ਅਪਰਾਧ
ਲੁਧਿਆਣਾ ‘ਚ ਵਪਾਰੀ ਨੂੰ ਲੁੱਟਿਆ, ਆਟੋ ਚਾਲਕ ਸਮੇਤ 3 ਲੁਟੇਰਿਆਂ ਨੇ ਬਣਾਇਆ ਨਿਸ਼ਾਨਾ
Published
4 weeks agoon
By
Lovepreet
ਲੁਧਿਆਣਾ: ਹਰਿਆਣਾ ਦਾ ਇੱਕ ਵਪਾਰੀ ਰੇਲਵੇ ਸਟੇਸ਼ਨ ਤੋਂ ਆਟੋ ਵਿੱਚ ਸਵਾਰ ਹੋਇਆ, ਪਰ ਜਦੋਂ ਉਹ ਬੱਸ ਸਟੈਂਡ ‘ਤੇ ਉਤਰਿਆ ਤਾਂ ਉਸ ਦੀ ਜੇਬ੍ਹ ਦਾ ਪਤਾ ਲੱਗਾ। ਆਟੋ ਚਾਲਕ ਦੇ ਨਾਲ ਹੀ ਆਟੋ ‘ਚ ਸਵਾਰ ਦੋ ਹੋਰ ਲੁਟੇਰਿਆਂ ਨੇ ਕਾਰੋਬਾਰੀ ਦੀ ਜੇਬ ‘ਚੋਂ 50 ਹਜ਼ਾਰ ਰੁਪਏ ਕੱਢ ਲਏ। ਮੁਲਜ਼ਮ ਵਪਾਰੀ ਨੂੰ ਬੱਸ ਸਟੈਂਡ ’ਤੇ ਛੱਡ ਕੇ ਭੱਜ ਗਏ।ਪੀੜਤ ਵਪਾਰੀ ਨੇ ਇਸ ਘਟਨਾ ਦੀ ਸੂਚਨਾ ਚੌਕੀ ਬੱਸ ਸਟੈਂਡ ਦੀ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਇਲਾਕੇ ਦੇ ਇਕ ਢਾਬੇ ਦੇ ਬਾਹਰੋਂ ਕਾਬੂ ਕਰ ਲਿਆ, ਜਦਕਿ ਤੀਜਾ ਦੋਸ਼ੀ 50 ਹਜ਼ਾਰ ਰੁਪਏ ਲੈ ਕੇ ਫਰਾਰ ਹੈ।
ਪੀੜਤ ਮੰਗਾ ਰਾਮ ਵਾਸੀ ਯਮੁਨਾਨਗਰ ਹਰਿਆਣਾ ਨੇ ਦੱਸਿਆ ਕਿ ਉਹ ਸਬਜ਼ੀ ਵਿਕਰੇਤਾ ਦਾ ਕੰਮ ਕਰਦਾ ਹੈ। ਉਹ ਆਲੂਆਂ ਦਾ ਸੌਦਾ ਕਰਨ ਲਈ ਜਗਰਾਉਂ ਗਿਆ ਹੋਇਆ ਸੀ। ਟਰੇਨ ਰਾਹੀਂ ਜਗਰਾਉਂ ਤੋਂ ਲੁਧਿਆਣਾ ਆਇਆ ਸੀ। ਰੇਲਵੇ ਸਟੇਸ਼ਨ ਤੋਂ ਬਾਹਰ ਆ ਕੇ ਉਹ ਬੱਸ ਸਟੈਂਡ ਵੱਲ ਜਾਣ ਲਈ ਆਟੋ ਵਿੱਚ ਬੈਠ ਗਿਆ। ਆਟੋ ਵਿੱਚ ਡਰਾਈਵਰ ਸਮੇਤ ਕੁੱਲ 3 ਲੋਕ ਬੈਠੇ ਸਨ।ਜਦੋਂ ਉਹ ਬੱਸ ਸਟੈਂਡ ‘ਤੇ ਪਹੁੰਚ ਕੇ ਆਪਣੀ ਜੇਬ ਸੰਭਾਲਣ ਲੱਗਾ ਤਾਂ ਉਸ ਦੀ ਜੇਬ ਕੱਟੀ ਹੋਈ ਸੀ। ਉਸ ਦੀ ਪੈਂਟ ਦੀ ਜੇਬ ਵਿਚ 50 ਹਜ਼ਾਰ ਰੁਪਏ ਸਨ। ਜਦੋਂ ਉਸ ਨੇ ਰੌਲਾ ਪਾਇਆ ਤਾਂ ਡਰਾਈਵਰ ਸਮੇਤ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਉਸ ਨੇ ਆਟੋ ਦਾ ਨੰਬਰ ਨੋਟ ਕਰਕੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ।
ਜਾਂਚ ਅਧਿਕਾਰੀ ਏਐਸਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੀੜਤ ਮੰਗਾ ਰਾਮ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਤੀਜਾ ਮੁਲਜ਼ਮ 50 ਹਜ਼ਾਰ ਰੁਪਏ ਲੈ ਕੇ ਫਰਾਰ ਹੈ।ਫੜੇ ਗਏ ਮੁਲਜ਼ਮਾਂ ਦੀ ਪਛਾਣ ਆਟੋ ਚਾਲਕ ਅਕਸ਼ੈ ਕੁਮਾਰ ਉਰਫ ਬੰਟੀ ਅਤੇ ਮਲਕੀਤ ਸਿੰਘ ਉਰਫ ਮੀਤਾ ਵਜੋਂ ਹੋਈ ਹੈ, ਜਦੋਂਕਿ ਪੁਲੀਸ ਤੀਜੇ ਮੁਲਜ਼ਮ ਵਿਜੇ ਕੁਮਾਰ ਉਰਫ ਟੀਕੂ ਦੀ ਭਾਲ ਕਰ ਰਹੀ ਹੈ।
You may like
-
ਸ਼ਹਿਰ ‘ਚ ਚੋਰਾਂ ਦਾ ਆਤੰਕ ਜਾਰੀ, ਸੈਲੂਨ ਨੂੰ ਬਣਾਇਆ ਨਿਸ਼ਾਨਾ
-
ਬੇਖੌਫ ਚੋਰਾਂ ਨੇ ਜ਼ਿਲੇ ‘ਚ ਮਚਾਈ ਦਹਿਸ਼ਤ, ਆਮ ਆਦਮੀ ਕਲੀਨਿਕ ਨੂੰ ਬਣਾਇਆ ਨਿਸ਼ਾਨਾ
-
ਟਰੂਡੋ ਸਰਕਾਰ ਦਾ ਯੂ-ਟਰਨ: ਕੈਨੇਡਾ ਸ਼ਰਨਾਰਥੀ ਨਿਯਮ ਕਰੇਗਾ ਸਖ਼ਤ, ਪੰਜਾਬ ਦੇ ਗੈਂਗਸਟਰ-ਅੱਤਵਾਦੀ ਹੋਣਗੇ ਨਿਸ਼ਾਨੇ ‘ਤੇ
-
ਚੋ. ਰਾਂ ਨੇ ਦਿਨ ਦਿਹਾੜੇ ਦੁਕਾਨ ਨੂੰ ਬਣਾਇਆ ਨਿਸ਼ਾਨਾ, ਸੀਸੀਟੀਵੀ ‘ਚ ਕੈਦ ਹੋਈ ਵਾ. ਰਦਾਤ
-
ਇਮੀਗ੍ਰੇਸ਼ਨ ਸੈਂਟਰ ਤੋਂ ਬਾਅਦ ਹੁਣ ਸ਼ਹਿਰ ਦੇ ਇਸ ਸ਼ੋਅਰੂਮ ਨੂੰ ਹ/ਥਿਆਰਬੰਦ ਵਿਅਕਤੀਆਂ ਨੇ ਬਣਾਇਆ ਨਿਸ਼ਾਨਾ, ਚਲਾਈਆਂ ਗੋ.ਲੀਆਂ
-
ਪੰਜਾਬ ਸਪੀਕਰ ਕੁਲਤਾਰ ਸੰਧਵਾਂ ਦੀ ਆਵਾਜ਼ ‘ਚ ਵਪਾਰੀ ਨੂੰ ਬਣਾਇਆ ਨਿਸ਼ਾਨਾ