ਪੰਜਾਬੀ

ਲੋਧੀ ਕਲੱਬ ਲੁਧਿਆਣਾ ਦੇ 10 ‘ਚੋਂ 8 ਅਹੁਦਿਆਂ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ

Published

on

ਲੁਧਿਆਣਾ : ਲੋਧੀ ਕਲੱਬ ਲੁਧਿਆਣਾ ਦੇ ਅਹੁਦੇਦਾਰਾਂ ਦੀ 19 ਫ਼ਰਵਰੀ ਨੂੰ ਹੋਣ ਵਾਲੀ ਚੋਣ ਲਈ 10 ‘ਚੋਂ 8 ਅਹੁਦਿਆਂ ਦੇ ਉਮੀਦਵਾਰ ਬਿਨ੍ਹਾਂ ਮੁਕਾਬਲਾ ਜਿੱਤ ਗਏ ਹਨ | ਜਦਕਿ ਜਨਰਲ ਸਕੱਤਰ ਤੇ ਮੈਸ ਸਕੱਤਰ ਦੇ ਅਹੁਦੇ ਦੀ ਚੋਣ ਹੋਵੇਗੀ |

ਮੀਤ ਪ੍ਰਧਾਨ, ਸੰਯੁਕਤ ਸਕੱਤਰ, ਵਿੱਤ ਸਕੱਤਰ, ਸਭਿਆਚਾਰਕ ਸਕੱਤਰ, ਖੇਡ ਸਕੱਤਰ ਤੇ 2 ਕਾਰਜਕਾਰਨੀ ਮੈਂਬਰਾਂ ਦੀ ਚੋਣ ਕਿਸੇ ਹੋਰ ਉਮੀਦਵਾਰ ਵਲੋਂ ਨਾਮਜ਼ਦਗੀ ਕਾਗ਼ਜ਼ ਦਾਖਲ ਨਾ ਕਰਵਾਉਣ ਕਰਕੇ ਅਤੇ ਬਾਰ ਸਕੱਤਰ ਦੇ ਅਹੁਦੇ ਲਈ ਦੋ ਵਿਚੋਂ ਇਕ ਉਮੀਦਵਾਰ ਵਲੋਂ ਨਾਮਜ਼ਦਗੀ ਕਾਗ਼ਜ਼ ਵਾਪਸ ਲੈਣ ਕਰਕੇ ਬਿਨਾਂ ਮੁਕਾਬਲਾ ਚੋਣ ਹੋ ਗਈ ਹੈ | 13 ਉਮੀਦਵਾਰਾਂ ਵਲੋਂ ਨਾਮਜ਼ਦਗੀ ਕਾਗ਼ਜ਼ ਦਾਖਲ ਕਰਵਾਏ ਗਏ ਹਨ | ਬਾਰ ਸਕੱਤਰ ਲਈ ਅੰਮਿ੍ਤ ਭਾਂਬਰੀ ਮੰਗਾ ਵਲੋਂ ਨਾਮਜ਼ਦਗੀ ਕਾਗ਼ਜ਼ ਵਾਪਸ ਲੈਣ ਕਰਕੇ ਜੋਤੀ ਗਰੋਵਰ ਬਿਨ੍ਹਾਂ ਮੁਕਾਬਲੇ ਜਿੱਤ ਗਏ ਹਨ।

ਜਨਰਲ ਸਕੱਤਰ ਦੇ ਅਹੁਦੇ ਲਈ ਸੀ.ਏ. ਨਿਤਿਨ ਮਹਾਜਨ ਤੇ ਡਾ.ਚਰਨਜੀਤ ਸਿੰਘ ਅਤੇ ਮੈਸ ਸਕੱਤਰ ਦੇ ਅਹੁਦੇ ਲਈ ਹਰਿੰਦਰ ਸਿੰਘ ਸਿੱਧੂ ਤੇ ਵਿਭੌਰ ਗਰਗ ਦਰਮਿਆਨ ਮੁਕਾਬਲਾ ਹੋਵੇਗਾ | ਉਪ ਪ੍ਰਧਾਨ ਦੇ ਅਹੁਦੇ ਲਈ ਡਾ. ਸਰਜੂ ਰਲਨ, ਸੰਯੁਕਤ ਸਕੱਤਰ ਦੇ ਅਹੁਦੇ ਲਈ ਅਜੈ ਮਹਿਤਾ, ਵਿੱਤ ਸਕੱਤਰ ਦੇ ਅਹੁਦੇ ਲਈ ਸੀ.ਏ. ਵਿਸ਼ਾਲ ਗਰਗ, ਬਾਰ ਸਕੱਤਰ ਦੇ ਅਹੁਦੇ ਲਈ ਜੋਤੀ ਗਰੋਵਰ, ਸਭਿਆਚਾਰਕ ਸਕੱਤਰ ਦੇ ਅਹੁਦੇ ਲਈ ਨਿਸ਼ਿਤ ਸਿੰਘਾਨੀਆ ਚੁਣੇ ਗਏ।

ਖੇਡ ਸਕੱਤਰ ਦੇ ਅਹੁਦੇ ਲਈ ਰਾਮ ਸ਼ਰਮਾ ਅਤੇ ਕਾਰਜਕਾਰਨੀ ਮੈਂਬਰ ਦੇ ਅਹੁਦੇ ਲਈ ਰਾਜੀਵ ਗੁਪਤਾ ਤੇ ਔਰਤ ਕਾਰਜਕਾਰਨੀ ਮੈਂਬਰ ਦੇ ਅਹੁਦੇ ਲਈ ਰਿਤੂ ਚੰਦਾਨਾ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਗਏ ਹਨ | ਐਸ.ਡੀ.ਐਮ. ਜਗਰਾਉਂ ਕਮ ਰਿਟਰਨਿੰਗ ਅਫ਼ਸਰ-1 ਵਿਕਾਸ ਹੀਰਾ ਅਤੇ ਐਸ.ਡੀ.ਐਮ. ਪਾਇਲ ਕਮ ਰਿਟਰਨਿੰਗ ਅਫ਼ਸਰ-2 ਜਸਲੀਨ ਕੌਰ ਭੁੱਲਰ ਕੋਲ ਵਧੀਕ ਡਿਪਟੀ ਕਮਿਸ਼ਨਰ ਖੰਨਾ ਕਮ ਨਿਗਰਾਨ ਅਮਰਜੀਤ ਸਿੰਘ ਬੈਂਸ ਦੀ ਹਾਜ਼ਰੀ ਵਿਚ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਸੂਚੀ ਲਗਾਈ |

Facebook Comments

Trending

Copyright © 2020 Ludhiana Live Media - All Rights Reserved.