ਪੰਜਾਬੀ

ਫਾਇਰ ਬਿ੍ਗੇਡ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ ਬਿਨਾਂ ਇਮਾਰਤਾਂ ‘ਚ ਨਹੀਂ ਸ਼ੁਰੂ ਹੋਵੇਗਾ ਵਪਾਰ

Published

on

ਲੁਧਿਆਣਾ : ਨਗਰ ਨਿਗਮ ਦੀ ਹਦੂਦ ਅੰਦਰ ਪੈਂਦੀਆਂ ਕਾਰੋਬਾਰੀ ਇਮਾਰਤਾਂ ਜਿਨ੍ਹਾਂ ‘ਚ ਸਿੱਖਿਆ ਸੰਸਥਾਵਾਂ ਤੇ ਕੋਚਿੰਗ ਸੈਂਟਰ ਵੀ ਸ਼ਾਮਿਲ ਹਨ, ਵਿਚ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਫਾਇਰ ਬਿ੍ਗੇਡ ਵਿਭਾਗ ਤੋਂ ਫਾਇਰ ਪ੍ਰੀਵੈਨਸ਼ਨ ਐਂਡ ਫਾਇਰ ਸੇਫਟੀ ਐਕਟ 2012 ਤਹਿਤ ਨਾ ਇਤਰਾਜਹੀਣਤਾ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗੀ।

ਫਾਇਰ ਬਿ੍ਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਬਲਿਕ ਨੋਟਿਸ ਰਾਹੀਂ ਕਾਰੋਬਾਰੀ ਇਮਾਰਤਾਂ ਦੇ ਮਾਲਕਾਂ/ਕਿਰਾਏਦਾਰਾਂ/ਪ੍ਰਬੰਧਕਾਂ ਨੂੰ ਹਦਾਇਤ ਦਿੱਤੀ ਹੈ ਕਿ 30 ਦਿਨ ਦੇ ਅੰਦਰ ਇਤਰਾਜਹੀਣਤਾ ਸਰਟੀਫਿਕੇਟ ਨਗਰ ਨਿਗਮ ਤੋਂ ਪ੍ਰਾਪਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ 30 ਦਿਨ ਦੇ ਅੰਦਰ ਨਾ ਇਤਰਾਜ਼ਹੀਣਤਾ ਸਰਟੀਫਿਕੇਟ ਨਾ ਲੈਣ ‘ਤੇ ਕੋਚਿੰਗ ਸੈਂਟਰਾਂ ਤੋਂ 50 ਹਜ਼ਾਰ ਤੱਕ ਜੁਰਮਾਨਾ ਵਸੂਲੇ ਜਾਣ ਤੋਂ ਇਲਾਵਾ ਸੀਲ ਵੀ ਕੀਤਾ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਫਾਇਰ ਪ੍ਰੀਵੈਨਸ਼ਨ ਐਕਟ ਐਂਡ ਫਾਇਰ ਸੇਫਟੀ ਐਕਟ 2012 ਦੀ ਇਨ ਬਿਨ ਪਾਲਣਾ ਹਿੱਤ ਸਾਰੇ ਸਬੰਧਿਤ ਵਿਅਕਤੀਆਂ ਨੂੰ ਜਨਤਕ ਨੋਟਿਸ ਛੱਪਣ ਦੇ 30 ਦਿਨ ਅੰਦਰ-ਅੰਦਰ ਨੈਸ਼ਨਲ ਬਿਲਡਿੰਗ ਕੋਡ ਆਫ ਇੰਡੀਆ 2016 ਦੇ ਭਾਗ 4 ਅਨੁਸਾਰ ਫਾਇਰ ਸੇਫਟੀ ਪ੍ਰਬੰਧ ਪੂਰੇ ਕਰਕੇ ਨਗਰ ਨਿਗਮ ਲੁਧਿਆਣਾ ਦੇ ਫਾਇਰ ਬਿ੍ਗੇਡ ਵਿਭਾਗ ਤੋਂ ਨਾ ਇਤਰਾਜਹੀਣਤਾ ਸਰਟੀਫਿਕੇਟ ਨਾ ਪ੍ਰਾਪਤ ਕੀਤਾ ਗਿਆ ਤਾਂ ਸਬੰਧਿਤ ਕਾਰੋਬਾਰ/ਉਦਯੋਗਿਕ ਯੂਨਿਟ ਦੇ ਮਾਲਿਕ/ਕਾਬਜਕਾਰ ਜੋ ਵੀ ਲਾਗੂ ਹੁੰਦਾ ਹੋਵੇ ਵਿਰੁੱਧ ਸਬੰਧਿਤ ਐਕਟ ਤੇ ਉਸ ਅਧੀਨ ਬਣਾਏ ਗਏ ਰੂਲਜ/ਉਪਬੰਦਾਂ ਹੇਠ ਦੰਡਾਤਮਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.