Connect with us

ਦੁਰਘਟਨਾਵਾਂ

ਧੁੰਧ ਕਾਰਨ ਮੁੱਖ ਮਾਰਗ ਤੇ ਖੜੇ ਟਰੱਕ ਦੀ ਜਾਂਚ ਕਰਨ ਗਈ ਪੁਲਿਸ ਦੀ ਗੱਡੀ ਨੂੰ ਬੱਸ ਨੇ ਮਾਰੀ ਟੱਕਰ

Published

on

ਪਠਾਨਕੋਟ ਚੌਕ ਨੇੜੇ ਸੂਰਿਆ ਐਨਕਲੇਵ ਦੇ ਬਾਹਰ ਮੁੱਖ ਮਾਰਗ ‘ਤੇ ਖ਼ਰਾਬ ਹੋਏ ਸਰੀਏ ਨਾਲ ਭਰੇ ਟਰੱਕ ਪਿੱਛੇ ਖੜ੍ਹੀ ਜੂਲੋ ਦੀ ਗੱਡੀ ਨੂੰ ਬੱਸ ਨੇ ਟੱਕਰ ਮਾਰ ਦਿੱਤੀ। ਟੱਕਰ ਹੋਣ ਨਾਲ ਜੂਲੋ ਗੱਡੀ ਖੜ੍ਹੋ ਟਰੱਕ ਹੇਠਾਂ ਜਾ ਵੜੀ। ਗਨੀਮਤ ਇਹ ਰਹੀ ਕੀ ਜਿਸ ਵਕਤ ਪੁਲਿਸ ਦੀ ਗੱਡੀ ਨੂੰ ਬਸ ਨੇ ਟੱਕਰ ਮਾਰੀ ਓਸ ਵੇਲੇ ਗੱਡੀ ਵਿੱਚ ਕੋਈ ਵੀ ਪੁਲਿਸ ਅਫਸਰ ਮੌਜੂਦ ਨਹੀਂ ਸੀ ਪਰ ਬਸ ਦੀ ਟੱਕਰ ਨਾਲ ਪੁਲਿਸ ਦੀ ਗੱਡੀ ਨੂੰ ਕਾਫੀ ਨੁਕਸਾਨ ਪਹੁੰਚੇਆ ਹੈ| ਘਟਨਾ ਸਵੇਰੇ ਸੱਤ ਵਜੇ ਦੀ ਹੈ। ਥਾਣਾ ਰਾਮਾਮੰਡੀ ਦੇ ਇੰਚਾਰਜ ਸੁਲੱਖਣ ਸਿੰਘ ਨੇ ਦੱਸਿਆ ਕਿ ਜੂਲੋ ਗੱਡੀ 21 ਨਵੰਬਰ ਹਾਈਵੇ ਤੇ ਗਸ਼ਤ ਕਰ ਰਹੀ ਸੀ। ਸੂਰਿਆ ਐਨਕਲੇਵ ਦੇ ਬਾਹਰ ਸਰੀਏ ਨਾਲ ਲੱਦਿਆ ਟਰੱਕ ਵਿਚਕਾਰ ਸੜਕ ਦੇ ਖੜ੍ਹਾ ਸੀ।

Bus rams into police car near pathankot chowk of jalandhar city

ਗੱਡੀ ਦੇ ਚਾਲਕ ਨੇ ਉੱਥੇ ਗੱਡੀ ਖੜ੍ਹੀ ਕੀਤੀ ਤੇ ਟਰੱਕ ਚਾਲਕ ਨਾਲ ਬੇਵਜ੍ਹਾ ਸੜਕ ਤੇ ਖੜ੍ਹੇ ਹੋਣ ਦਾ ਕਾਰਨ ਪੁੱਛਣ ਲੱਗਾ। ਇਸੇ ਦੌਰਾਨ ਪਿੱਛਿਓਂ ਆ ਰਹੀ ਬੱਸ ਨੇ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਜੂਲੋ ਟਰੱਕ ਵਿੱਚ ਜਾ ਧਸੀ। ਬੱਸ ਚਾਲਕ ਦਾ ਕਹਿਣਾ ਸੀ ਕਿ ਉਹ ਧੁੰਦ ਕਾਰਨ ਖੜ੍ਹੀ ਗੱਡੀ ਨੂੰ ਦੇਖ ਨਹੀਂ ਸਕਿਆ। ਹਾਲਾਂਕਿ ਜੂਲੋ ਗੱਡੀ ਪਿੱਛੇ ਰਿਫਲੈਕਟਰ ਲੱਗੇ ਸਨ ਪਰ ਟਰੱਕ ਦੇ ਪਿੱਛੇ ਰਿਫਲੈਕਟਰ ਨਹੀਂ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Facebook Comments

Trending