ਪੰਜਾਬੀ

ਜ਼ਿਲ੍ਹਾ ਲੁਧਿਆਣਾ ਦੇ ਨੌਜਵਾਨਾਂ ਲਈ ਸੀ-ਪਾਈਟ ਫਿਜੀਕਲ ਟ੍ਰੇਨਿੰਗ ਕੈਂਪ ਸ਼ੁਰੂ

Published

on

ਲੁਧਿਆਣਾ : ਸੀ-ਪਾਈਟ ਕੈਂਪ ਨਵਾਂਸ਼ਹਿਰ ਦੇ ਟ੍ਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਸਿੰਘ ਨੇ ਦੱਸਿਆ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਯੁਵਕ ਜਿਨ੍ਹਾਂ ਦਾ ਲਿਖਤੀ ਪੇਪਰ 12 ਅਪ੍ਰੈਲ 2023 ਤੋਂ ਸ਼ੂਰੁ ਹੋਇਆ ਸੀ ਦੇ ਪਾਸ ਹੋਏ ਯੁਵਕਾਂ ਵਾਸਤੇ ਸੀ-ਪਾਈਟ ਕੈਂਪ ਨਵਾਂਸ਼ਹਿਰ ਵਿਖੇ ਫਿਜੀਕਲ ਟ੍ਰੇਨਿੰਗ ਕੈਂਪ ਚਲ ਰਿਹਾ ਹੈ । CRPF, BSF ਅਤੇ ਪੰਜਾਬ ਸਰਕਾਰ ਦੀ ਫਾਈਰਮੈਨ ਦੀ ਭਰਤੀ, ਪੰਜਾਬ ਪੁਲਿਸ ਦੀ ਭਰਤੀ ਵਾਸਤੇ ਵੀ ਟ੍ਰੇਨਿੰਗ ਚਲ ਰਹੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਫਿਜੀਕਲ ਟ੍ਰੇਨਿੰਗ ਆਰਮੀ ਦੇ ਤਜੁਰਬੇਕਾਰ ਇੰਸਟਰਕਟਰਾਂ ਵੱਲੋਂ ਦਿੱਤੀ ਜਾ ਰਹੀ ਹੈ ਜਿਸਦੇ ਸਿੱਟੇ ਵਜੋਂ ਕਾਫੀ ਯੁਵਕ ਆਰਮੀ ਵਿੱਚ ਭਰਤੀ ਹੋ ਕੇ ਦੇਸ਼ ਅਤੇ ਪੰਜਾਬ ਸੂਬੇ ਦਾ ਮਾਣ ਵੱਧਾ ਰਹੇ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਜ਼ਰੂਰੀ ਦਸਤਾਵੇਜ਼ ਰੋਲ ਨੰਬਰ, ਆਰ.ਸੀ, ਆਧਾਰ ਕਾਰਡ ਅਤੇ ਦਸਵੀਂ ਦੇ ਅਸਲ ਸਰਟੀਫਿਕੇਟ ਅਤੇ ਦੌ ਫੋਟੋ ਸ਼ਾਮਲ ਹਨ, ਸਮੇਤ ਕੈਂਪ ਵਿਖੇ ਸਵੇਰੇ 9 ਵਜ੍ਹੇ ਤੋਂ ਬਾਅਦ ਹਾਜ਼ਰ ਹੋ ਸਕਦੇ ਹਨ । ਸਿਖਲਾਈ ਦੋਰਾਨ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫਤ ਦਿੱਤਾ ਜਾਵੇਗਾ ।

Facebook Comments

Trending

Copyright © 2020 Ludhiana Live Media - All Rights Reserved.