Connect with us

ਪੰਜਾਬੀ

ਕੈਬਨਿਟ ਮੰਤਰੀ ਸਿੰਗਲਾ ਵੱਲੋਂ 8 ਕਰੋੜ 69 ਲੱਖ ਨਾਲ ਤਿਆਰ ਹੋਈ ਖੰਨਾ ਤੋਂ ਅਮਲੋਹ ਸੜਕ ਦਾ ਕੀਤਾ ਉਦਘਾਟਨ

Published

on

Cabinet Minister Singla inaugurates 8 crore 69 lakh Khanna to Amloh road

10 ਹਜ਼ਾਰ ਈ.ਟੀ.ਟੀ. ਅਧਿਆਪਕਾਂ ਦੀਆਂ ਆਸਾਮੀਆਂ ਦੀ ਭਰਤੀ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾਵੇਗੀ – ਸਿੱਖਿਆ ਮੰਤਰੀ ਸਿੰਗਲਾ

ਖੰਨਾ :   ਖੰਨਾ ਤੋਂ ਅਮਲੋਹ ਜਾਂਦੀ ਸੜਕ ਜਿਹੜੀ ਕਿ 8 ਕਰੋੜ 69 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਜਿਸ ਦਾ ਉਦਘਾਟਨ ਅੱਜ ਸਕੂਲ ਸਿੱਖਿਆ ਤੇ ਲੋਕ ਨਿਰਮਾਣ ਵਿਭਾਗ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਕੀਤਾ ਗਿਆ, ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਖੰਨਾ ਦੇ ਵਿਧਾਇਕ ਸ਼੍ਰ. ਗੁਰਕੀਰਤ ਸਿੰਘ ਕੋਟਲੀ ਅਤੇ ਪਾਇਲ ਹਲਕਾ ਦੇ ਵਿਧਾਇਕ ਸ੍ਰ. ਲਖਵੀਰ ਸਿੰਘ ਲੱਖਾ ਵੀ ਮੌਜੂਦ ਸਨ। ਸ਼੍ਰੀ ਸਿੰਗਲਾ ਨੇ ਕਿਹਾ ਕਿ ਕੋਰੋਨਾ ਕਾਰਨ ਸੜਕ ਨਿਰਮਾਣ ਦੇ ਕੰਮਾਂ ‘ਚ ਦੇਰੀ ਹੋਈ ਹੈ, ਹੁਣ ਪੰਜਾਬ ਸਰਕਾਰ ਵੱਲੋਂ ਹਲਕਾ ਖੰਨਾ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਜਿਸ ਅਧੀਨ ਖੰਨਾ-ਸਮਰਾਲਾ ਰੋਡ, ਖਮਾਣੋਂ, ਰਤਨਹੇੜੀ ਰੋਡ ਇਨ੍ਹਾਂ ਸੜਕਾਂ ਦਾ ਕੰਮ ਜਲਦੀ ਕੀਤਾ ਜਾਵੇਗਾ ਅਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਨਿਰਮਾਣ ਲਈ ਸਾਰੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ, ਉਨ੍ਹਾਂ ਭਰੋਸਾ ਦਿਵਾਇਆ ਕਿ ਲੋਕਾਂ ਦੀ ਸਭ ਤੋਂ ਵੱਡੀ ਮੰਗ ਖੰਨਾ ਸਮਰਾਲਾ ਰੋਡ ਦਾ ਕੰਮ ਹਰ ਹਾਲਤ ਵਿੱਚ ਤਿੰਨ ਮਹੀਨੇ ਦੇ ਅੰਦਰ-ਅੰਦਰ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟ ਖੰਨਾ, ਰਤਨਹੇੜੀ, ਜਸਪਾਲੋਂ ਅਤੇ ਹਰਬੰਸਪੁਰਾ ਵਿਖੇ ਰੇਲਵੇ ਲਾਈਨਾਂ ਦੇ ਪੁਲ ਵੀ ਜਲਦੀ ਬਣਾਏ ਜਾਣਗੇ।

ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਕਿਹਾ ਕਿ ਜਲਦ ਹੀ ਅਸੀਂ 10 ਹਜ਼ਾਰ ਈ.ਟੀ.ਟੀ. ਅਧਿਆਪਕਾਂ ਦੀਆਂ ਆਸਾਮੀਆਂ ਕੱਢ ਰਹੇ ਹਾਂ ਜਿਨ੍ਹਾਂ ਦੀ ਜਲਦ ਹੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕੂਲਾਂ ਨਾਲ ਸਬੰਧਤ ਫੀਸ ਰੈਗੂਲੇਸ਼ਨ ਐਕਟ ਵੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਕੂਲ ਸਲਾਨਾ ਚਾਰਜਿਜ ਨਹੀਂ ਲੈ ਸਕਦੇ ਅਤੇ ਨਾ ਹੀ ਸਕੂਲ ਬੱਚਿਆਂ ਨੂੰ ਨਿਰਧਾਰਿਤ ਦੁਕਾਨਾਂ ਤੋਂ ਵਰਦੀਆਂ ਤੇ ਕਿਤਾਬਾਂ ਲੈਣ ਲਈ ਮਜ਼ਬੂਰ ਕਰ ਸਕਦੇ ਹਨ। ਉਨ੍ਹਾਂ ਕਿਹਾ ਦੇ ਪਿਛਲੇ ਸਾਲ ਮਿਲੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਜਾਂਚ ਕਰਨ ਉਪਰੰਤ 56 ਸਕੂਲਾਂ ਦੀ ਐਫੀਲੇਸ਼ਨ ਰੱਦ ਕੀਤੀ ਗਈ ਸੀ, ਇਸ ਪ੍ਰਕਾਰ ਦੀ ਕੋਈ ਵੀ ਸ਼ਿਕਾਇਤ ਮਿਲਣ ‘ਤੇ ਜਾਂਚ ਉਪਰੰਤ ਜੇਕਰ ਕੋਈ ਸਕੂਲ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਿੱਜੀ ਸਕੂਲਾਂ ਦੀਆਂ ਫ਼ੀਸਾਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਹਾਈਕੋਰਟ ਤੋਂ ਲੈ ਕੇ ਸੁਪਰੀਟ ਕੋਰਟ ਤੱਕ ਆਪਣਾ ਪੱਖ ਰੱਖਿਆ ਗਿਆ ਪਰ ਅਦਾਲਤ ਦਾ ਫ਼ੈਸਲਾ ਨਿੱਜੀ ਸਕੂਲਾਂ ਦੇ ਹੱਕ ‘ਚ ਆਇਆ ਹੈ। ਹਾਈਕੋਰਟ ਵੱਲੋਂ ਵੀ ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ‘ਚ ਲਾਗੂ ਕੀਤਾ ਗਿਆ ਹੈ, ਇਸ ਲਈ ਪੰਜਾਬ ਸਰਕਾਰ ਨਿੱਜੀ ਸਕੂਲਾਂ ਵਾਲਿਆਂ ਨੂੰ ਫ਼ੀਸਾਂ ਸਬੰਧੀ ਕੋਈ ਦਬਾਅ ਨਹੀਂ ਪਾ ਸਕਦੀ। ਉਹਨਾਂ ਸਕੂਲ ਪ੍ਰਬੰਧਕਾਂ ਨੂੰ ਕਰੋਨਾ ਅਤੇ ਆਰਥਿਕ ਕਾਰਨਾਂ ਨੂੰ ਦੇਖਦੇ ਹੋਏ ਅਪੀਲ ਕਰਦੇ ਕਿਹਾ ਕਿ ਲੋੜਵੰਦ ਵਿਅਕਤੀ ਦੀ ਫੀਸ ਵਿੱਚ ਕੁੱਝ ਛੋਟ ਕਰਨ ਲਈ ਸਕੂਲ ਖੁਦ ਅੱਗੇ ਆਉਣ।

Facebook Comments

Advertisement

ਤਾਜ਼ਾ

Man arrested for killing shopkeeper in Ludhiana Man arrested for killing shopkeeper in Ludhiana
ਅਪਰਾਧ3 mins ago

ਲੁਧਿਆਣਾ ਵਿੱਚ ਅੰਡੇ ਦੇ ਪੈਸੇ ਦੀ ਮੰਗ ਕਰਨ ਵਾਲੇ ਦੁਕਾਨਦਾਰ ਨੂੰ ਮਾਰਨ ਵਾਲਾ ਵਿਅਕਤੀ ਗ੍ਰਿਫਤਾਰ

ਪੁਲਿਸ ਨੇ ਅੰਡੇ ਦੇ ਪੈਸੇ ਦੀ ਮੰਗ ਕਰਨ ਦੇ ਦੋਸ਼ ਵਿੱਚ ਨੌਜਵਾਨ ਦੇ ਸਿਰ ‘ਤੇ ਮਾਰ ਕੇ ਉਸ ਦੀ ਹੱਤਿਆ...

Members of Ludhiana Sutlej Club will get free gym facility for two months Members of Ludhiana Sutlej Club will get free gym facility for two months
ਕਰੋਨਾਵਾਇਰਸ7 mins ago

ਲੁਧਿਆਣਾ ਸਤਲੁਜ ਕਲੱਬ ਦੇ ਮੈਂਬਰਾਂ ਨੂੰ ਦੋ ਮਹੀਨੇ ਲਈ ਮੁਫ਼ਤ ਜਿਮ ਦੀ ਮਿਲੇਗੀ ਸਹੂਲਤ

ਬੁੱਧਵਾਰ ਤੋਂ ਸਰਕਾਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਵੱਕਾਰੀ ਸਤਲੁਜ ਕਲੱਬ ਵਿੱਚ ਜਿਮ ਦੀ ਸਹੂਲਤ ਸ਼ੁਰੂ ਕੀਤੀ ਗਈ...

Ludhiana entrepreneurs write letter to PM Modi, says steel industry verge closure rising steel prices Ludhiana entrepreneurs write letter to PM Modi, says steel industry verge closure rising steel prices
ਇੰਡੀਆ ਨਿਊਜ਼15 mins ago

ਲੁਧਿਆਣਾ ਦੇ ਉੱਦਮੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰ ਕਿਹਾ ਸਟੀਲ ਦੀਆਂ ਵਧਦੀਆਂ ਕੀਮਤਾਂ ਕਾਰਨ ਉਦਯੋਗ ਬੰਦ ਹੋਣ ਦੀ ਕਗਾਰ ‘ਤੇ

ਲੁਧਿਆਣਾ ਵਿੱਚ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨਜ਼ (ਫਿਕੋ) ਦੇ ਚੇਅਰਮੈਨ ਕੇਕੇ। ਸੇਠ ਅਤੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਪ੍ਰਧਾਨ...

Fake Prashant Kishore is now inciting leaders against the Punjab Chief Minister Fake Prashant Kishore is now inciting leaders against the Punjab Chief Minister
ਅਪਰਾਧ1 hour ago

ਨਕਲੀ ਪ੍ਰਸ਼ਾਂਤ ਕਿਸ਼ੋਰੇ ਹੁਣ ਪੰਜਾਬ ਦੇ ਮੁੱਖ ਮੰਤਰੀ ਵਿਰੁੱਧ ਭੜਕਾ ਰਿਹਾ ਹੈ ਨੇਤਾਵਾਂ ਨੂੰ

ਪੰਜਾਬ ਵਿਚ ਨਕਲੀ ਪ੍ਰਸ਼ਾਂਤ ਕਿਸ਼ੋਰ ਨੇ ਹੁਣ ਕਾਂਗਰਸੀ ਆਗੂਆਂ ਦੇ ਨੱਕ ਵਿਚ ਨੱਕ ਪਾ ਦਿੱਤਾ ਹੈ। ਪ੍ਰਸ਼ਾਂਤ ਕਿਸ਼ੋਰ ਦੀ ਆਵਾਜ਼...

The chairman of Ludhiana Improvement Trust got involve protesting NGO officials The chairman of Ludhiana Improvement Trust got involve protesting NGO officials
ਅਪਰਾਧ2 hours ago

ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪ੍ਰਦਰਸ਼ਨ ਕਰ ਰਹੇ ਐਨਜੀਓ ਅਧਿਕਾਰੀਆਂ ਨਾਲ ਉਲਝੇ

ਸਵੈਸੇਵੀ ਸੰਗਠਨ ਜਾਗ ਦੇ ਲੁਧਿਆਣਾ, ਕੌਂਸਲ ਆਫ ਇੰਜੀਨੀਅਰਜ਼ ਅਤੇ ਨਰੋਆ ਮੰਚ ਨੇ ਮੰਗਲਵਾਰ ਨੂੰ ਇੰਪਰੂਵਮੈਂਟ ਟਰੱਸਟ ਦੇ ਮੁੱਖ ਦਫ਼ਤਰ ਦੇ...

Monsoon rains amid strong winds in Ludhiana Monsoon rains amid strong winds in Ludhiana
ਪੰਜਾਬ ਨਿਊਜ਼2 hours ago

ਲੁਧਿਆਣਾ ‘ਚ ਤੇਜ਼ ਗਰਮੀ ਤੋਂ ਮਿਲੀ ਰਾਹਤ ਤੇਜ਼ ਹਵਾਵਾਂ ਦਰਮਿਆਨ ਵਰਖਿਆ ਮਾਨਸੂਨ

ਬੁੱਧਵਾਰ ਤੜਕੇ ਮਾਨਸੂਨ ਨੇ ਮਹਾਨਗਰ ਵਿੱਚ ਵਰ੍ਹਾਇਆ। ਲੁਧਿਆਣਾ ਵਿੱਚ ਸਵੇਰੇ ਲਗਭਗ 3 ਵਜੇ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਅਤੇ...

field body was buried by the aunt, the father swallowed the poison in shock field body was buried by the aunt, the father swallowed the poison in shock
ਅਪਰਾਧ2 hours ago

ਭੂਆ ਨੂੰ ਖਤਮ ਕਰਕੇ ਦੇਹ ਨੂੰ ਦੱਬ ਦਿੱਤਾ ਖੇਤ ‘ਚ,ਪਿਤਾ ਨੇ ਸਦਮੇ ਵਿੱਚ ਨਿਗਲਿਆ ਜ਼ਹਿਰ

ਪੁੱਤਰ ਨੇ ਭੂਆ ਨੂੰ ਮਾਰ ਦਿੱਤਾ ਅਤੇ ਲਾਸ਼ ਨੂੰ ਪਿੰਡ ਨਾਗਲ ਵਿੱਚ ਦਫਨਾਇਆ। ਜਦੋਂ ਇਸ ਬਾਰੇ ਕਾਤਲ ਦੇ ਪਿਤਾ ਨੂੰ...

10 rupee note falls from pocket Man pick up on road was run over by bus 10 rupee note falls from pocket Man pick up on road was run over by bus
ਦੁਰਘਟਨਾਵਾਂ3 hours ago

ਜੇਬ ਵਿੱਚੋਂ ਉੱਡਕੇ 10 ਰੁਪਏ ਦਾ ਨੋਟ ਡਿੱਗ ਪਿਆ ਸੜਕ ‘ਤੇ ਚੁੱਕਣ ਗਏ ਆਦਮੀ ਨੂੰ ਬੱਸ ਨੇ ਕੁਚਲਿਆ

ਕਿਸੇ ਨੂੰ ਨਹੀਂ ਪਤਾ ਕਿ ਕੋਈ ਵਿਅਕਤੀ ਕਦੋਂ ਅਤੇ ਕਿਵੇਂ ਮਰੇਗਾ, ਪਰ ਇੱਥੇ 48 ਸਾਲਾ ਸ਼ਿਵਰਾਜ ਨੇ ਸਿਰਫ 10 ਰੁਪਏ...

Ludhiana: Hooligan of factory watchman looted Rs 4 lakh pipes in Ludhiana Ludhiana: Hooligan of factory watchman looted Rs 4 lakh pipes in Ludhiana
ਅਪਰਾਧ3 hours ago

ਲੁਧਿਆਣਾ ਵਿੱਚ ਬਦਮਾਸ਼ਾਂ ਨੇ ਫੈਕਟਰੀ ਦੇ ਚੌਕੀਦਾਰ ਨੂੰ ਬੰਧਕ ਬਣਾਕੇ ਲੁੱਟੇ 4 ਲੱਖ ਰੁਪਏ ਦੀਆਂ ਪਾਈਪ

ਕਕਾ ਰੋਡ ਤੇ ਉਸਾਰੀ ਅਧੀਨ ਫੈਕਟਰੀ ਚ ਚੌਕੀਦਾਰ ਨੂੰ ਬੰਧਕ ਬਣਾਉਣ ਤੋਂ ਬਾਅਦ ਲੁਟੇਰੇ 4 ਲੱਖ ਰੁਪਏ ਦੀਆਂ ਪਾਈਪਾਂ ਲੈ...

Sweepers on the streets burned the idol Sweepers on the streets burned the idol
ਪੰਜਾਬੀ19 hours ago

ਸੜਕਾਂ ‘ਤੇ ਉਤਰੇ ਸਫ਼ਾਈ ਸੇਵਕਾਂ ਨੇ ਪੁਤਲਾ ਫੂਕਿਆ

ਜਗਰਾਓਂ : ਮਹੀਨੇ ਭਰ ਤੋਂ ਮੰਗਾਂ ਸਬੰਧੀ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਬੈਠੇ ਸਫ਼ਾਈ ਕਾਮਿਆਂ ਨੇ ਅੱਜ ਸੜਕਾਂ ‘ਤੇ ਉਤਰਦਿਆਂ...

Protested against skyrocketing oil prices Protested against skyrocketing oil prices
ਖੇਤੀਬਾੜੀ19 hours ago

ਤੇਲ ਦੇ ਅਸਮਾਨੀ ਪੁੱਜੇ ਭਾਅ ਖ਼ਿਲਾਫ਼ ਰੋਸ ਪ੍ਰਗਟਾਇਆ

ਜਗਰਾਓਂ : ਪੈਟਰੋਲ-ਡੀਜ਼ਲ, ਸਰੋਂ ਦਾ ਤੇਲ, ਰਿਫਾਇਨ ਤੇ ਆਮ ਵਸਤਾਂ ਦੇ ਅਸਮਾਨੀ ਜਾ ਲੱਗੇ ਭਾਅ ਖਿਲਾਫ ਅੱਜ ਕਿਸਾਨੀ ਮੋਰਚੇ ‘ਚ...

The Center is intoxicated with power and is violating human rights The Center is intoxicated with power and is violating human rights
ਖੇਤੀਬਾੜੀ19 hours ago

ਕੇਂਦਰ ਸੱਤਾ ਦੇ ਨਸ਼ੇ ‘ਚ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ

ਜਗਰਾਓਂ : ਖੇਤੀ ਕਾਨੂੰਨ ਦੀ ਵਾਪਸੀ ਦੀ ਮੰਗ ਨੂੰ ਲੈ ਕੇ 257 ਦਿਨਾਂ ਤੋਂ ਚੌਂਕੀਮਾਨ ਟੋਲ ਪਲਾਜ਼ਾ ‘ਤੇ ਧਰਨਾ ਦੇ...

Trending