Connect with us

ਪੰਜਾਬ ਨਿਊਜ਼

ਭਵਿੱਖ ‘ਚ ਹੋਣ ਵਾਲੀਆਂ ਆਰਮੀ ਭਰਤੀ ਰੈਲੀਆਂ ਲਈ ਸੀ-ਪਾਈਟ ਕੇਂਦਰ ਵੱਲੋਂ ਮੁਫਤ ਸਿਖਲਾਈ ਸੁਰੂ

Published

on

C-Pite Center launches free training for future Army recruitment rallies

ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਦੇ ਨੌਜਵਾਨਾਂ ਲਈ ਸੀ-ਪਾਈਟ ਕੇਂਦਰ, ਆਈ.ਟੀ.ਆਈ. ਗਿੱਲ ਰੋਡ, ਲੁਧਿਆਣਾ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਕੋਵਿਡ-19 ਨੂੰ ਧਿਆਨ ਵਿਚ ਰੱਖਦੇ ਹੋਏ ਭਵਿੱਖ ਵਿੱਚ ਹੋਣ ਵਾਲੀਆਂ ਆਰਮੀ ਭਰਤੀ ਰੈਲੀਆਂ ਲਈ ਮੁਫਤ ਸਿਖਲਾਈ ਸੁ਼ਰੂ ਕੀਤੀ ਜਾ ਚੁੱਕੀ ਹੈ।

ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਨੇ ਦੱਸਿਆ ਕਿ ਸਕਰੀਨਿੰਗ ਅਤੇ ਟ੍ਰਾਇਲ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲੈਣ ਵਾਸਤੇ ਮੋਬਾਇਲ ਨੰਬਰ 81988-00853 ਅਤੇ 99143-69376 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਉਨ੍ਹਾ ਯੋਗ ਉਮੀਦਵਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਆਰਮੀ ਭਰਤੀਆਂ ਲਈ ਲੁਧਿਆਣਾ ਜਿਲ੍ਹੇ ਨਾਲ ਸਬੰਧਤ ਨੌਜਵਾਨ ਆਪਣੇ ਸਰਟੀਫਿਕੇਟਾਂ ਦੀ ਫੋਟੋ ਕਾਪੀ ਅਤੇ 02 ਫੋਟੋਆਂ ਨਾਲ ਲੈ ਕੇ ਸਕਰੀਨਿੰਗ ਅਤੇ ਟ੍ਰਾਇਲ ਲਈ ਕੈਪ ਵਿਚ ਹਿੱਸਾ ਲੈਣ। ਉਨ੍ਹਾਂ ਦੱਸਿਆ ਕਿ ਭਰਤੀਆਂ ਲਈ ਉਮਰ 17.6 ਤੋਂ 20.6 ਸਾਲ, ਘੱਟ ਤੋਂ ਘੱਟ ਕੱਦ 170 ਸੈਂਟੀਮੀਟਰ ਹੋਵੇ ਅਤੇ ਛਾਤੀ 77 ਸੈਂਟੀਮੀਟਰ, 10ਵੀਂ ਜਮਾਤ ਵਿਚੋਂ 45% ਨੰਬਰ ਹੋਣ ਜਾਂ ਘੱਟ ਤੋਂ ਘੱਟ ਆਰਟਸ ਵਿਸ਼ਿਆਂ ਨਾਲ 12ਵੀਂ ਪਾਸ ਹੋਣਾ ਚਾਹੀਦਾ ਹੈ।

Facebook Comments

Trending