Connect with us

ਇੰਡੀਆ ਨਿਊਜ਼

ਨਵੀਂ ਕਾਰ ਖਰੀਦਣ ਦੀ ਖੁਸ਼ੀ ਵਿੱਚ ਸ਼ਮਸ਼ਾਨਘਾਟ ਪਹੁੰਚਿਆ ਪੂਰਾ ਪਰਿਵਾਰ

Published

on

ਨਵੀਂ ਕਾਰ ਖਰੀਦਣ ਤੇ ਸਭ ਤੋਂ ਪਹਿਲਾਂ ਲੋਕ ਮੰਦਰ ਜਾਂ ਗੁਰਦੁਆਰੇ ਜਾਂਦੇ ਹਨ ਪਰ ਰਾਜਸਥਾਨ ਦੇ ਕੋਟਾ ਸ਼ਹਿਰ ਵਿੱਚ ਬੀਤੇ ਦਿਨੀਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਥੇ ਕਾਰ ਖਰੀਦਣ ਦੀ ਖੁਸ਼ੀ ਵਿਕਵ੍ਹ ਇਕ ਪਰਿਵਾਰ ਸ਼ਮਸ਼ਾਨਘਾਟ ਪਹੁੰਚ ਗਿਆ, ਜਿਥੇ ਸ਼ਰਾਬ ਪੀ ਕੇ ਪਰਿਵਾਰ ਦੇ ਮਰਦਾਂ ਅਤੇ ਔਰਤਾਂ ਨੇ ਢੋਲ-ਵਾਜਿਆਂ ਨਾਲ ਨੱਚਣਾ-ਗਾਉਣਾ ਸ਼ੁਰੂ ਕਰ ਦਿੱਤਾ। ਇਸ ਪੂਰੀ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ, ਜਿਸ ਵਿਚ ਸ਼ਰਾਬ ਦੇ ਨਸ਼ੇ ਵਿੱਚ ਸ਼ਮਸ਼ਾਨਘਾਟ ਵਿੱਚ ਨੱਚਦੇ ਲੋਕ ਬੇਪਰਵਾਹ ਹੋ ਕੇ ਦਾਹ ਸੰਸਕਾਰ ਵਾਲੇ ਸਥਾਨ ਤੇ ਨੱਚਦੇ ਨਜ਼ਰ ਆ ਰਹੇ ਹਨ।

ਜਾਣਕਾਰੀ ਮੁਤਾਬਕ ਕਾਰ ਖਰੀਦਣ ਤੋਂ ਬਾਅਦ ਸ਼ਰਾਬ ਪੀ ਕੇ ਸ਼ਮਸ਼ਾਨਘਾਟ ਵਿੱਚ  ਨੱਚਣ ਵਾਲੇ ਲੋਕ ਸਾਂਟੀਆ ਜਾਤੀ ਸਮਾਜ ਦੇ ਹਨ। ਦਰਅਸਲ ਸਾਂਟੀਆ ਸਮਾਜ ਦੇ ਜੁਗਲ ਨਾਂ ਦੇ ਵਿਅਕਤੀ ਦੀ 4 ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਦਾ ਅੰਤਿਮ ਸੰਸਕਾਰ ਇਸੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ ਸੀ। ਜੁਗਲ ਦੇ ਪਰਿਵਾਰ ਵਿੱਚ ਹੀ ਇਕ ਔਰਤ ਨੇ ਇਹ ਕਾਰ ਖਰੀਦੀ ਹੈ। ਕਾਰ ਖਰੀਦਣ ਤੋਂ ਬਾਅਦ ਪੂਰੇ ਪਰਿਵਾਰ ਦੇ ਮੈਂਬਰ ਸ਼ਮਸ਼ਾਨਘਾਟ ਪਹੁੰਚੇ ਸਨ।

Facebook Comments

Trending