Connect with us

ਪੰਜਾਬ ਨਿਊਜ਼

ਸਿੱਧੂ ਦੇ ਅਸਤੀਫ਼ੇ ਤੋਂ ਕੈਬਨਿਟ ਮੰਤਰੀ ਹੋਏ ਨਾਰਾਜ਼,ਅੱਜ ਫਿਰ ਹੋਵੇਗੀ ਚੰਨੀ ਕੈਬਨਿਟ ਦੀ ਮੀਟਿੰਗ

Published

on

Cabinet ministers angry over Sidhu's resignation, Channi to meet again today

ਚੰਡੀਗੜ੍ਹ  : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਵਿੱਚ ਅਸਤੀਫੇ ਤੋਂ ਬਾਅਦ ਪੈਦਾ ਹੋਈ ਸਥਿਤੀ ਬਾਰੇ ਮੰਤਰੀਆਂ ਨਾਲ ਲੰਮੀ ਮੀਟਿੰਗ ਕੀਤੀ। ਮੰਤਰੀ ਦੇ ਅਹੁਦਾ ਸੰਭਾਲਣ ਸਮੇਂ ਮੰਤਰੀ ਸਕੱਤਰੇਤ ਵਿੱਚ ਮੌਜੂਦ ਸਨ। ਚੰਨੀ ਨੇ ਉਨ੍ਹਾਂ ਨੂੰ ਮੰਤਰੀਆਂ ਨਾਲ ਵਿਚਾਰ ਵਟਾਂਦਰੇ ਲਈ ਉਨ੍ਹਾਂ ਦੇ ਦਫਤਰ ਬੁਲਾਇਆ। ਸਿੱਧੂ ਦੇ ਅਸਤੀਫੇ ਤੋਂ ਬਾਅਦ ਪੈਦਾ ਹੋਈ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਚੰਨੀ ਕੈਬਨਿਟ ਬੁੱਧਵਾਰ ਸਵੇਰੇ ਦੁਬਾਰਾ ਮੀਟਿੰਗ ਕਰੇਗੀ।

ਅਸਤੀਫ਼ੇ ਦੇ ਬਾਅਦ ਪੈਦਾ ਹੋਈ ਸਥਿਤੀ ਨੂੰ ਲੈ ਕੇ ਮੰਤਰੀਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਲੰਬੀ ਬੈਠਕ ਕੀਤੀ। ਮੰਗਲਵਾਰ ਨੂੰ ਅਹੁਦਾ ਸੰਭਾਲਣ ਕਾਰਨ ਮੰਤਰੀ ਸਕੱਤਰੇਤ ’ਚ ਹੀ ਮੌਜੂਦ ਸਨ। ਸਿੱਧੂ ਦੇ ਅਸਤੀਫ਼ੇੇ ਦੇ ਬਾਅਦ ਮੁੱਖ ਮੰਤਰੀ ਨੇ ਮੰਤਰੀਆਂ ਨੂੰ ਚਰਚਾ ਕਰਨ ਲਈ ਆਪਣੇ ਦਫ਼ਤਰ ’ਚ ਬੁਲਾ ਲਿਆ। ਇਕ ਪਾਸੇ ਜ਼ਿਆਦਾਤਰ ਮੰਤਰੀ ਸਿੱਧੀ ਪ੍ਰਤੀਕਿਰਿਆ ਦੇਣ ਤੋਂ ਬਚਦੇ ਰਹੇ।

ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਿੱਧੂ ਦੇ ਅਸਤੀਫ਼ੇ ਨੂੰ ਗ਼ਲਤ ਕਦਮ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਦੇ ਨਾਲ ਖੜੇ ਹਨ। ਇਕ ਪਾਸੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਤੇ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਪਟਿਆਲਾ ਲਈ ਨਿਕਲ ਗਏ ਤਾਂ ਬਾਕੀ ਮੰਤਰੀਆਂ ਨੂੰ ਮੁੱਖ ਮੰਤਰੀ ਨੇ ਆਪਣੇ ਕੋਲ ਬੁਲਾ ਲਿਆ। ਜਾਣਕਾਰੀ ਮੁਤਾਬਕ ਦੋ ਘੰਟੇ ਤੋਂ ਜ਼ਿਆਦਾ ਸਮੇਂ ਤਕ ਬੈਠਕ ਚੱਲਦੀ ਰਹੀ ਕਿਉਂਕਿ ਸੂਚਨਾ ਇਹ ਆ ਰਹੀ ਸੀ ਕਿ ਸਿੱਧੂ ਨਵੀਂ ਸਰਕਾਰ ਤੋਂ ਤੁਰੰਤ ਕਿਸੇ ਵੱਡੇ ਫ਼ੈਸਲੇ ਦੀ ਉਮੀਦ ਕਰ ਰਹੇ ਸਨ, ਜਿਹੜੀ ਪੂਰੀ ਨਹੀਂ ਹੋ ਸਕੀ। ਇਸ ਲਈ ਉਨ੍ਹਾਂ ਅਸਤੀਫ਼ਾ ਦੇ ਦਿੱਤਾ ਜਿਸ ਨੂੰ ਲੈ ਕੇ ਮੁੱਖ ਮੰਤਰੀ ਨੇ ਮੰਤਰੀਆਂ ਨਾਲ ਲੰਬੀ ਗੱਲਬਾਤ ਕੀਤੀ।

ਇਸ ਦੌਰਾਨ ਰਜ਼ੀਆ ਸੁਲਤਾਨਾ ਦੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫੇ ਦੀ ਸੂਚਨਾ ਨੇ ਮੰਤਰੀਆਂ ਨੂੰ ਜ਼ਰੂਰ ਚਿੰਤਤ ਕੀਤਾ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅਸਤੀਫ਼ੇ ਦੇ ਕਾਰਨਾਂ ਨੂੰ ਲੈ ਕੇ ਜਾਣਕਾਰੀ ਨਾ ਹੋਣ ਦੀ ਗੱਲ ਕਹੀ। ਉਨ੍ਹਾਂ ਦਾ ਕਹਿਣਾ ਸੀ ਕਿ ਇਕ ਦੋ ਦਿਨਾਂ ’ਚ ਮਾਮਲਾ ਹੱਲ ਹੋ ਜਾਵੇਗਾ। ਤਾਜ਼ਾ ਪੈਦਾ ਸਥਿਤੀ ਕਾਰਨ ਮੁੱਖ ਮੰਤਰੀ ਰਾਤ ਕਰੀਬ 8.30 ਵਜੇ ਤਕ ਆਪਣੇ ਦਫ਼ਤਰ ’ਚ ਬੈਠੇ ਰਹੇ।

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਅਸਤੀਫ਼ਾ ਦੇਣ ਪਿੱਛੋਂ ਕਾਂਗਰਸ ਪਾਰਟੀ ਵਿਚ ਆਏ ਸਿਆਸੀ ਭੁਚਾਲ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਰਾਤ ਸਾਢੇ ਅੱਠ ਵਜੇ ਤਕ ਆਪਣੇ ਕੁਝ ਸਾਥੀ ਵਜ਼ੀਰਾਂ ਨਾਲ ਲੰਬੀ ਮੀਟਿੰਗ ਕੀਤੀ ਪਰ ਕੋਈ ਹੱਲ ਨਹੀਂ ਨਿਕਲ ਸਕਿਆ ਜਿਸ ਕਰਕੇ ਸਿਆਸੀ ਸੰਕਟ ’ਚੋ ਬਾਹਰ ਨਿਕਲਣ ਲਈ ਚੰਨੀ ਨੇ ਬੁੱਧਵਾਰ ਸਵੇਰੇ ਸਾਢੇ ਦਸ ਵਜੇ ਮੁੜ ਕੈਬਨਿਟ ਦੀ ਮੀਟਿੰਗ ਬੁਲਾ ਲਈ ਹੈ।

 

Facebook Comments

Trending