Connect with us

ਇੰਡੀਆ ਨਿਊਜ਼

ਕੈਪਟਨ ਤੋਂ ਬਾਅਦ ਸੁਖਜਿੰਦਰ  ਰੰਧਾਵਾ  ਹੋਣਗੇ ਪੰਜਾਬ  ਦੇ ਨਵੇਂ CM

Published

on

Captain followed by Sukhjinder Randhawa new CM of Punjab

ਚੰਡੀਗਡ਼੍ਹ : ਰਾਹੁਲ ਗਾਂਧੀ ਨਾਲ ਚੰਡੀਗੜ੍ਹ ਦੇ ਹੋਟਲ ‘ਚ ਕਾਂਗਰਸੀ ਵਿਧਾਇਕਾਂ ਨਾਲ ਚੱਲ ਰਹੀ ਮੀਟਿੰਗ ‘ਚ ਪੰਜਾਬ ਦੇ ਨਵੇਂ ਸੀ ਐੱਮ ਦੇ ਨਾਂ ‘ਤੇ ਫ਼ੈਸਲਾ ਹੋ ਚੁੱਕਾ ਹੈ।ਹਾਈ ਕਮਾਨ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ।   ਦੱਸ ਦੇਈਏ ਕਿ ਕਾਂਗਰਸ ਦੇ ਆਬਜ਼ਰਵਰਾਂ ਵੱਲੋਂ ਵਿਧਾਇਕਾਂ ਤੋਂ ਲਈ ਗਈ ਫੀਡਬੈਕ ‘ਚ 40 ਦੇ ਕਰੀਬ ਵਿਧਾਇਕਾਂ ਨੇ ਸੁਨੀਲ ਜਾਖੜ (Sunil Jakhar) ਦੇ ਹੱਕ ਵਿਚ ਸਲਾਹ ਦਿੱਤੀ। ਦੂਸਰੇ ਨੰਬਰ ‘ਤੇ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਦੇ ਹੱਕ ਵਿਚ 20 ਵਿਧਾਇਕਾਂ ਨੇ ਆਪਣੀ ਰਾਏ ਦਿੱਤੀ ਹੈ।

ਸੂਤਰ ਮੁਤਾਬਿਕ  ਤੀਸਰੇ ਨੰਬਰ ‘ਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਹੱਕ ‘ਚ 12 ਲੋਕਾਂ ਨੇ ਸਲਾਹ ਦਿੱਤੀ। ਹੋਟਲ ਤੋਂ ਨਵਜੋਤ ਸਿੰਘ ਸਿੱਧੂ, ਰਾਜਾ ਵੜਿੰਗ ਤੇ ਪਰਗਟ ਸਿੰਘ ਬਾਹਰ ਨਿਕਲ ਚੁੱਕੇ ਹਨ। ਮੀਡੀਆ ਅਨੁਸਾਰ ਹਾਈ ਕਮਾਨ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ‘ਤੇ ਮੋਹਰ ਲਗਾ ਦਿੱਤੀ ਹੈ, ਉਹ ਪੰਜਾਬ ਦੇ ਨਵੇਂ ਸੀਐੱਮ ਹੋਣਗੇ।

ਜਿਸ ਦਾ ਰਸਮੀ ਐਲਾਨ ਕੁਝ ਹੀ ਦੇਰ ਵਿਚ ਹੋਵੇਗਾ। ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੈਪਟਨ ਉਨ੍ਹਾਂ ਦੇ ਬਜ਼ੁਰਗ, ਉਨ੍ਹਾਂ ਦਾ ਪਰਿਵਾਰ ਹਨ। ਉਨ੍ਹਾਂ ਕਿਹਾ ਕਿ ਜਿਹੜਾ ਬਹੁਤਾ ਬੋਲਦਾ ਹੈ ਉਹ ਕੰਮ ਨਹੀਂ ਕਰਦਾ। ਰੰਧਾਵਾ ਨੇ ਕਿਹਾ ਕਿ ਉਹ ਕੈਪਟਨ ਦੇ ਨਾਲ 2020 ਤੋਂ ਹਨ।

ਤ੍ਰਿਪਤ ਰਜਿੰਦਰ ਬਾਜਵਾ, ਪਰਗਟ ਸਿੰਘ ਤੇ ਮੁਹੰਮਦ ਮੁਸਤਫ਼ਾ ਰੰਧਾਵਾ ਦੇ ਘਰ ਪਹੁੰਚ ਗਏ ਹਨ। ਮੀਡੀਆ ਰਿਪੋਰਟਸ ਅਨੁਸਾਰ, ਸੁਖਜਿੰਦਰ ਸਿੰਘ ਰੰਧਾਵਾ ਨੇ ਰਾਜਪਾਲ ਬੀਐੱਲ ਪੁਰੋਹਿਤ ਕੋਲੋਂ ਮਿਲਣ ਦਾ ਸਮਾਂ ਮੰਗਿਆ ਹੈ।

Facebook Comments

Trending