ਪੰਜਾਬੀ

ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ‘ਚ ਕਰਵਾਇਆ ਕੈਰੀਅਰ ਕਾਊਾਸਲਿੰਗ ਸੈਮੀਨਾਰ

Published

on

ਲੁਧਿਆਣਾ : ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਮਾਡਲ ਟਾਊਨ, ਲੁਧਿਆਣਾ ਵਿਖੇ ਕੈਰੀਅਰ ਕਾਊਾਸਲਿੰਗ ਸੈਮੀਨਾਰ ਕਰਵਾਇਆ ਗਿਆ । ਕੈਰੀਅਰ ਕੋਚ ਅਤੇ ਸਿੱਖਿਆ, ਸ਼ਾਸਤਰੀ ਸੁਮਿਤ ਵਾਸਨ ਰਿਸੋਰਸ ਪਰਸਨ ਨੇ ਵਿਦਿਆਰਥੀਆਂ ਨੂੰ ਅੱਜ ਦੀ ਤਾਰੀਖ ਅਤੇ ਸਮੇਂ ਵਿੱਚ ਉਪਲਬਧ ਵਿਭਿੰਨ ਗੈਰ-ਰਵਾਇਤੀ ਕੈਰੀਅਰਾਂ ਬਾਰੇ ਮਾਰਗ ਦਰਸ਼ਨ ਕੀਤਾ।

ਉਨ੍ਹਾਂ ਨੇ ਆਟੋਮੋਬਾਈਲ ਡਿਜ਼ਾਈਨਿੰਗ, ਹਵਾਬਾਜ਼ੀ ਉਦਯੋਗ, ਫੈਸ਼ਨ ਉਦਯੋਗ, ਪੱਤਰਕਾਰੀ, ਕੰਪਿਊਟਰ ਵਿਗਿਆਨ ਅਤੇ ਕਈ ਹੋਰ ਖੇਤਰਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਪਲਬਧ ਏਕੀਕ੍ਰਿਤ ਪ੍ਰੋਗਰਾਮ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਦੱਸਿਆ। ਸਕੂਲ ਪ੍ਰਿੰਸੀਪਲ ਨੇ ਰਿਸੋਰਸ ਪਰਸਨ ਦਾ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ।

Facebook Comments

Trending

Copyright © 2020 Ludhiana Live Media - All Rights Reserved.