ਪੰਜਾਬੀ

ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਮੋਮਬੱਤੀ ਸਜਾਉਣ ਦੇ ਕਰਵਾਏ ਮੁਕਾਬਲੇ

Published

on

ਲੁਧਿਆਣਾ : ਲੁਧਿਆਣਾ ਦੇ ਮਾਡਲ ਟਾਊਨ ਸਥਿਤ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਮੋਮਬੱਤੀ ਸਜਾਉਣ ਮੁਕਾਬਲੇ ਕਰਵਾਏ ਗਏ। ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਸਜਾਏ ਹੋਏ ਦੀਵਿਆਂ ਰਾਹੀਂ ਆਪਣੇ ਨਵੇਂ-ਨਵੇਂ ਵਿਚਾਰਾਂ ਦਾ ਪ੍ਰਦਰਸ਼ਨ ਕੀਤਾ। ਸਾਰੇ ਭਾਗੀਦਾਰਾਂ ਨੇ ਦੀਵੇ ਸਜਾਏ/ ਮੋਮਬੱਤੀਆਂ ਬਹੁਤ ਸੁੰਦਰਤਾ ਨਾਲ ਅਤੇ ਉਨ੍ਹਾਂ ਦੀ ਛੁਪੀ ਪ੍ਰਤਿਭਾ ਨੂੰ ਉਜਾਗਰ ਕੀਤਾ ।

ਦੀਵਾਲੀ ਦਾ ਤਿਓਹਾਰ ਸਕੂਲ ਵਿਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ‘ਰੈੱਡ ਕਰਾਸ ਸੋਸਾਇਟੀ’ ਅਤੇ ‘ਓਲਡ ਏਜ ਹੋਮ’ ਵਿੱਚ ਜਾ ਕੇ ਆਪਣੇ ਉਤਸਵ ਨੂੰ ਸਾਂਝਾ ਕੀਤਾ। ਉਹਨਾਂ ਨੇ ਆਪਣੇ ਆਪਦੇ ਸਜਾਏ ਹੋਏ ਦੀਵੇ ਅਤੇ ਮੋਮਬੱਤੀਆਂ ਬਜ਼ੁਰਗਾਂ ਨੂੰ ਤੋਹਫੇ ਵਜੋਂ ਭੇਟ ਕੀਤੇ ।ਵਿਦਿਆਰਥੀ ਉਨ੍ਹਾਂ ਲਈ ਬਿਸਕੁਟ ਅਤੇ ਫਲ ਵੀ ਲੈ ਕੇ ਗਏ। ਬਦਲੇ ਵਿੱਚ ਉਨ੍ਹਾਂ ਨੂੰ ਬੇਘਰ ਬੱਚਿਆਂ ਅਤੇ ਬਜ਼ੁਰਗਾਂ ਤੋਂ ਅਥਾਹ ਆਸ਼ੀਰਵਾਦ ਮਿਲਿਆ।

Facebook Comments

Trending

Copyright © 2020 Ludhiana Live Media - All Rights Reserved.