Connect with us

ਵਿਸ਼ਵ ਖ਼ਬਰਾਂ

ਅਦਾਲਤ ਨੇ ਮਾਡਲ ਕੰਦੀਲ ਬਲੋਚ ਦੇ ਕਤਲ ਮਾਮਲੇ ਚ ਉਸ ਦੇ ਭਰਾ ਵਸੀਮ ਅਜ਼ੀਮ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

Published

on

ਪਾਕਿਸਤਾਨ ਦੀ ਮਾਡਲ ਤੇ ਸੋਸ਼ਲ ਮੀਡੀਆ ਸਨਸਨੀ ਰਹੀ ਕੰਦੀਲ ਬਲੋਚ ਕਤਲ ਕਾਂਡ (2016) ਹੋਇਆ ਸੀ। ਇਸ ਮਾਮਲੇ ਵਿੱਚ ਉਸ ਦੇ ਭਰਾ ਵਸੀਮ ਅਜ਼ੀਮ ਨੂੰ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

qandeel bloch

ਇਸ ਮਾਮਲੇ ਵਿੱਚ 6 ਮੁਲਜ਼ਮਾਂ ਨੂੰ ਰਿਹਾਅ ਕੀਤਾ ਗਿਆ ਹੈ। ਇਸ ਵਿੱਚ ਕੰਦੀਲ ਦੇ ਇੱਕ ਹੋਰ ਭਰਾ ਸ਼ਾਹੀਨ ਵੀ ਸ਼ਾਮਲ ਸੀ।

qandeel bloch1

ਜਾਣਕਾਰੀ ਮੁਤਾਬਕ ਪਾਕਿਸਤਾਨ ਵਿੱਚ ਉਮਰ ਕੈਦ ਦੀ ਸਜ਼ਾ ਵਿਚ ਮੁਲਜ਼ਮ ਨੂੰ 25 ਸਾਲ ਜੇਲ੍ਹ ਵਿੱਚ ਕੱਟਣੇ ਪੈਂਦੇ ਹਨ। ਆਪਣੀ ਭੈਣ ਦੇ ਕਤਲ ਦੇ ਮਾਮਲੇ ਵਿੱਚ ਵਸੀਮ ਨੇ ਸ਼ੁਰੂਆਤ ਵਿੱਚ ਹੀ ਆਪਣਾ ਜ਼ੁਰਮ ਕਬੂਲ ਕਰ ਲਿਆ ਸੀ ਤੇ ਬਾਅਦ ਉਹ ਆਪਣੇ ਬਿਆਨਾਂ ਤੋਂ ਮੁੱਕਰ ਗਿਆ ਸੀ। 2016 ਤੋਂ ਹੁਣ ਤਕ ਤਿੰਨ ਸਾਲ ਮਾਮਲੇ ਤੇ ਸੁਣਵਾਈ ਚੱਲ ਰਹੀ ਸੀ ਜਿਸ ਵਿੱਚ ਹੁਣ ਫੈਸਲਾ ਆਇਆ ਹੈ।

Facebook Comments

Trending