ਇੰਡੀਆ ਨਿਊਜ਼

ਧਨਤੇਰਸ ‘ਤੇ ਮੌਕੇ ਇਨ੍ਹਾਂ ਚੀਜ਼ਾਂ ਨੂੰ ਖ਼ਰੀਦਣਾ ਮੰਨਿਆ ਜਾਂਦਾ ਹੈ ਸ਼ੁੱਭ

Published

on

ਸਾਲ ਵਿਚ ਭਾਰਤ ਹਰ ਧਰਮ ਦੇ ਵੱਖ-ਵੱਖ ਤਿਉਹਾਰ ਮਨਾਉਂਦਾ ਹੈ। ਇਨ੍ਹਾਂ ਵਿਚ ਕੁੱਝ ਬਹੁਤ ਵੱਡੇ ਪੱਧਰ ‘ਤੇ ਮਨਾਏ ਜਾਣ ਵਾਲੇ ਤਿਉਹਾਰ ਵੀ ਹਨ ਅਤੇ ਕੁੱਝ ਆਪਣੇ ਆਪਣੇ ਇਲਾਕਿਆਂ ਵਿਚ ਮਨਾਏ ਜਾਣ ਵਾਲੇ ਛੋਟੇ ਤਿਉਹਾਰ ਵੀ ਹਨ। ਦੀਵਾਲੀ ਪੂਰੇ ਦੇਸ਼ ਵਿਚ ਮਨਾਇਆ ਜਾਣ ਵਾਲਾ ਵੱਡਾ ਤਿਉਹਾਰ ਹੈ। ਹਿੰਦੂ ਧਰਮ ਅਨੁਸਾਰ, ਦੀਵਾਲੀ ਦਾ ਤਿਉਹਾਰ ਧਨਤੇਰਸ ਤੋਂ ਹੀ ਸ਼ੁਰੂ ਹੁੰਦਾ ਹੈ। ਧਨਤੇਰਸ ਇੱਕ ਮਹੱਤਵਪੂਰਨ ਤਿਉਹਾਰ ਮੰਨਿਆ ਜਾਂਦਾ ਹੈ, ਜਿਸ ਵਿਚ ਲੋਕ ਸੋਨੇ ਅਤੇ ਚਾਂਦੀ ਦੇ ਭਾਂਡਿਆਂ ਨੂੰ ਖਰੀਦਣਾ ਸ਼ੁਭ ਮੰਨਦੇ ਹਨ। ਧਨਤੇਰਸ ਦੇ ਵਿਸ਼ੇਸ਼ ਮੌਕੇ ‘ਤੇ ਦੇਵੀ ਲਕਸ਼ਮੀ ਦੇ ਨਾਲ ਭਗਵਾਨ ਧਨਵੰਤਰੀ ਦੀ ਪੂਜਾ ਕੀਤੀ ਜਾਂਦੀ ਹੈ।

ਮੰਨਿਆ ਜਾਂਦਾ ਹੈ ਕਿ ਧਨਤੇਰਸ ਦੇ ਦਿਨ, ਭਗਵਾਨ ਧਨਵੰਤਰੀ ਦਾ ਜਨਮ ਸਮੁੰਦਰ ਮੰਥਨ ਤੋਂ ਸੋਨੇ ਦੇ ਕਲਸ਼ ਨਾਲ ਹੋਇਆ ਸੀ। ਧਨਵੰਤਰੀ ਦੇ ਜਨਮ ਤੋਂ ਦੋ ਦਿਨ ਬਾਅਦ, ਲਕਸ਼ਮੀ ਜੀ ਸਮੁੰਦਰ ਮੰਥਨ ਤੋਂ ਪ੍ਰਗਟ ਹੋਏ, ਇਸ ਲਈ ਧਨਤੇਰਸ ਦਾ ਤਿਉਹਾਰ ਦੀਵਾਲੀ ਤੋਂ 2 ਦਿਨ ਪਹਿਲਾਂ ਮਨਾਇਆ ਜਾਂਦਾ ਹੈ ਅਤੇ ਇਸ ਲਈ ਇਸ ਦਿਨ ਸੋਨਾ ਜਾਂ ਬਰਤਨ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਧਨਵੰਤਰੀ ਵਿਸ਼ਨੂੰ ਜੀ ਦਾ ਅੰਸ਼ ਹੈ ਅਤੇ ਉਹ ਦੇਵਤਿਆਂ ਦਾ ਵੈਦ ਹੈ। ਇਨ੍ਹਾਂ ਦੀ ਪੂਜਾ ਕਰਨ ਨਾਲ ਸਿਹਤ ਨੂੰ ਲਾਭ ਮਿਲਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਵਿਸ਼ਨੂੰ ਨੇ ਦੁਨੀਆਂ ਵਿਚ ਵਿਗਿਆਨ ਅਤੇ ਦਵਾਈ ਦਾ ਵਿਸਥਾਰ ਕਰਨ ਲਈ ਧਨਵੰਤਰੀ ਦਾ ਅਵਤਾਰ ਲਿਆ ਸੀ।

ਉੱਥੇ ਹੀ ਦੰਤਕਥਾ ਇਹ ਹੈ ਕਿ ਹਿਮ ਨਾਮ ਦਾ ਇੱਕ ਰਾਜਾ ਸੀ ਜਿਸ ਦੇ ਪੁੱਤਰ ਨੂੰ ਸਰਾਪ ਮਿਲਿਆ ਸੀ ਕਿ ਉਹ ਵਿਆਹ ਦੇ ਚੌਥੇ ਦਿਨ ਹੀ ਮਰ ਜਾਵੇਗਾ। ਜਦੋਂ ਉਸ ਰਾਜਕੁਮਾਰੀ ਨੂੰ, ਜਿਸ ਨਾਲ ਰਾਜਾ ਹਿਮ ਦੇ ਪੁੱਤਰ ਦਾ ਵਿਆਹ ਹੋਣਾ ਸੀ, ਤਾਂ ਉਸ ਨੇ ਆਪਣੇ ਪਤੀ ਨੂੰ ਵਿਆਹ ਦੇ ਚੌਥੇ ਦਿਨ ਜਾਗਦੇ ਰਹਿਣ ਲਈ ਕਿਹਾ। ਪਤੀ ਨੂੰ ਕਿਤੇ ਨੀਂਦ ਨਾ ਜਾਵੇ, ਇਸ ਲਈ ਉਹ ਸਾਰੀ ਰਾਤ ਉਸ ਨੂੰ ਕਹਾਣੀਆਂ ਅਤੇ ਗੀਤ ਸੁਣਾਉਂਦੀ ਰਹੀ।ਉਸ ਨੇ ਘਰ ਦੇ ਦਰਵਾਜ਼ੇ ‘ਤੇ ਸੋਨਾ-ਚਾਂਦੀ ਅਤੇ ਬਹੁਤ ਸਾਰੇ ਗਹਿਣੇ ਰੱਖ ਦਿੱਤੇ ਅਤੇ ਬਹੁਤ ਸਾਰੇ ਦੀਵੇ ਜਗਾਏ। ਜਦੋਂ ਯਮਰਾਜ ਸੱਪ ਦੇ ਰੂਪ ਵਿੱਚ ਹਿਮ ਦੇ ਪੁੱਤਰ ਦੀ ਜਾਨ ਲੈਣ ਆਏ ਤਾਂ ਇੰਨੀ ਚਮਕ ਦੇਖ ਕੇ ਉਹ ਅੰਨ੍ਹੇ ਹੋ ਗਏ।

ਇਸ ਤਰ੍ਹਾਂ ਸੱਪ ਘਰ ਦੇ ਅੰਦਰ ਨਹੀਂ ਵੜ ਸਕਿਆ ਅਤੇ ਗਹਿਣਿਆਂ ਦੇ ਉੱਪਰ ਬੈਠ ਕੇ ਕਥਾ-ਗੀਤ ਸੁਣਨ ਲੱਗਾ। ਇਸ ਤਰ੍ਹਾਂ ਸਵੇਰ ਹੋ ਗਈ ਅਤੇ ਰਾਜਕੁਮਾਰ ਦੀ ਮੌਤ ਦਾ ਸਮਾਂ ਟਲ ਗਿਆ। ਉਦੋਂ ਤੋਂ ਇਹ ਮੰਨਿਆ ਜਾਂਦਾ ਹੈ ਕਿ ਸੋਨਾ-ਚਾਂਦੀ ਖਰੀਦਣ ਨਾਲ ਘਰ ਦੇ ਅੰਦਰ ਅਸ਼ੁਭ ਅਤੇ ਨਕਾਰਾਤਮਕ ਸ਼ਕਤੀਆਂ ਪ੍ਰਵੇਸ਼ ਨਹੀਂ ਹੁੰਦੀਆਂ ਹਨ। ਦੂਜੇ ਪਾਸੇ ਇਸ ਦਿਨ ਆਪਣੇ ਘਰ ‘ਚ ਨਵੇਂ ਭਾਂਡੇ ਲਿਆਉਣਾ ਵੀ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਪਿੱਤਲ ਦੇ ਬਣੇ ਭਾਂਡੇ ਖਰੀਦਣੇ ਬਹੁਤ ਸ਼ੁਭ ਹੁੰਦੇ ਹਨ।

 

 

 

 

Facebook Comments

Trending

Copyright © 2020 Ludhiana Live Media - All Rights Reserved.