Connect with us

ਖੇਤੀਬਾੜੀ

ਬੀਐੱਸ ਢਿੱਲੋਂ ਨੇ ਪੀਏਯੂ ਦੇ ਵੀਸੀ ਬਣੇ ਰਹਿਣ ਤੋਂ ਕੀਤਾ ਇਨਕਾਰ, ਅਨਿਰੁਧ ਤਿਵਾੜੀ ਸੰਭਾਲਣਗੇ ਵਾਧੂ ਚਾਰਜ

Published

on

BS Dhillon refuses to remain PAU VC, Anirudh Tewari to take over additional charge

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦੇ ਅਹੁਦੇ ’ਤੇ ਮੌਜੂਦਾ ਵੀਸੀ ਪਦਮਸ੍ਰੀ ਡਾ. ਬੀਐਸ ਢਿੱਲੋਂ ਦਾ ਕਾਰਜਕਾਲ 30 ਜੂਨ ਨੂੰ ਪੂਰਾ ਹੋ ਗਿਆ। ਹਾਲਾਂਕਿ ਸਰਕਾਰ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਆਪਣੇ ਅਹੁਦੇ ’ਤੇ ਅਗਲੇ ਹੁਕਮਾਂ ਤਕ ਬਣੇ ਰਹਿਣ ਦੀ ਮਨਜ਼ੂਰੀ ਦੇ ਦਿੱਤੀ ਸੀ ਪਰ ਵੀਸੀ ਡਾ. ਢਿੱਲੋਂ ਨੇ ਪਰਿਵਾਰਕ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਕ ਜੁਲਾਈ ਤੋਂ ਬਾਅਦ ਆਪਣੇ ਅਹੁਦੇ ’ਤੇ ਕਾਇਮ ਰਹਿਣ ਦੀ ਅਸਮਰੱਥਤਾ ਪੇਸ਼ ਕੀਤੀ। ਇਸ ਸਬੰਧੀ ਵੀਸੀ ਨੇ ਬਕਾਇਦਾ ਇਕ ਪੱਤਰ ਪੰਜਾਬ ਦੇ ਚੀਫ਼ ਸੈਕਟਰੀ ਨੂੰ ਲਿਖਿਆ। ਚੀਫ਼ ਸੈਕਟਰੀ ਨੂੰ ਲਿਖੇ ਪੱਤਰ ਵਿਚ ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ 30 ਜੂਨ ਨੂੰ ਮੇਰਾ ਕਾਰਜਕਾਲ ਪੂਰਾ ਹੋ ਗਿਆ ਹੈ। ਮੈਨੂੰ ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਮਿਲੀ ਹੈ ਕਿ ਮੇਰਾ ਕਾਰਜਕਾਲ ਇਕ ਜੁਲਾਈ ਤੋਂ ਅੱਗੇ ਵਧਾ ਦਿੱਤਾ ਗਿਆ ਹੈ। ਇਸ ਲਈ ਮੈਂ ਬੋਰਡ ਆਫ ਮੈਨੇਜਮੈਂਟ ਅਤੇ ਸਰਕਾਰ ਦਾ ਸ਼ੁਕਰਗੁਜ਼ਾਰ ਹਾਂ ਪਰ ਪਰਿਵਾਰਕ ਕਾਰਨਾਂ ਕਰਕੇ ਵੀਸੀ ਦੇ ਰੂਪ ਵਿਚ ਸੇਵਾਵਾਂ ਦੇਣ ਵਿਚ ਅਸਮੱਰਥ ਹਾਂ।

ਦੱਸ ਦੇਈਏ ਕਿ ਇਕ ਦਿਨ ਪਹਿਲਾਂ ਹੀ ਸਰਕਾਰ ਅਤੇ ਪੀਏਯੂ ਬੋਰਡ ਨੇ ਵੀਸੀ ਡਾ. ਬਲਦੇਵ ਸਿੰਘ ਢਿੱਲੋਂ ਨੂੰ ਐਕਸਟੈਂਸ਼ਨ ਦਿੱਤੀ ਸੀ, ਜਿਸ ਤੋਂ ਬਾਅਦ ਇਸ ਫੈਸਲੇ ’ਤੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਸੀ। ਉਧਰ ਵੀਸੀ ਦਾ ਪੱਤਰ ਮਿਲਣ ਤੋਂ ਬਾਅਦ ਫਿਲਹਾਲ ਨਵੇਂ ਵੀਸੀ ਦੀ ਨਿਯੁਕਤੀ ਤਕ ਐਡੀਸ਼ਨਲ ਚੀਫ ਸੈਕਟਰੀ ਡਿਵੈਲਪਮੈਂਟ ਅਨਿਰੁਧ ਤਿਵਾੜੀ ਵੀਸੀ ਦਾ ਕਾਰਜਭਾਰ ਸੰਭਾਲਣਗੇ। ਦੂਜੇ ਪਾਸੇ ਪੰਜਾਬ ਟੀਚਰ ਐਸੋਸੀਏਸ਼ਲ ਪ੍ਰੈਜ਼ੀਡੈਂਟ ਡਾ. ਐਚਐਸ ਕਿੰਗਰਾ ਅਤੇ ਜਨਰਲ ਸੈਕਟਰੀ ਡਾ. ਸਾਂਘਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਨਵਾਂ ਵੀਸੀ ਨਿਯੁਕਤ ਕੀਤਾ ਜਾਵੇ। ਡਾ. ਕਿੰਗਰਾ ਨੇ ਕਿਹਾ ਕਿ ਵੀਸੀ ਅਹੁਦੇ ’ਤੇ ਅਜਿਹੀ ਕੋਈ ਨਿਯੁਕਤੀ ਹੋਵੇ, ਜੋ ਯੂਨੀਵਰਸਿਟੀ ਨੂੰ ਸਿਖਰ ’ਤੇ ਲੈ ਕੇ ਜਾਵੇ ਅਤੇ ਖੋਜ ਨੂੰ ਨਵੀਂ ਦਿਸ਼ਾ ਦੇ ਸਕੇ।

Facebook Comments

Advertisement

ਤਾਜ਼ਾ

To make Ludhiana free from straw smoke, the department will set up awareness camps To make Ludhiana free from straw smoke, the department will set up awareness camps
ਖੇਤੀਬਾੜੀ24 mins ago

ਲੁਧਿਆਣਾ ਨੂੰ ਪਰਾਲੀ ਦੇ ਧੂੰਏ ਤੋਂ ਮੁਕਤ ਬਣਾਉਣ ਲਈ ਵਿਭਾਗ ਲਗਾਏਗਾ ਜਾਗਰੂਕਤਾ ਕੈਂਪ

ਲੁਧਿਆਣਾ : ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਵਾਢੀ ਦੇ ਸੀਜ਼ਨ ਦੇ ਮੱਦੇਨਜ਼ਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ...

P.A.U. Alumni of Canada received the Crop Science Award P.A.U. Alumni of Canada received the Crop Science Award
ਖੇਤੀਬਾੜੀ42 mins ago

ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਨੂੰ ਕੈਨੇਡਾ ਵਿੱਚ ਫਸਲ ਵਿਗਿਆਨ ਦਾ ਐਵਾਰਡ ਮਿਲਿਆ

ਲੁਧਿਆਣਾ  :  ਪੀ.ਏ.ਯੂ. ਤੋਂ ਫਸਲ ਵਿਗਿਆਨ ਵਿੱਚ ਮਾਸਟਰਜ਼ ਅਤੇ ਪੀ.ਐੱਚ ਡੀ ਦੀ ਡਿਗਰੀ ਹਾਸਲ ਕਰਨ ਵਾਲੇ ਡਾ. ਤਰਲੋਕ ਸਿੰਘ ਸਹੋਤਾ...

Punjab CM visits Delhi to discuss new ministers Punjab CM visits Delhi to discuss new ministers
ਪੰਜਾਬ ਨਿਊਜ਼1 hour ago

ਨਵੇਂ ਮੰਤਰੀਆਂ ਬਾਰੇ ਚਰਚਾ ਲਈ ਦਿੱਲੀ ਦੌਰੇ ‘ਤੇ ਪੰਜਾਬ CM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲਦ ਹੀ ਆਪਣੀ ਕੈਬਨਿਟ ਦਾ ਵਿਸਥਾਰ ਕਰਨਗੇ। ਉਹ ਨਵੇਂ ਮੰਤਰੀਆਂ ਨੂੰ...

Punjab govt issues notification for 15 per cent DA, employees cancel Punjab govt issues notification for 15 per cent DA, employees cancel
ਪੰਜਾਬ ਨਿਊਜ਼1 hour ago

ਪੰਜਾਬ ਸਰਕਾਰ ਨੇ 15 ਫ਼ੀਸਦੀ ਡੀਏ ਦੇਣ ਲਈ ਨੋਟੀਫਿਕੇਸ਼ਨ ਜਾਰੀ, ਮੁਲਾਜ਼ਮਾਂ ਨੇ ਕੀਤਾ ਰੱਦ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੁਲਾਜ਼ਮ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਜੋਂ ਡੀਏ ’ਤੇ 15 ਫ਼ੀਸਦੀ ਵਾਧਾ ਦੇਣ ਦਾ...

Case of misappropriation of Punjabi University funds: Four arrested including main accused Case of misappropriation of Punjabi University funds: Four arrested including main accused
ਅਪਰਾਧ2 hours ago

ਪੰਜਾਬੀ ਯੂਨੀਵਰਸਿਟੀ ਦੇ ਫੰਡਾਂ ‘ਚ ਹੇਰ ਫੇਰ ਦਾ ਮਾਮਲਾ: ਮੁੱਖ ਮੁਲਜ਼ਮ ਸਮੇਤ ਚਾਰ ਜਣੇ ਗ੍ਰਿਫ਼ਤਾਰ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿੱਚ ਸਰਕਾਰੀ ਫੰਡਾਂ ਦੀ ਹੇਰ ਫੇਰ ਕਰਨ ਦੇ ਮਾਮਲੇ ਦੇ ਮੁੱਖ ਮੁਲਜ਼ਮ ਸਮੇਤ ਤਿੰਨ ਨੂੰ ਪੁਲਿਸ...

Brahma Mahindra could not become Deputy Chief Minister due to rebellious tone Brahma Mahindra could not become Deputy Chief Minister due to rebellious tone
ਪੰਜਾਬ ਨਿਊਜ਼2 hours ago

ਬਗ਼ਾਵਤੀ ਸੁਰਾਂ ਕਾਰਨ ਉਪ- ਮੁੱਖ ਮੰਤਰੀ ਨਾ ਬਣ ਸਕੇ ਬ੍ਰਹਮ ਮਹਿੰਦਰਾ

ਪਟਿਆਲਾ : ਨਵੇਂ ਮੁੱਖ ਮੰਤਰੀ ਬਣਨ ਤੋਂ ਠੀਕ ਇਕ ਦਿਨ ਪਹਿਲਾਂ ਬ੍ਰਹਮ ਮਹਿੰਦਰਾ ਦੇ ਆਪਣੇ ਹਲਕੇ ਵਿਚ ਟਕਸਾਲੀ ਕਾਂਗਰਸੀ ਆਗੂਆਂ...

Charanjit Singh Channi's cabinet to be expanded soon, CM Channi and Deputy CM to visit Delhi Charanjit Singh Channi's cabinet to be expanded soon, CM Channi and Deputy CM to visit Delhi
ਪੰਜਾਬ ਨਿਊਜ਼2 hours ago

ਜਲਦ ਹੋਵੇਗਾ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਦਾ ਵਿਸਥਾਰ, ਦਿੱਲੀ ਜਾਣਗੇ ਸੀਐੱਮ ਚੰਨੀ ਤੇ ਡਿਪਟੀ ਸੀਐੱਮ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲਦ ਹੀ ਆਪਣੀ ਕੈਬਨਿਟ ਦਾ ਵਿਸਥਾਰ ਕਰਨਗੇ। ਉਹ ਨਵੇਂ ਮੰਤਰੀਆਂ ਨੂੰ...

MLA Rana Gurjit Singh congratulated Chief Minister Charanjit Singh Channi MLA Rana Gurjit Singh congratulated Chief Minister Charanjit Singh Channi
ਪੰਜਾਬ ਨਿਊਜ਼3 hours ago

 ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ

ਸ਼ਾਹਕੋਟ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦੇਣ ਲਈ ਵਿਧਾਇਕ ਰਾਣਾ ਗੁਰਜੀਤ ਸਿੰਘ, ਹਰਦੇਵ ਸਿੰਘ...

Congress infighting has hurt the state: Gyaspura Congress infighting has hurt the state: Gyaspura
ਪੰਜਾਬੀ3 hours ago

ਕਾਂਗਰਸ ਦੀ ਆਪਸੀ ਲੜਾਈ ਨੇ ਸੂਬੇ ਦਾ ਨੁਕਸਾਨ ਕੀਤਾ ਹੈ : ਗਿਆਸਪੁਰਾ

ਲੁਧਿਆਣਾ : ਕਾਂਗਰਸ ਦੀ ਚੱਲ ਰਹੀ ਲੜਾਈ ਨੇ ਸੂਬੇ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ, ਜਿਸ ਕਾਰਨ ਪੰਜਾਬ ਦੀ ਜਨਤਾ ‘ਚ...

A large quantity of bullet coin was recovered while digging the foundation of the house A large quantity of bullet coin was recovered while digging the foundation of the house
ਪੰਜਾਬ ਨਿਊਜ਼3 hours ago

ਘਰ ਦੀ ਨੀਂਹ ਪੁੱਟਦਿਆਂ ਬਰਾਮਦ ਹੋਇਆ ਵੱਡੀ ਮਾਤਰਾ ‘ਚ ਗੋਲੀ ਸਿੱਕਾ

ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦਾਸੂਵਾਲ ਮੰਡੀ ਵਿਖੇ ਘਰ ਦੀ ਨੀਂਹ ਪੁੱਟਦਿਆਂ ਪਲਾਸਟਿਕ ਦੀ ਕੈਨੀ ਵਿਚ ਪਏ 336 ਵੱਖ-ਵੱਖ...

The mischievous miscreants attacked Dr. Phillaur. Statue of BR Ambedkar damaged The mischievous miscreants attacked Dr. Phillaur. Statue of BR Ambedkar damaged
ਅਪਰਾਧ3 hours ago

ਸ਼ਰਾਰਤੀ ਅਨਸਰਾਂ ਨੇ ਫਿਲੌਰ ‘ਚ ਡਾ. ਬੀਆਰ ਅੰਬੇਡਕਰ ਦਾ ਬੁੱਤ ਨੁਕਸਾਨਿਆ

ਫਿਲੌਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਪੁਲਿਸ ਨੇ ਸੋਮਵਾਰ ਅੱਧੀ ਰਾਤ...

Arhati Rajan of Hoshiarpur was rescued from the clutches of kidnappers Arhati Rajan of Hoshiarpur was rescued from the clutches of kidnappers
ਅਪਰਾਧ3 hours ago

ਹੁਸ਼ਿਆਰਪੁਰ ਦੇ ਆੜ੍ਹਤੀ ਰਾਜਨ ਨੂੰ ਅਗ਼ਵਾਕਾਰਾਂ ਦੇ ਚੁੰਗਲ ਤੋਂ ਛੁਡਾਇਆ

ਹੁਸ਼ਿਆਰਪੁਰ : ਪੰਜਾਬ ਪੁਲਿਸ ਨੇ 24 ਘੰਟਿਆਂ ਅੰਦਰ ਹੁਸ਼ਿਆਰਪੁਰ ਦੇ ਆੜ੍ਹਤੀ ਰਾਜਨ ਨੂੰ ਅਗ਼ਵਾਕਾਰਾਂ ਦੇ ਚੁੰਗਲ ਤੋਂ ਛੁਡਾ ਕੇ ਵੱਡੀ...

Trending