Connect with us

ਇੰਡੀਆ ਨਿਊਜ਼

ਕਾਂਗਰਸ ਪਾਰਟੀ ਤੋਂ ਕੈਪਟਨ ਨੇ ਦਿੱਤਾ ਅਸਤੀਫ਼ਾ, ਨਵੀਂ ਪਾਰਟੀ ਦਾ ਵੀ ਕੀਤਾ ਐਲਾਨ

Published

on

Captain resigns from Congress party, announces new party

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸ ਦੇਈਏ ਕਿ ਕੈਪਟਨ ਨੇ ਆਪਣਾ ਸੱਤ ਪੰਨਿਆਂ ਦਾ ਅਸਤੀਫ਼ਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਹੈ ਜਿਸ ਵਿਚ ਉਨ੍ਹਾਂ ਨੇ ਇਕ ਵਾਰ ਫਿਰ ਪੰਜਾਬ ਵਿਚ 92 ਫ਼ੀਸਦ ਵਾਅਦੇ ਪੂਰੇ ਕਰਨ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਕੈਪਟਨ ਨੇ ਆਪਣੀ ਪਾਰਟੀ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਪਾਰਟੀ ਦਾ ਨਾਮ ‘ਪੰਜਾਬ ਲੋਕ ਕਾਂਗਰਸ’ ਹੋਏਗਾ। ਕੈਪਟਨ ਨੇ ਆਪਣਾ ਸੱਤ ਪੰਨਿਆਂ ਦਾ ਅਸਤੀਫ਼ੇ ਵਿਚ ਉਨ੍ਹਾਂ ਆਪਣੇ ਪੂਰੇ ਸਿਆਸੀ ਸਫਰ ਦਾ ਜ਼ਿਕਰ ਕੀਤਾ ਹੈ। ਜਿਸ ਵਿਚ ਉਨ੍ਹਾਂ ਨੇ ਇਕ ਵਾਰ ਫਿਰ ਪੰਜਾਬ ਵਿਚ 92 ਫ਼ੀਸਦ ਵਾਅਦੇ ਪੂਰੇ ਕਰਨ ਦਾ ਜ਼ਿਕਰ ਕੀਤਾ ਹੈ। ਕੈਪਟਨ ਨੇ ਅਸਤੀਫੇ ‘ਚ ਇਹ ਤੱਕ ਆਖਿਆ ਹੈ ਕਿ ਉਨ੍ਹਾਂ ਨੂੰ ਕਾਂਗਰਸ ਨੇ ਜਲੀਲ ਕੀਤਾ ਹੈ ਅਤੇ ਇਹ ਸਭ ਜਾਣਦੇ ਹੋਏ ਵੀ ਤੁਸੀਂ ਚੁੱਪ ਚਾਪ ਸਭ ਦੇਖਦੇ ਰਹੇ। ਇਸ ਵਿਚ ਕੈਪਟਨ ਨੇ ਨਵਜੋਤ ਸਿੱਧ ‘ਤੇ ਵੀ ਵੱਡੇ ਹਮਲੇ ਬੋਲਦੇ ਹੋਏ ਸਵਾਲ ਖੜ੍ਹੇ ਕੀਤੇ ਹਨ।

ਉੱਥੇ ਹੀ ਕੈਪਟਨ ਨੇ ਪਹਿਲਾਂ ਹੀ ਆਖਿਆ ਸੀ ਕਿ ਉਹ ਨਾ ਤਾਂ ਹੁਣ ਕਾਂਗਰਸ ਵਿਚ ਰਹਿਣਗੇ ਅਤੇ ਨਾ ਹੀ ਭਾਜਪਾ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਸੀ ਕਿ ਉਹ ਨਵੀਂ ਪਾਰਟੀ ਬਣਾ ਕੇ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ‘ਤੇ ਚੋਣ ਲੜਨਗੇ। ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ ਮੈਨੂੰ ਲਗਾਤਾਰ ਨਿੱਜੀ ਅਤੇ ਜਨਤਕ ਤੌਰ ‘ਤੇ ਬੇਇੱਜ਼ਤ ਕਰਦੇ ਰਹੇ। ਮੈਂ ਉਸ ਦੇ ਪਿਤਾ ਦੀ ਉਮਰ ਦਾ ਸੀ, ਇਸ ਦੇ ਬਾਵਜੂਦ ਉਹ ਮੇਰੇ ਖ਼ਿਲਾਫ਼ ਬਿਆਨਬਾਜ਼ੀ ਕਰਦੇ ਰਹੇ। ਸਿੱਧੂ ਦੇ ਖ਼ਿਲਾਫ਼ ਕੋਈ ਕਾਰਵਾਈ ਕਰਨ ਦੇ ਬਜਾਏ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਸਿੱਧੂ ਦਾ ਸਮਰਥਨ ਕੀਤਾ। ਉਨ੍ਹਾਂ ਹਰੀਸ਼ ਰਾਵਤ ‘ਤੇ ਵੀ ਹਮਲਾ ਬੋਲਿਆ।

 

 

 

Facebook Comments

Trending