Connect with us

ਪੰਜਾਬੀ

ਕੈਪਟਨ ਸੰਧੂ ਨੇ ਵਲੀਪੁਰ ਕਲਾਂ ਦੇ ਬੁੱਢੇ ਨਾਲੇ ‘ਤੇ ਬਣੇ ਪੁਲ ਦਾ ਕੀਤਾ ਉਦਘਾਟਨ

Published

on

Captain Sandhu inaugurated the bridge over Budha Nalla of Valipur Kalan
ਵਲੀਪੁਰ ਕਲਾਂ/ਹੰਬੜਾਂ :  ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਕੱਤਰ, ਮੁੱਖ ਮੰਤਰੀ ਪੰਜਾਬ ਨੇ ਪਿੰਡ ਵਲੀਪੁਰ ਕਲਾਂ ਦੇ ਲਗਭਗ 15 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬੁੱਢੇ ਨਾਲੇ ‘ਤੇ ਬਣੇ ਪੁਲ ਦਾ ਉਦਘਾਟਨ ਕੀਤਾ। ਕੈਪਟਨ ਸੰਧੂ ਨੇ ਪਿੰਡ ਦੇ ਲੋਕਾਂ ਅਤੇ ਕਿਸਾਨਾਂ ਦੀ ਮੰਗ ਨੂੰ ਦੇਖਦਿਆਂ ਪਿੰਡ ਵਲੀਪੁਰ ਕਲਾਂ ਦੇ ਕੋਲ ਦੀ ਲੰਘਦੇ ਬੁੱਢੇ ਨਾਲੇ ਦਾ ਪੁਲ ਜਿਹੜਾ ਕਿ ਪਹਿਲਾਂ ਬਹੁਤ ਹੀ ਖਸਤਾ ਹਾਲਤ ਵਿੱਚ ਸੀ, ਨੂੰ ਨਵਾਂ ਰੂਪ ਦਿੱਤਾ ਅਤੇ ਜਲਦੀ ਤੋਂ ਜਲਦੀ ਬਣਾ ਕੇ ਲੋਕਾਂ ਦੇ ਹਵਾਲੇ ਕੀਤਾ।

ਇਸ ਤੋਂ ਇਲਾਵਾ ਕੈਪਟਨ ਸੰਧੂ ਨੇ ਪਿੰਡ ਵਲੀਪੁਰ ਕਲਾਂ ਵਿਖੇ ਬੁੱਢੇ ਨਾਲੇ ਦੇ ਪੁਲ ਅਤੇ ਟੈਂਕੀ, ਰਸਤੇ ਵਿੱਚ ਇੰਟਰਲਾਕ ਟਾਇਲਾਂ ਲਗਵਾਉਣ ਦੇ ਕੰਮ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਸੜਕ ਵੀ ਬਹੁਤ ਜਲਦ ਬਣਾ ਕੇ ਲੋਕਾਂ ਦੇ ਸਪੁਰਦ ਕੀਤੀ ਜਾਵੇਗੀ। ਉਨ੍ਹਾਂ ਸਰਪੰਚ ਸਿਮਰਨਜੀਤ ਕੌਰ ਚਾਵਲਾ, ਕਾਂਗਰਸ ਦੇ ਸੁਬਾਈ ਆਗੂ ਭੁਪਿੰਦਰਪਾਲ ਸਿੰਘ ਚਾਵਲਾ ਦੀ ਪੰਚਾਈਤੀ ਟੀਮ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ ਮੁਬਾਰਕਵਾਦ ਦਿੱਤੀ।

ਕੈਪਟਨ ਸੰਧੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਵਲੀਪੁਰ ਕਲਾਂ ਦੇ 19.5 ਲੱਖ ਰੁਪਏ ਦੀ ਲਾਗਤ ਨਾਲ ਬਣੇ ਸਮਸ਼ਾਨ ਘਾਟ ਵਿੱਚ ਕਮਰਾ, ਚਾਰ ਦਿਵਾਰੀ, ਗਲੀਆਂ ਨਾਲੀਆਂ ‘ਤੇ ਇੰਟਰਲਾਕ ਟਾਈਲਾਂ ਤੇ ਮਨਰੇਗਾ ਸਕੀਮ ਅਧੀਨ ਪਾਰਕ ਅਤੇ ਸਕੂਲ ਦੀ ਚਾਰ ਦਿਵਾਰੀ ਅਤੇ ਪੰਚਾਇਤ ਘਰ ਦੀ ਚਾਰ ਦਿਵਾਰੀ ਦਾ ਕੰਮ ਕੀਤਾ ਗਿਆ ਹੈ।

ਸਰਪੰਚ ਭੁੰਪਿਦਰ ਸਿੰਘ ਚਾਵਲਾ ਨੇ ਦੱਸਿਆ ਕਿ ਕੈਪਟਨ ਸੰਦੀਪ ਸੰਧੂ ਦੇ ਅਣਥੱਕ ਯਤਨਾਂ ਸਦਾ ਹਲਕਾ ਦਾਖਾ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਲੱਗੀ ਝੜੀ ਹੈ, ਜਿਸ ਸਦਕਾ ਪਿੰਡ ਵਲੀਪੁਰ ਕਲਾਂ ਵਿੱਚ ਗਲੀਆਂ ਨਾਲੀਆਂ ਦੇ ਬਹੁਤ ਲੰਮੇ ਸਮੇਂ ਤੋਂ ਅਧੂਰੇ ਪਏ ਕੰਮਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ।

Facebook Comments

Trending