀ, ਉਹਨਾਂ ਦੇ ਮਨ ਵਿੱਚ ਇਸ ਨੂੰ ਲੈ ਕੇ ਇੱਕ ਫੈਮੋ ਬਣਿਆ ਹੋਇਆ ਹੈ ਅਤੇ ਚੌਪਾਲ ਉਸ ਨੂੰ ਖ਼ਤਮ ਕਰਨ ਲਈ ਆ ਰਿਹਾ ਹੈ। ਸਭ ਤੋਂ ਵੱਡੀ ਪੰਜਾਬੀ ਫਿਲਮ ਹੁਣ ਜਲਦੀ ਹੀ 7 ਸਤੰਬਰ ਤੋਂ ਤੁਹਾਡੇ ਆਪਣੇ OTT ਪਲੇਟਫਾਰਮ ਚੌਪਾਲ ‘ਤੇ ਆਉਣ ਜਾ ਰਹੀ ਹੈ। ਇਸਨੂੰ ਚੌਪਾਲ ‘ਤੇ ਦੇਖਣ ਦਾ ਇਕ ਹੋਰ ਕਾਰਨ ਇਸਦੀ ਸ਼ਾਨਦਾਰ ਸਟਾਰ ਕਾਸਟ ਹੈ ਜੋ ਤੁਹਾਨੂੰ ਇਹ ਫ਼ਿਲਮ ਵੇਖਣ ਲਈ ਲੁਭਾਉਂਦੀ ਹੈ।
ਚੋਪਾਲ ਇੱਕ ਪਰਿਵਾਰਕ ਤੇ ਮਨੋਰੰਜਕ ਪਲੇਟਫਾਰਮ ਹੈ, ਜੋ ਤੁਹਾਡੇ ਲਈ ਤੁਹਾਡੇ ਫ਼ੋਨ ਅਤੇ ਟੀਵੀ ‘ਤੇ ਵਧੀਆ ਕੰਟੈਂਟ ਲਿਆਉਣ ਲਈ ਹਾਜ਼ਰ ਹੈ। ਚੌਪਾਲ ਤੁਹਾਡੇ ਲਈ ਅਜਿਹਾ ਹੀ ਹੋਰ ਵਿਸ਼ਵ ਪੱਧਰੀ ਕੰਟੈਂਟ ਲੈ ਕੇ ਆਉਣ ਦਾ ਵਾਅਦਾ ਕਰਦਾ ਹੈ। ਚੌਪਾਲ ਸਾਰੀਆਂ ਨਵੀਆਂ ਅਤੇ ਪ੍ਰਸਿੱਧ ਫ਼ਿਲਮਾਂ ਤੇ ਵੈੱਬ ਸੀਰੀਜ਼ ਨੂੰ ਤਿੰਨ ਭਾਸ਼ਾਵਾਂ ਪੰਜਾਬੀ, ਹਰਿਆਣਵੀ ਅਤੇ ਭੋਜਪੁਰੀ ਵਿੱਚ ਲੈ ਕੇ ਆਉਣ ਵਾਲ਼ਾ ਇੱਕੋ ਹੀ ਪਲੇਟਫਾਰਮ ਹੈ। ਨਵੇਂ ਆ ਰਹੇ ਕੰਟੈਂਟ ਵਿੱਚ ਸ਼ਿਕਾਰੀ, ਕਲੀ ਜੋਟਾ, ਪੰਛੀ, ਆਊਟਲਾਅ, ਕੈਰੀ ਆਨ ਜੱਟਾ 3 ਅਤੇ ਹੋਰ ਕਈ ਫ਼ਿਲਮਾਂ ਸ਼ਾਮਿਲ ਹਨ।
You may like
-
ਮਸ਼ਹੂਰ ਗਾਇਕ ਗਿੱਪੀ ਗਰੇਵਾਲ ਦੀ ਪਤਨੀ ਦੀ ਇਮੋਸ਼ਨਲ ਪੋਸਟ
-
ਗਿੱਪੀ ਗਰੇਵਾਲ ਨੇ ਸੰਜੇ ਦੱਤ ਨਾਲ ਕੀਤੀ ਮੁਲਾਕਾਤ, ਸਾਹਮਣੇ ਆਈਆਂ ਤਸਵੀਰਾਂ
-
ਦੁਸਹਿਰੇ ’ਤੇ ਭਰਪੂਰ ਮਨੋਜਰੰਜਨ ਲਈ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਦੀ ਫ਼ਿਲਮ ‘ਮੌਜਾਂ ਹੀ ਮੌਜਾਂ’
-
ਰੌਕਸਟਾਰ ਗਿੱਪੀ ਗਰੇਵਾਲ ਪਤਨੀ ਰਵਨੀਤ ਨਾਲ ਪਹੁੰਚੇ ਦਫ਼ਤਰ, ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ
-
‘ਕੈਰੀ ਆਨ ਜੱਟਾ 3’ ਨੇ ਰਚਿਆ ਇਤਿਹਾਸ, 100 ਕਰੋੜ ਕਲੱਬ ‘ਚ ਸ਼ਾਮਲ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਫ਼ਿਲਮ
-
ਤੀਜੇ ਹਫ਼ਤੇ ’ਚ ਸ਼ਾਮਲ ਹੋਈ ‘ਕੈਰੀ ਆਨ ਜੱਟਾ 3’, ਹੁਣ ਤਕ ਕਮਾਏ 91.73 ਕਰੋੜ