ਪੰਜਾਬ ਨਿਊਜ਼

ਕੈਪਟਨ ਅਮਰਿੰਦਰ ਸਿੰਘ ਨਾਲ ਐੱਮਐੱਲਏ ਤਾਂ ਕੀ 10 ਕੌਂਸਲਰ ਵੀ ਚਲੇ ਜਾਣ ਤਾਂ ਰਾਜਨੀਤੀ ਤੋਂ ਸੰਨਿਆਸ ਲੈ ਲਵਾਂਗਾ – ਜਲਾਲਪੁਰ

Published

on

ਪਟਿਆਲਾ : ਹਲਕਾ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨਾਲ 10 ਕੌਂਸਲਰ ਵੀ ਚਲੇ ਜਾਣ ਤਾਂ ਉਹ ਰਾਜਨੀਤੀ ਤੋਂ ਸੰਨਿਆਸ ਲੈ ਲੈਣਗੇ। ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਤਾਂ ਇਸਨੇ ਕਿਸੇ ਵਰਕਰ ਕੌਂਸਲਰ, ਐੱਮਐੱਲਏ ਦੀ ਗੱਲ ਨਹੀਂ ਸੁਣੀ। ਜਦੋਂ ਚਾਰ ਐੱਮਐੱਲਏ ਇਕ ਐੱਸਐੱਸਪੀ ਦੇ ਖ਼ਿਲਾਫ਼ ਬੋਲੇ ਸੀ ਤਾਂ ਉਦੋਂ ਵੀ ਐੱਮਐੱਲਏ ਦੀ ਸੁਣਨ ਦੀ ਬਜਾਏ ਇਕ ਐੱਸਐੱਸਪੀ ਦੀ ਗੱਲ ਸੁਣੀ ਗਈ ਸੀ ਤੇ ਉਸ ਸਮੇਂ ਸਿਰਫ ਅਫਸਰਸ਼ਾਹੀ ਦਾ ਰਾਜ ਹੀ ਸੀ।

ਜਲਾਲਪੁਰ ਨੇ ਪਟਿਆਲਾ ਦੇ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਮੇਅਰ ਸੰਜੀਵ ਸ਼ਰਮਾ ਬਿੱਟੂ ਦੋ ਚਾਰ ਦਿਨ ਦੇ ਮਹਿਮਾਨ ਹਨ। ਜਲਾਲਪੁਰ ਨੇ ਕਿਹਾ ਕਿ ਜੇ ਕੈਬਨਿਟ ਮੰਤਰੀ ਬ੍ਹਮ ਮਹਿੰਦਰਾ ਚਾਹੁਣ ਤਾਂ ਇੱਕ ਘੰਟੇ ‘ਚ ਬਦਲਿਆ ਜਾ ਸਕਦਾ ਪਟਿਆਲੇ ਦਾ ਮੇਅਰ, ਉਨਾਂ ਇਹ ਵੀ ਕਿਹਾ ਕਿ ਮੇਅਰ ਸੰਜੀਵ ਬਿੱਟੂ ਕੋਲ 10 ਕੌਸਲਰ ਵੀ ਨਹੀਂ ਹਨ।

ਵਿਧਾਇਕ ਨੇ ਕਿਹਾ ਕਿ ਬਿੱਟੂ ਨੂੰ ਕੌਸਲਰਾਂ ਨੇ ਮੇਅਰ ਵਜੋਂ ਨਹੀਂ ਚੁਣਿਆ ਸੀ, ਬਲਕਿ ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਨੇ ਥੋਪਿਆ ਸੀ। ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਵਾਲੇ ਇਸ਼ਤਿਹਾਰੀ ਬੋਰਡਾਂ ‘ਤੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਵੱਡੇ ਸਵਾਲ ਕੀਤੇ ਹਨ।

ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਪਾਰਟੀ ਛੱਡ ਕੇ ਜਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਲਾਉਣਾ ਗ਼ਲਤ ਹੈ, ਹੁਣ ਤਾਂ ਪਟਿਆਲਾ ਕਾਂਗਰਸ ‘ਚ ਕੈਪਟਨ ਦਾ ਨਾਂ ਵੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਫਿਲਹਾਲ ਪ੍ਰਨੀਤ ਕੌਰ ਪਾਰਟੀ ਵਿਚ ਹਨ ।

Facebook Comments

Trending

Copyright © 2020 Ludhiana Live Media - All Rights Reserved.