Connect with us

ਪੰਜਾਬੀ

ਨੈਸ਼ਨਲ ਕੈਰੀਅਰ ਸਰਵਿਸ ਸੈਂਟਰ (ਦਿਵਿਆਂਗਾ ਲਈ) ਵੱਲੋਂ ਰੋਜ਼ਗਾਰ ਮੇਲਾ ਆਯੋਜਿਤ

Published

on

Career fair organized by National Career Service Center (for the disabled).

ਲੁਧਿਆਣਾ : ਨੈਸ਼ਨਲ ਕੈਰੀਅਰ ਸਰਵਿਸ ਸੈਂਟਰ ਲੁਧਿਆਣਾ (ਦਿਵਿਆਂਗਾ ਲਈ) ਵੱਲੋਂ ਸਾਰਥਕ ਐਜੂਕੇਸ਼ਨਲ ਟਰੱਸਟ ਦੇ ਸਹਿਯੋਗ ਨਾਲ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 29 ਨੌਜਵਾਨਾਂ ਵੱਲੋਂ ਭਾਗ ਲਿਆ ਗਿਆ।

ਸਹਾਇਕ ਡਾਇਰੈਕਟਰ ਨੈਸ਼ਨਰ ਕੈਰੀਅਰ ਸਰਵਿਸ ਸੈਂਟਰ, ਲੁਧਿਆਣਾ ਸ਼੍ਰੀ ਆਸ਼ੀਸ਼ ਕੁੱਲ ਨੇ ਇਸ ਸਬੰਧੀ ਅੱਗੇ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ 29 ਨੌਜਵਾਨਾਂ ਵੱਲੋਂ ਭਾਗ ਲਿਆ ਗਿਆ ਜਿਸ ਵਿੱਚੋਂ 11 ਅੰਗਹੀਣ ਅਤੇ 2 ਆਮ ਨੌਜਵਾਨਾਂ ਨੂੰ ਲਾਈਫਸਟਾਈਲ ਅਤੇ ਫਲਿੱਪਕਾਰਟ ਵੱਲੋਂ ਚੁਣਿਆ ਗਿਆ।

ਪ੍ਰੋਗਰਾਮ ਦੀ ਪ੍ਰਧਾਨਗੀ ਸਹਾਇਕ ਡਾਇਰੈਕਟਰ ਨੈਸ਼ਨਰ ਕੈਰੀਅਰ ਸਰਵਿਸ ਸੈਂਟਰ, ਲੁਧਿਆਣਾ ਸ਼੍ਰੀ ਆਸ਼ੀਸ਼ ਕੁੱਲੂ, ਵੱਲੋ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਵੀ ਕੀਤਾ ਗਿਆ।

Facebook Comments

Trending