Connect with us

ਪੰਜਾਬ ਨਿਊਜ਼

ਚੋਣਾਂ ਤੋਂ ਬਾਅਦ ਵੱਜਿਆ ਪੰਜਾਬ ’ਚ ਪ੍ਰੀਖਿਆਵਾਂ ਦਾ ਬਿਗਲ, ਜਾਣੋ ਕਦੋਂ ਹੋਣਗੇ 8ਵੀਂ, 10ਵੀਂ ਤੇ 12ਵੀਂ ਦੇ ਪੇਪਰ

Published

on

Bugle of exams in Punjab after the elections, find out when 8th, 10th and 12th papers will be

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਨਾਲ ਸਬੰਧਤ ਅਕਾਦਮਿਕ ਸਾਲ 2021-22 ਦੀਆਂ ਟਰਮ-2 ਦੀਆਂ ਪ੍ਰੀਖਿਆਵਾਂ ਲੈਣ ਲਈ ਮਿਤੀਆਂ ਦਾ ਐਲਾਨ ਕਰ ਦਿੱਤਾ ਹੈ।

12ਵੀਂ ਤੇ ਅੱਠਵੀਂ ਜਮਾਤ ਦੇ ਪੇਪਰ 7 ਅਪ੍ਰੈਲ ਜਦਕਿ 10 ਜਮਾਤ ਦੀਆਂ ਪ੍ਰੀਖਿਆਵਾਂ 25 ਅਪੈਲ ਤੋਂ ਸ਼ੁਰੂ ਹੋਣਗੀਆਂ। ਪਤਾ ਚੱਲਿਆ ਹੈ ਬੋਰਡ ਨੇ ਫ਼ਾਈਨਲ ਪ੍ਰੀਖਿਆਵਾਂ ਬਾਰੇ ਸੇਧ ਲਈ ਪੰਜਾਬ ਸਰਕਾਰ ਕੋਲ ਫ਼ਾਈਲ ਭੇਜੀ ਸੀ ਜਿਸ ਨੂੰ ਪ੍ਰਵਾਨਗੀ ਮਿਲ ਗਈ ਹੈ।

ਸਿੱਖਿਆ ਬੋਰਡ ਨੇ ਹਾਲੇ ਵੇਰਵੇ ਜਾਰੀ ਨਹੀਂ ਕੀਤੇ ਪਰ ਤਿੰਨਾਂ ਜਮਾਤਾਂ ’ਚ ਕਰੀਬ 10 ਲੱਖ ਪ੍ਰੀਖਿਆਰਥੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਕੰਟਰੋਲਰ ਪ੍ਰੀਖਿਆਵਾਂ ਜੇਆਰ ਮਹਿਰੋਕ ਨੇ ਦੱਸਿਆ ਕਿ ਪ੍ਰੀਖਿਆਵਾਂ ਰਵਾਇਤੀ ਸਿੱਖਿਆ ਪ੍ਰਣਾਲੀ ਅਨੁਸਾਰ ਆਫ਼ਲਾਈਨ ਵਿਧੀ ਰਾਹੀਂ ਲਈਆਂ ਜਾਣਗੀਆਂ। ਇਸ ਤੋਂ ਪਹਿਲਾਂ ਬੋਰਡ ਨੇ ਟਰਮ-1 ਦੀਆਂ ਪ੍ਰੀਖਿਆਵਾਂ ਵੀ ਲਈਆਂ ਸਨ ਤੇ ਉਨ੍ਹਾਂ ਮੁਤਾਬਕ ਹੀ ਕੋਵਿਡ-19 ਦੀਆਂ ਸ਼ਰਤਾਂ ਲਾਗੂ ਰਹਿਣਗੀਆਂ।

ਇਸ ਤੋਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਟਰਮ ਪ੍ਰੀਖਿਆਵਾਂ ਨਾਲ ਸਬੰਧਤ ਲਿਖਤੀ ਵਿਸ਼ਾਵਾਰ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਅੰਕ ਸਿੱਖਿਆ ਬੋਰਡ ਦੇ ਪੋਰਟਲ ’ਤੇ ਅਪਲੋਡ ਕਰਨ ਦੇ ਪੁਰਾਣੇ ਹੁਕਮਾਂ ’ਚ 3 ਮਾਰਚ 2022 ਤਕ ਵਾਧਾ ਕਰਨ ਸਬੰਧੀ ਜਾਣਕਾਰੀ ਦਿੱਤੀ।

 

Facebook Comments

Advertisement

Trending