ਖਰੜ-ਲਾਂਡਰਾ ਰੋਡ ਤੇ ਸਥਿਤ ਤਿੰਨ ਮੰਜ਼ਿਲਾ ਇਮਾਰਤ ਅਚਾਨਕ ਡਿਗ ਗਈ। ਦਸ ਦਈਏ ਕਿ ਇਸ ਹਾਦਸੇ ਚ 7 ਤੋਂ 8 ਲੋਕਾਂ ਦੇ ਮਲਬੇ ਨੀਚੇ ਆਉਣ ਦੀ ਖ਼ਬਰ ਹੈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਨੇ ਲੋਕਾਂ ਲਈ ਰਾਹਤ ਤੇ ਬਚਾਅ ਕਾਰਜ ਆਰੰਭ ਕੀਤਾ।

ਇਸ ਤੋਂ ਇਲਾਵਾ ਚਾਰ ਜੇਸੀਬੀ ਮਸ਼ੀਨਾਂ ਨੂੰ ਮਲਬਾ ਹਟਾਉਣ ਲਈ ਬੁਲਾਇਆ ਗਿਆ ਹੈ ਅਤੇ ਮੌਕੇ ਤੇ ਐਬੂਲੈਂਸ ਵੀ ਮੌਜੂਦ ਹੈ। ਦੱਸਿਆ ਜਾ ਰਿਹਾ ਹੈ ਕਿ ਬੇਸਮੈਂਟ ਦੀ ਖੁਦਾਈ ਕਾਰਨ ਇਹ ਇਮਾਰਤ ਕਮਜ਼ੋਰ ਹੋ ਗਈ ਸੀ ਜਿਸ ਕਰਕੇ ਇਹ ਅੱਜ ਡਿਗ ਗਈ।
