ਖੇਤੀਬਾੜੀ

 ਵੱਖ ਵੱਖ ਖੇਤੀਬਾੜੀ  ਮਸ਼ੀਨਾਂ ਤੇ ਸਬਸਿਡੀ ਲਈ ਅਰਜ਼ੀਆਂ ਦੀ ਮੰਗ: ਮੁੱਖ ਖੇਤੀਬਾੜੀ ਅਫਸਰ

Published

on

ਲੁਧਿਆਣਾ : ਪੰਜਾਬ ਰਾਜ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਵੱਖ- ਵੱਖ ਖੇਤੀਬਾੜੀ ਮਸ਼ੀਨਾਂ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।

ਮੁੱਖ ਖੇਤੀਬਾੜੀ ਅਫਸਰ ਡਾ. ਅਮਨਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਆਰ.ਕੇ.ਵੀ.ਵਾਈ.” ਦੀ ਸਬ ਸਕੀਮ “ਫਸਲੀ ਵਿਭਿੰਨਤਾ ਪ੍ਰੋਗਰਾਮ” ਤਹਿਤ ਵੱਖ-ਵੱਖ ਖੇਤੀ ਮਸ਼ੀਨਾਂ ਜਿਵੇਂ ਕਿ ਨੈਪਸੈਕ ਸਪਰੇਅਰ, ਫੁੱਟ ਓਪਰੇਟਰ, ਨੈਪਸੈਕ ਸਪਰੇਅਰ 8-12 ਲੀਟਰ, ਨੈਪਸੈਕ ਸਪਰੇਅਰ 12-16 ਲੀਟਰ, ਨੈਪਸੈਕ ਸਪਰੇਅਰ >16ਲੀਟਰ, ਟਰੈਕਟਰ ਓਪਰੇਟਰ, ਬਹੁ-ਫਸਲੀ ਪਲਾਂਟਰ, ਚਾਰੇ ਦੀਆਂ ਗੰਢਾਂ ਬਣਾਉਣ ਲਈ ਮਸ਼ੀਨ, ਮਿੱਲਟ ਮਿੱਲ/ਤੇਲ ਮਿੱਲ ਅਤੇ ਨਿਊਮੈਟਿਕ ਪਲਾਂਟਰ ਮਸ਼ੀਨਾਂ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਕਿਸਾਨਾਂ ਵਲੋਂ ਅਰਜ਼ੀਆ ਦੀ ਮੰਗ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਕਿਸਾਨ 03 ਜਨਵਰੀ, 2023 ਤੱਕ ਵਿਭਾਗ ਦੇ ਵੈੱਬ ਪੋਰਟਲ ਤੇ ਆਨਲਾਈਨ ਫਾਰਮ ਭਰਕੇ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ। ਨਿਰਧਾਰਿਤ ਸਮੇਂ ਤੱਕ ਪੋਰਟਲ ਤੇ ਪ੍ਰਾਪਤ ਅਰਜ਼ੀਆ ਨੂੰ ਪ੍ਰਵਾਨਗੀ ਜਾਰੀ ਕਰਨ ਲਈ ਲਾਭਪਾਤਰੀਆਂ ਦੀ ਚੋਣ ਵਿਭਾਗ ਵੱਲੋਂ ਪ੍ਰਾਪਤ ਭੌਤਿਕੀ ਤੇ ਵਿੱਤੀ ਟੀਚੇ ਅਨੁਸਾਰ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਚੁਣੇ ਗਏ ਲਾਭਪਾਤਰੀਆਂ ਨੂੰ ਪ੍ਰਵਾਨਗੀ ਜਾਰੀ ਕਰਨ ਉਪਰੰਤ ਮਸ਼ੀਨਾ ਦੀ ਖਰੀਦ ਲਈ ਕਿਸਾਨਾਂ ਨੂੰ 21 ਦਿਨ ਦਾ ਸਮਾਂ ਦਿੱਤਾ ਜਾਵੇਗਾ ਅਤੇ ਲਾਭਪਾਤਰੀ ਕਿਸਾਨ ਵਿਭਾਗ ਵੱਲੋਂ ਪ੍ਰਵਾਨਿਤ ਕਿਸੇ ਵੀ ਮਸ਼ੀਨਰੀ ਨਿਰਮਾਤਾ/ਡੀਲਰ ਕੋਲੋਂ ਆਪਣੀ ਪਸੰਦ ਅਨੁਸਾਰ ਇਹਨਾਂ ਮਸ਼ੀਨਾਂ ਦੀ ਖਰੀਦ ਕਰ ਸਕੇਗਾ। ਉਨ੍ਹਾਂ ਕਿਹਾ ਕਿ ਪ੍ਰਵਾਨਿਤ ਮਸ਼ੀਨਰੀ ਨਿਰਮਾਤਾਵਾਂ/ ਡੀਲਰਾਂ ਦੀ ਸੂਚੀ ਪੋਰਟਲ ਤੇ ਹੀ ਉਪਲੱਬਧ ਕਰਵਾਈ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.