ਪੰਜਾਬੀ

ਐਮ ਟੀ ਐਸ ਕਾਲਜ ‘ਚ ਰੋਜ਼ਗਾਰ ਬਿਉਰੋ ਵੱਲੋਂ ਕਰੀਅਰ ਸੈਸ਼ਨ ਦਾ ਆਯੋਜਨ

Published

on

ਲੁਧਿਆਣਾ : ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਲੁਧਿਆਣਾ ਵੱਲੋਂ ਕਰੀਅਰ ਕਾਉਂਸਲਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ, ਲੁਧਿਆਣਾ ਦੀਆਂ 45 ਵਿਦਿਆਰਥਣਾਂ ਨੇ ਹਿਸਾ ਲਿਆ। ਇਸ ਸੈਸ਼ਨ ਵਿੱਚ ਅੱਲਗ-ਅੱਲਗ ਵਿਸ਼ੇ ਜਿਵੇਂ ਨਵੀਆਂ ਸਰਕਾਰੀ ਨੋਕਰੀਆਂ,ਡੀ.ਬੀ.ਈ.ਈ. ਵਿੱਚ ਸਹੂਲਤਾਂ, ਪਲੇਸਮੈਂਟ ਕੈਂਪਸ, ਟੀਚਾ ਨਿਰਧਾਰਣ ਅਤੇ ਸਮੇਂ ਦਾ ਪ੍ਰਬੰਧਨ ਆਦਿ ਉੱਤੇ ਵਿਚਾਰ ਪੇਸ਼ ਕੀਤੇ ਗਏ॥

ਸ਼੍ਰੀ ਨਵਦੀਪ ਸਿੰਘ ਡਿਪਟੀ ਸੀ.ਈ.ਓ ਨੇ ਵਿਦਿਆਰਥਣਾਂ ਨੂੰ ਆਰਥਿਕ ਤੌਰ ’ਤੇ ਆਤਮ-ਨਿਰਭਰ ਹੋਣ ਲਈ ਕਿੱਤਾ ਮੁਖੀ ਨਜ਼ਰੀਆਂ ਅਪਣਾਉਣ ਲਈ ਪੇ੍ਰਰਿਆਂ। ਉਹਨਾਂ ਨੇ ਮੌਬਾਈਲ ਫੌਨ ਅਤੇ ਇੰਟਰਨੈੱਟ ਦੀ ਸਹੀ ਵਰਤੋਂ ਕਰਦਿਆਂ ਨੌਕਰੀਆਂ ਦੀਆਂ ਸੂਚਨਾਵਾਂ ਦੌਸਤਾਂ ਅਤੇ ਪਰਿਵਾਰਾਂ ਵਿੱਚ ਸਾਂਝਾ ਕਰਨ ਲਈ ਪੇ੍ਰਿਆ ਤਾਂ ਜੋ ਕਿ ਹਰ ਕੋਈ ਵੱਖ-ਵੱਖ ਨੋਕਰੀ ਦੇ ਮੋਕਿਆਂ ਤੋਂ ਜਾਣੂ ਹੋ ਸਕਣ। ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਸਟੇਜ ਵਿਿਦਅਰਥਣਾਂ ਦੀ ਪੂਰੀ ਜ਼ਿੰਦਗੀ ਦੇ ਕਿੱਤੇ ਦੀ ਚੋਣ ਕਰਨ ਵਿੱਚ ਬਾਖੂਬੀ ਰੋਲ ਅਦਾ ਕਰੇਗਾ।

ਡਾ. ਨਿਧੀ ਸਿੰਘੀ (ਕਰੀਅਰ ਕਾਉਂਸਲਰ) ਨੇ ਵਿਿਦਆਰਥਣਾਂ ਨੂੰ ਵਿਿਭੰਨ ਕਰੀਅਰ ਮੌਕਿਆਂ ਬਾਰੇ ਜਾਣ-ਪਛਾਣ ਕਰਵਾਈ। ਉਹਨਾਂ ਨੇ ਦੱਸਿਆ ਕਿ ਅਜੌਕੇ ਸਮੇਂ ਵਿੱਚ ਕਰੀਅਰ ਚੋਣ ਲਈ ਬਹੁਤ ਸਾਰੇ ਮੌਕੇ ਹਨ ਪਰ ਵਿਿਦਆਂਰਥਣਾਂ ਨੂੰ ਸਹੀ ਸਮੇਂ’ਤੇ ਅਗਵਾਈ ਦੀ ਲੋੜ ਪੈਂਦੀ ਹੈ ।ਉਹਨਾਂ ਨੇ ਵਿਿਭੰਨ ਵੈਬਸਾਈਟ ਦੇ ਲੰਿਕ ਵੀ ਦੱਸੇ ਤਾਂ ਜੋ ਕਿ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕੀਤੀ ਜਾ ਸਕੇ।

 

Facebook Comments

Trending

Copyright © 2020 Ludhiana Live Media - All Rights Reserved.