Connect with us

ਲੁਧਿਆਣਾ ਨਿਊਜ਼

ਲੁਧਿਆਣਾ ਵਿੱਚ ਕਿਸਾਨਾਂ ਵਲੋਂ ਛੱਡੇ ਗਏ ਭੁੱਖੇ-ਪਿਆਸੇ ਸਾਨ੍ਹ ਭੂਤਰੇ, ਹਾਈਵੇਅ ਤੇ ਪਾਇਆ ਭੜਥੂ

Published

on

ਲੁਧਿਆਣਾ – ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਕਿਸਾਨਾਂ ਵਲੋਂ ਬੀਤੇ ਦਿਨ ਛੱਡੇ ਗਏ ਭਾਰੀ ਗਿਣਤੀ ਵਿੱਚ ਭੁੱਖ-ਪਿਆਸੇ ਪਸ਼ੂ, ਜਿਨ੍ਹਾਂ ਵਿੱਚ ਸਾਨ੍ਹ ਵੀ ਸਨ, ਭੂਤਰ ਉੱਠੇ। ਪੈਟਰੋਲ ਪੰਪ ਨੇੜੇ ਭੂਤਰੇ ਸਾਨ੍ਹਾਂ ਨੇ ਜਿੱਥੇ ਪਹਿਲਾਂ ਗਊਆਂ ‘ਤੇ ਹਮਲਾ ਕੀਤਾ, ਉੱਥੇ ਹੀ ਮਗਰੋਂ ਲੜਦੇ ਹੋਏ ਚੰਡੀਗੜ੍ਹ, ਰੋਡ ਹਾਈਵੇਅ ਤੇ ਲੰਘ ਰਹੇ ਵਾਹਨਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਭੂਤਰੇ ਸਾਨ੍ਹ ਹਾਈਵੇਅ ਤੇ ਅੜ ਕੇ ਖੜ੍ਹੇ ਹੋ ਗਏ। ਜਿਹੜਾ ਵਾਹਨ ਅੱਗੇ ਜਾਣ ਦੀ ਕੋਸ਼ਿਸ਼ ਕਰਦਾ, ਸਾਨ੍ਹ ਉਸ ਤੇ ਹਮਲਾ ਕਰ ਦਿੰਦੇ। ਭੂਤਰੇ ਸਾਨ੍ਹਾਂ ਨੇ ਪੁਲਸ ਦੀ ਗੱਡੀ, ਕਾਰਾਂ, ਬੱਸ, ਐਂਬੂਲੈਂ ਅਤੇ ਟੂ-ਵ੍ਹੀਲਰ ਚਾਲਕਾਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਹਾਈਵੇਅ ਤੇ ਜਾਮ ਲੱਗ ਗਿਆ। 2 ਐਂਬੂਲੈਂਸ ਵੀ ਫਸੀਆਂ ਰਹੀਆਂ। ਕੁਝ ਨੌਜਵਾਨਾਂ ਨੇ ਡਾਂਗਾ ਨਾਲ ਭੂਤਰੇ ਸਾਨ੍ਹਾਂ ਨੂੰ ਦੂਰ ਖਦੇੜਿਆ ਅਤੇ ਜਾਮ ਖੁੱਲ੍ਹਵਾਇਆ। ਮੋਤੀ ਨਗਰ, ਜਮਾਲਪੁਰ ਵਿੱਚ ਵੀ ਬੇਸਹਾਰਾ ਪਸ਼ੂਆਂ ਨੇ ਕਾਫੀ ਹੁੜਦੰਗ ਮਚਾਇਆ। ਲੋਕਾਂ ਵਿਚਾਲੇ ਘੁੰਮ ਰਹੇ ਬੇਸਹਾਰਾ ਭੂਤਰੇ ਪਸ਼ੂਆਂ ਦਾ ਕਾਫੀ ਡਰ ਦੇਖਣ ਨੂੰ ਮਿਲ ਰਿਹਾ ਹੈ।

Facebook Comments

Trending