Connect with us

ਪੰਜਾਬੀ

ਹਲਕਾ ਗਿੱਲ ‘ਚ ਉਮੀਦਵਾਰ ਵੈਦ ਦੀ ਸਥਿਤੀ ਮਜ਼ਬੂਤ

Published

on

Candidate Vaid's position strengthened in Halqa Gill

ਲੁਧਿਆਣਾ :  ਹਲਕਾ ਗਿੱਲ ਤੋਂ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਵੈਦ ਦੇ ਹੱਕ ‘ਚ ਵੱਡੀ ਗਿਣਤੀ ‘ਚ ਜੁੜ ਰਹੇ ਸਮਰਥਕਾਂ ਨਾਲ ਕਾਂਗਰਸ ਦੀ ਸਥਿਤੀ ਦਿਨੋ ਦਿਨ ਮਜ਼ਬੂਤ ਬਣਦੀ ਜਾ ਰਹੀ ਹੈ।

ਇਹ ਪ੍ਰਗਟਾਵਾ ਪੰਚਾਇਤ ਯੂਨੀਅਨ ਬਲਾਕ-1 ਲੁਧਿਆਣਾ ਦੇ ਚੇਅਰਮੈਨ ਸਰਪੰਚ ਬਲਜਿੰਦਰ ਸਿੰਘ ਮਲਕਪੁਰ ਨੇ ਵੱਡੀ ਗਿਣਤੀ ‘ਚ ਕਾਂਗਰਸੀ ਸਮਰਥਕਾਂ ਨਾਲ ਮੁੱਖ ਮੰਤਰੀ ਚੰਨੀ ਦੀ ਵੈਦ ਦੇ ਹੱਕ ‘ਚ ਰੱਖੀ ਰੈਲੀ ‘ਚ ਸ਼ਾਮਿਲ ਹੋਣ ਸਮੇਂ ਗੱਲਬਾਤ ਕਰਦਿਆਂ ਕੀਤਾ।

ਮਲਕਪੁਰ ਨੇ ਹੋਰ ਕਿਹਾ ਕਿ ਪਿੰਡ ਮਲਕਪੁਰ ਸਮੇਤ ਹਲਕੇ ਦੇ ਹੋਏ ਵਿਕਾਸ ਨੂੰ ਦੇਖਦਿਆਂ ਹਲਕੇ ਦੇ ਵੋਟਰ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਕਾਹਲੇ ਹਨ, ਕਿਉਂਕਿ ਸ. ਵੈਦ ਇਕ ਇਮਾਨਦਾਰ ਅਤੇ ਹਲਕੇ ਦੇ ਸੇਵਾਦਾਰ ਵਜੋਂ ਲੋਕਾਂ ਨਾਲ ਵਿਚਰੇ ਹਨ, ਜੋ ਕਿ ਉਨ੍ਹਾਂ ਦੀ ਹਲਕੇ ‘ਚੋਂ ਜਿੱਤ ‘ਤੇ ਮੋਹਰ ਬਣੇਗੀ।

ਇਸ ਮੌਕੇ ਸਾਬਕਾ ਪੰਚ ਸੰਤਾ ਸਿੰਘ, ਪੰਚ ਠਾਕੁਰ ਸਿੰਘ, ਭੱਟੀ ਮਲਕਪੁਰ, ਸੁਰਿੰਦਰ ਸਿੰਘ ਛਿੰਦਾ, ਜਸਦੀਪ ਸਿੰਘ ਤਾਗੜੀ, ਸਾਬਕਾ ਪੰਚ ਭਜਨ ਲਾਲ, ਜਸਵੰਤ ਸਿੰਘ ਤਾਗੜੀ, ਮਨਪ੍ਰੀਤ ਸਿੰਘ ਕੈੜੇ, ਜਗਰਾਜ ਸਿੰਘ, ਕੇਵਲ ਸਿੰਘ, ਜਸਵੰਤ ਸਿੰਘ, ਦੇਵ ਰਾਜ, ਮੇਜਰ ਸਿੰਘ ਮਿਸਤਰੀ, ਬੀਰਵਲ ਸਿੰਘ ਸਮੇਤ ਹੋਰ ਕਾਂਗਰਸੀ ਵਰਕਰ ਵੀ ਮੌਜੂਦ ਸਨ।

Facebook Comments

Trending