Connect with us

ਪੰਜਾਬੀ

ਕੈਪਟਨ’ ਦੇ ਉਮੀਦਵਾਰ ਸ਼ਹਿਰੀ ਸੀਟਾਂ ਤੋਂ ‘ਭਾਜਪਾ’ ਦੇ ਨਿਸ਼ਾਨ ‘ਤੇ ਲੜਨਗੇ ਚੋਣਾਂ

Published

on

Captain's candidates will contest from urban seats under the BJP symbol

ਲੁਧਿਆਣਾ :   ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਨ੍ਹਾਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ‘ਚ ਸ਼ਹਿਰੀ ਸੀਟਾਂ ਤੋਂ ਉਹ ਭਾਜਪਾ ਦੇ ਨਿਸ਼ਾਨ ‘ਤੇ ਚੋਣਾਂ ਲੜਨਗੇ।

ਇਸ ਦੇ ਸੰਕੇਤ ਹਲਕਾ ਆਤਮ ਨਗਰ ਤੋਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਪ੍ਰੇਮ ਮਿੱਤਲ ਵੱਲੋਂ ਭਾਜਪਾ ਦੇ ਚੋਣ ਨਿਸ਼ਾਨ ਨਾਲ ਪ੍ਰਚਾਰ ਸ਼ੁਰੂ ਕਰਨ ਤੋਂ ਮਿਲਦੇ ਹਨ। ਮਿੱਤਲ ਦਾ ਕਹਿਣਾ ਹੈ ਕਿ ਕੈਪਟਨ ਦੀ ਇਸ ਨੂੰ ਲੈ ਕੇ ਭਾਜਪਾ ਲੀਡਰਸ਼ਿਪ ਨਾਲ ਗੱਲਬਾਤ ਹੋ ਗਈ ਹੈ। ਪਾਰਟੀ ਦੀ ਸਹਿਮਤੀ ਤੋਂ ਬਾਅਦ ਹੀ ਉਹ ਕਮਲ ਦੇ ਫੁੱਲ ਦਾ ਨਿਸ਼ਾਨ ਲਗਾ ਰਹੇ ਹਨ।

ਇਸ ਸਬੰਧੀ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਦਾ ਕਹਿਣਾ ਹੈ ਕਿ ਕੈਪਟਨ ਵੱਲੋਂ ਜਿਸ ਉਮੀਦਵਾਰ ਲਈ ਪ੍ਰਸਤਾਵ ਭੇਜਿਆ ਜਾਵੇਗਾ, ਉਸ ਨੂੰ ਭਾਜਪਾ ਦਾ ਚੋਣ ਨਿਸ਼ਾਨ ਦੇਣ ‘ਚ ਪਾਰਟੀ ਨੂੰ ਕੋਈ ਇਤਰਾਜ਼ ਨਹੀਂ ਹੈ।

Facebook Comments

Trending