ਪੰਜਾਬੀ

ਪਪੀਤਾ ਖਾਣ ਨਾਲ ਔਰਤਾਂ ਨੂੰ ਮਿਲਦੇ ਹਨ ਇਹ 5 ਫ਼ਾਇਦੇ, ਕਈ ਸਮੱਸਿਆਵਾਂ ਹੁੰਦੀਆਂ ਹਨ ਦੂਰ

Published

on

ਪਪੀਤਾ ਖਾਣ ਨਾਲ ਔਰਤਾਂ ਨੂੰ ਕੀ ਫ਼ਾਇਦਾ ਮਿਲਦਾ ਹੈ ? ਪਪੀਤਾ ਟੇਸਟੀ ਅਤੇ ਪੌਸ਼ਟਿਕ ਹੁੰਦਾ ਹੈ। ਇਸ ‘ਚ ਸਾਰੇ ਲੋੜੀਂਦੇ ਵਿਟਾਮਿਨ ਅਤੇ ਮਿਨਰਲਜ਼ ਹੁੰਦੇ ਹਨ। ਪਪੀਤਾ ਵਿਟਾਮਿਨ ਏ ਦਾ ਬਹੁਤ ਵਧੀਆ ਸਰੋਤ ਹੈ। ਇਸ ਤੋਂ ਇਲਾਵਾ ਇਸ ‘ਚ ਐਨਜ਼ਾਈਮ ਅਤੇ ਫਾਈਬਰ ਵੀ ਚੰਗੀ ਮਾਤਰਾ ‘ਚ ਮੌਜੂਦ ਹੁੰਦੇ ਹਨ, ਇਸ ਨਾਲ ਕਈ ਸਿਹਤ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ। ਪਪੀਤਾ ਔਰਤਾਂ ਨਾਲ ਜੁੜੀਆਂ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦਾ ਹੈ। ਪਪੀਤਾ ਔਰਤਾਂ ਨੂੰ ਅਨਿਯਮਿਤ ਮਾਹਵਾਰੀ ਅਤੇ ਯੂਰਿਨ ਇਨਫੈਕਸ਼ਨ ਦੀ ਸਮੱਸਿਆ ਤੋਂ ਬਚਾਉਂਦਾ ਹੈ।

ਪਪੀਤੇ ‘ਚ ਪੌਸ਼ਟਿਕ ਤੱਤ : ਪਪੀਤਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜਿਸ ਕਾਰਨ ਇਸ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਪਪੀਤੇ ‘ਚ ਐਂਟੀਆਕਸੀਡੈਂਟ, ਵਿਟਾਮਿਨ ਏ, ਵਿਟਾਮਿਨ ਸੀ ਅਤੇ ਵਿਟਾਮਿਨ ਈ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਪਪੀਤਾ ਔਰਤਾਂ ‘ਚ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ। ਇਸ ਦੇ ਨਾਲ ਹੀ ਬ੍ਰੈਸਟਫੀਡਿੰਗ ਵਾਲੀਆਂ ਔਰਤਾਂ ਲਈ ਵੀ ਪਪੀਤੇ ਦਾ ਸੇਵਨ ਫਾਇਦੇਮੰਦ ਮੰਨਿਆ ਜਾਂਦਾ ਹੈ।

ਔਰਤਾਂ ਲਈ ਪਪੀਤੇ ਦੇ ਫਾਇਦੇ : ਵੈਸੇ ਤਾਂ ਪਪੀਤਾ ਹਰ ਉਮਰ ਵਰਗ ਅਤੇ ਲਿੰਗ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਔਰਤਾਂ ਲਈ ਪਪੀਤਾ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਪਪੀਤਾ ਖਾਣ ਨਾਲ ਔਰਤਾਂ ਦੀਆਂ ਕਈ ਸਿਹਤ ਸਮੱਸਿਆਵਾਂ ਦੂਰ ਹੁੰਦੀਆਂ ਹਨ। ਪਪੀਤਾ ਖਾਣ ਨਾਲ ਔਰਤਾਂ ਹਮੇਸ਼ਾ ਸਿਹਤਮੰਦ ਅਤੇ ਬੀਮਾਰੀਆਂ ਤੋਂ ਮੁਕਤ ਰਹਿੰਦੀਆਂ ਹਨ।

ਯੂਰਿਨ ਇੰਫੈਕਸ਼ਨ ਦੀ ਸਮੱਸਿਆ ਨੂੰ ਕਰੇ ਦੂਰ : ਔਰਤਾਂ ‘ਚ ਯੂਰਿਨ ਇੰਫੈਕਸ਼ਨ ਹੋਣਾ ਇੱਕ ਆਮ ਸਮੱਸਿਆ ਹੈ। ਜ਼ਿਆਦਾਤਰ ਔਰਤਾਂ ਇਸ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਜੇਕਰ ਤੁਸੀਂ ਵੀ ਯੂਰਿਨ ਇੰਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਪਪੀਤੇ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਪਪੀਤੇ ‘ਚ ਮੌਜੂਦ ਤੱਤ ਇੰਫੈਕਸ਼ਨ ਦੀ ਸਮੱਸਿਆ ਨੂੰ ਦੂਰ ਕਰਦੇ ਹਨ, ਬੈਕਟੀਰੀਆ ਨੂੰ ਵਧਣ ਤੋਂ ਰੋਕਦੇ ਹਨ। ਇਸ ਲਈ ਔਰਤਾਂ ਨੂੰ ਆਪਣੀ ਡਾਇਟ ‘ਚ ਪਪੀਤਾ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਬ੍ਰੈਸਟਫੀਡਿੰਗ ਵਾਲੀਆਂ ਔਰਤਾਂ ਲਈ ਫ਼ਾਇਦੇਮੰਦ: ਬਹੁਤ ਸਾਰੀਆਂ ਔਰਤਾਂ ਸ਼ਿਕਾਇਤ ਕਰਦੀਆਂ ਹਨ ਕਿ ਉਨ੍ਹਾਂ ਦੇ ਬੱਚੇ ਲਈ ਦੁੱਧ ਪੂਰਾ ਨਹੀਂ ਹੋ ਪਾਉਂਦਾ ਹੈ। ਅਜਿਹੇ ‘ਚ ਪਪੀਤੇ ਦਾ ਸੇਵਨ ਕਰਨਾ ਫਾਇਦੇਮੰਦ ਸਾਬਤ ਹੋ ਸਕਦਾ ਹੈ। ਪਪੀਤਾ ਖਾਣ ਨਾਲ ਔਰਤਾਂ ‘ਚ ਦੁੱਧ ਦਾ ਉਤਪਾਦਨ ਵਧਦਾ ਹੈ। ਇਸ ਨਾਲ ਬੱਚੇ ਲਈ ਦੁੱਧ ਪੂਰਾ ਹੁੰਦਾ ਹੈ। ਬ੍ਰੈਸਟਫੀਡਿੰਗ ਦੌਰਾਨ ਔਰਤਾਂ ਪਪੀਤੇ ਦਾ ਸੇਵਨ ਕਰ ਸਕਦੀਆਂ ਹਨ ਪਰ ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਪਪੀਤੇ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਪੀਰੀਅਡਜ ਦੀਆਂ ਸਮੱਸਿਆਵਾਂ ਨੂੰ ਕਰੇ ਦੂਰ : ਅੱਜਕਲ ਜ਼ਿਆਦਾਤਰ ਔਰਤਾਂ ਪੀਰੀਅਡਜ਼ ਦੀ ਸਮੱਸਿਆ ਦਾ ਸਾਹਮਣਾ ਕਰ ਰਹੀਆਂ ਹਨ। ਮਾਹਵਾਰੀ ਦੌਰਾਨ ਦਰਦ, ਅਨਿਯਮਿਤ ਮਾਹਵਾਰੀ ਅਤੇ ਏਂਠਨ ਔਰਤਾਂ ਲਈ ਆਮ ਸਮੱਸਿਆਵਾਂ ਬਣ ਗਈਆਂ ਹਨ। ਜੇਕਰ ਤੁਹਾਨੂੰ ਵੀ ਪੀਰੀਅਡਸ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਤੁਸੀਂ ਆਪਣੀ ਡਾਈਟ ‘ਚ ਪਪੀਤਾ ਸ਼ਾਮਲ ਕਰ ਸਕਦੇ ਹੋ। ਇਸ ਨਾਲ ਅਨਿਯਮਿਤ ਪੀਰੀਅਡਸ ਦੀ ਸਮੱਸਿਆ ਤਾਂ ਦੂਰ ਹੁੰਦੀ ਹੈ, ਨਾਲ ਹੀ ਪੀਰੀਅਡਸ ਦੌਰਾਨ ਹੋਣ ਵਾਲੇ ਦਰਦ ਤੋਂ ਵੀ ਰਾਹਤ ਮਿਲਦੀ ਹੈ।

ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ : ਅੱਜ ਕੱਲ੍ਹ ਔਰਤਾਂ ‘ਚ ਸ਼ੂਗਰ ਦੀ ਸਮੱਸਿਆ ਬਹੁਤ ਆਮ ਹੋ ਗਈ ਹੈ। ਡਾਇਬਿਟੀਜ਼ ‘ਚ ਮਿੱਠੇ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਫਲਾਂ ਦਾ ਸੇਵਨ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ। ਪਪੀਤੇ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ। ਪਪੀਤਾ ਸਰੀਰ ‘ਚ ਬਲੱਡ ਸ਼ੂਗਰ ਲੈਵਲ ਨੂੰ ਸੰਤੁਲਿਤ ਰੱਖਦਾ ਹੈ।

ਸਕਿਨ ਲਈ ਲਾਭਕਾਰੀ : ਔਰਤਾਂ ਆਪਣੀ ਸਕਿਨ ਨੂੰ ਜਵਾਨ ਬਣਾਈ ਰੱਖਣ ਲਈ ਕਈ ਤਰੀਕੇ ਅਜ਼ਮਾਉਂਦੀਆਂ ਹਨ ਪਰ ਜੇਕਰ ਤੁਸੀਂ ਚਾਹੋ ਤਾਂ ਪਪੀਤੇ ਦਾ ਸੇਵਨ ਕਰਕੇ ਵੀ ਆਪਣੀ ਸਕਿਨ ਨੂੰ ਹੈਲਥੀ ਬਣਾ ਸਕਦੇ ਹੋ। ਪਪੀਤਾ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪਪੀਤਾ ਮੁਹਾਸੇ, ਪਿਗਮੈਂਟੇਸ਼ਨ ਦੀ ਸਮੱਸਿਆ ਨੂੰ ਘੱਟ ਕਰਦਾ ਹੈ। ਤੁਸੀਂ ਚਾਹੋ ਤਾਂ ਪਪੀਤੇ ਦਾ ਫੇਸ ਪੈਕ ਵੀ ਯੂਜ਼ ਕਰ ਸਕਦੇ ਹੋ। ਪਰ ਜੇਕਰ ਤੁਹਾਨੂੰ ਪਪੀਤੇ ਤੋਂ ਕੋਈ ਸਮੱਸਿਆ ਹੁੰਦੀ ਹੈ ਤਾਂ ਇਸ ਦਾ ਸੇਵਨ ਤੁਰੰਤ ਬੰਦ ਕਰ ਦਿਓ। ਗੰਭੀਰ ਬਿਮਾਰੀਆਂ ਤੋਂ ਪੀੜਤ ਔਰਤਾਂ ਨੂੰ ਡਾਕਟਰ ਦੀ ਸਲਾਹ ‘ਤੇ ਹੀ ਪਪੀਤੇ ਦਾ ਸੇਵਨ ਕਰਨਾ ਚਾਹੀਦਾ ਹੈ। ਪਰ ਪ੍ਰੇਗਨੈਂਟ ਔਰਤਾਂ ਨੂੰ ਪਪੀਤੇ ਦਾ ਸੇਵਨ ਭੁੱਲਕੇ ਵੀ ਨਹੀਂ ਕਰਨਾ ਚਾਹੀਦਾ।

Facebook Comments

Trending

Copyright © 2020 Ludhiana Live Media - All Rights Reserved.