Connect with us

ਵਿਸ਼ਵ ਖ਼ਬਰਾਂ

ਕੋਰੋਨਾ ਵਾਇਰਸ ਤੋਂ ਡਰਕੇ ਜੇਲ੍ਹ ਚੋਂ ਭੱਜੇ ਕਰੀਬ 1,500 ਕੈਦੀ

Published

on

ਕੋਰੋਨਾ ਵਾਇਰਸ ਤੋਂ ਡਰਕੇ ਬ੍ਰਾਜ਼ੀਲ ਦੀ ਜੇਲ੍ਹ ਚੋਂ ਬਹੁਤ ਕੈਦੀ ਫਰਾਰ ਹੋ ਗਏ ਹਨ ਪਰ ਅਧਿਕਾਰੀਆਂ ਨੂੰ ਹੁਣ ਅੰਕੜਾ ਸਾਫ ਨਹੀਂ ਹੋਇਆ ਹੈ ਕਿ ਕਿੰਨੇ ਕੈਦੀ ਫਰਾਰ ਹੋਏ ਹਨ। ਮੀਡੀਆ ਰਿਪੋਰਟ ਅਨੁਸਾਰ ਬ੍ਰਾਜ਼ੀਲ ਦੀ 4 ਸੈਮੀ ਓਪਨ ਜੇਲ੍ਹ ਤੋਂ ਲਗਪਗ 1,500 ਕੈਦੀ ਫਰਾਰ ਹੋਏ ਹਨ। ਦਸ ਦਈਏ ਕਿ ਸਿਹਤ ਮੰਤਰੀ ਨੇ ਕੋਰੋਨਾ ਵਾਇਰਸ ਦੇ ਸੰਕਰਮਿਤ ਲੋਕਾਂ ਦੀ ਸੰਖਿਆ 234 ਦੱਸੀ ਸੀ ਜਿਸ ਤੋਂ ਬਾਅਦ ਜੇਲ੍ਹ ਵਿਚ ਵੀ ਕੋਰੋਨਾ ਵਾਇਰਸ ਦਾ ਡਰ ਬਣਿਆ ਹੋਇਆ ਸੀ।

ਇਸ ਤੋਂ ਇਲਾਵਾ ਇਕ ਮੀਡੀਆ ਰਿਪੋਰਟ ਅਨੁਸਾਰ ਬ੍ਰਾਜ਼ੀਲ ਚ ਵੱਧ ਰਹੀ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਨੂੰ ਦੇਖਦੇ ਹੋਏ ਜੇਲ੍ਹ ਚ ਕੈਦੀਆਂ ਨੂੰ quarantine ਕੀਤਾ ਗਿਆ। ਇਸ ਦੇ ਡਰ ਨਾਲ ਕੈਦੀ ਜੇਲ੍ਹ ਚੋਂ ਭੱਜ ਗਏ। ਸੁਰੱਖਿਆ ਵਿਭਾਗ ਦਾ ਕਹਿਣਾ ਹੈ ਕਿ quarantine ਕਰਨਾ ਸਹੀ ਹੈ ਕਿਉਂਕਿ ਭੱਜੇ ਕੈਦੀ ਜਦੋ ਵਾਪਸ ਜੇਲ੍ਹ ਚ ਆਉਣਗੇ ਤਾਂ ਉਸ ਨਾਲ ਬਾਕੀ ਕੈਦੀਆਂ ਨੂੰ ਵੀ ਇਨਫੈਕਸ਼ਨ ਹੋ ਸਕਦੀ ਹੈ।  ਇਸ ਵਾਇਰਸ ਇਨਸਾਨ ਤੋਂ ਇਨਸਾਨ ਨੂੰ ਜਲਦੀ ਹੁੰਦਾ ਹੈ।

Facebook Comments

Trending