ਪੰਜਾਬੀ

 ਸੀ.ਈ.ਟੀ.ਪੀ. ਨਾਲ ਸਬੰਧਤ ਮੁੱਦਾ ਸਰਕਾਰ ਦੇ ਧਿਆਨ ‘ਚ ਲਿਆਵਾਂਗੇ – ਵਿਧਾਇਕ ਗਰੇਵਾਲ

Published

on

ਲੁਧਿਆਣਾ : ਹਲਕਾ ਲੁਧਿਆਣਾ ਪੂਰਬੀ ਦੇ ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ ਵੱਲੋਂ ਡਾਈਂਗ ਉਦਯੋਗ ਨਾਲ ਸਬੰਧਤ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਵਿਧਾਇਕ ਗਰੇਵਾਲ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ। ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।
ਉਦਯੋਗਪਤੀਆਂ ਵੱਲੋਂ ਲੁਧਿਆਣਾ ਪੂਰਬੀ ਦੇ ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ ਨੂੰ ਡਾਈਂਗ ਉਦਯੋਗ ਨਾਲ ਸਬੰਧਤ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂੰ ਕਰਵਾਉਂਦਿਆਂ ਕਿਹਾ ਉਨ੍ਹਾਂ ਦੇ ਇਲਾਕੇ ਵਿੱਚ ਪੁਲਿਸ ਵਿਭਾਗ ਦੇ ਪੀ.ਸੀ.ਆਰ. ਦਸਤੇ ਦੀ ਗਸ਼ਤ ਵਧਾਈ ਜਾਵੇ ਅਤੇ ਗਲੀਆਂ ਵਿੱਚ ਲਾਈਟਾਂ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ।

ਉਨ੍ਹਾਂ ਵਿਧਾਇਕ ਗਰੇਵਾਲ ਨੂੰ ਜਾਣੂੰ ਕਰਵਾਇਆ ਕਿ ਉਦਯੋਗਿਕ ਇਕਾਈਆਂ ਦੇ ਗੰਦੇ ਪਾਣੀ ਦੇ ਸੁੱਧੀਕਰਨ ਲਈ ਵੱਖ-ਵੱਖ ਇਕਾਈਆਂ ਵੱਲੋਂ ਆਪਣੇ ਪੱਧਰ ‘ਤੇ ਵੀ ਸੀ.ਈ.ਟੀ.ਪੀ. ਸਥਾਪਤ ਕਰ ਲਏ ਗਏ ਹਨ ਜਿਸਦੇ ਤਹਿਤ ਉਨ੍ਹਾਂ ਦਾ ਵਿੱਤੀ ਬੋਝ ਘੱਟ ਕਰਨ ਲਈ ਸਬਸਿਡੀ ਦੀ ਮੰਗ ਕੀਤੀ। ਉਦਯੋਗਪਤੀਆਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਉਨ੍ਹਾਂ ਕੋਲ ਨਵਾਂ ਸੀ.ਈ.ਟੀ.ਪੀ. ਸਥਾਪਤ ਕਰਨ ਲਈ ਨਿਰਧਾਰਤ ਜਗ੍ਹਾ ਉਪਲੱਬਧ ਹੈ, ਜਿੱਥੇ ਸਰਕਾਰ ਵੱਲੋਂ  ਨਵਾਂ ਸੀ.ਈ.ਟੀ.ਪੀ. ਵੀ ਸਥਾਪਤ ਕੀਤਾ ਜਾ ਸਕਦਾ ਹੈ।

ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ ਵੱਲੋਂ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਰਿਵਾਇਤੀ ਵਿਧਾਇਕਾਂ ਤੋਂ ਹੱਟਕੇ ਬਿਨ੍ਹਾਂ ਕਮੀਸ਼ਨ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਦੀ ਜਿਹੜੀਆਂ ਮੰਗਾਂ  ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਹਨ ਉਨ੍ਹਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ ਅਤੇ ਸੀ.ਈ.ਟੀ.ਪੀ. ਨਾਲ ਸਬੰਧਤ ਮੁੱਦਾ ਜਲਦ ਸੂਬਾ ਸਰਕਾਰ ਅੱਗੇ ਰੱਖਣਗੇ। ਵਿਧਾਇਕ ਨੇ ਅੱਗੇ ਕਿਹਾ ਕਿ ਸੀ.ਈ.ਟੀ.ਪੀ. ਦੀ ਸਥਾਪਨਾ ਮਨੁੱਖਤਾ, ਵਾਤਾਵਰਣ ਅਤੇ ਸਮਾਜ ਦੀ ਸਰਵੋਤਮ ਸੇਵਾ ਹੈ।

ਉਨ੍ਹਾਂ ਉਦਯੋਗਪਤੀਆਂ ਨੂੰ ਆਪਣੇ ਹਲਕੇ ਦੇ ਖੇਤਰ ਵਿੱਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੀਤੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਇਸ ਮੌਕੇ ਅਨਿਲ ਸੇਠ, ਅਰਵਿੰਦ ਕਾਲੜਾ, ਕਮਲ ਚੌਹਾਨ, ਮਨਦੀਪ ਸਿੰਘ, ਕੁਲਵੰਤ ਢਿੱਲੋਂ, ਸੁਨੀਲ ਬਾਂਸਲ, ਗੁਰਚਰਨ ਸਿੰਘ, ਮਹਾਂਵੀਰ ਤਿਆਗੀ, ਨਮਿਤ ਜੈਨ, ਬਾਬੂ ਰਾਮ, ਅਵਤਾਰ ਸਿੰਘ, ਅਜੇ ਮਿੱਤਲ, ਰਮਨ ਕੁਮਾਰ, ਸੰਦੀਪ ਸਿੰਗਲਾ ਅਤੇ ਮੋਹਿਤ ਮਿੱਤਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.