ਫਾਜ਼ਿਲਕਾ : ਥਾਣਾ ਸਿਟੀ ਫਾਜ਼ਿਲਕਾ ਦੀ ਪੁਲਸ ਨੇ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ 6 ਔਰਤਾਂ ਅਤੇ 4 ਪੁਰਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਸੂਚਨਾ ਮਿਲੀ ਸੀ ਕਿ ਫਾਜ਼ਿਲਕਾ ਨਿਵਾਸੀ ਸਰੋਜ ਰਾਣੀ ਘਰੇਲੂ ਧੰਦਾ ਚਲਾਉਂਦੀ ਹੈ, ਜੋ ਬਾਹਰੋਂ ਲੜਕੇ-ਲੜਕੀਆਂ ਨੂੰ ਬੁਲਾ ਕੇ ਆਪਣੇ ਘਰ ਦੇ ਅੰਦਰਲੇ ਕਮਰਿਆਂ ‘ਚ ਦੇਹ ਵਪਾਰ ਦਾ ਧੰਦਾ ਕਰਦੀ ਹੈ। ਅੱਜ ਵੀ ਉਸ ਦੇ ਘਰ ਲੜਕੇ-ਲੜਕੀਆਂ ਦੇਹ ਵਪਾਰ ਵਿਚ ਸ਼ਾਮਲ ਹਨ।ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਛਾਪਾ ਮਾਰ ਕੇ ਸਰੋਜ ਰਾਣੀ, ਰੇਖਾ, ਜਸਵਿੰਦਰ ਕੌਰ ਉਰਫ ਪਰਮਿੰਦਰ, ਆਸ਼ਾ ਰਾਣੀ, ਪ੍ਰਿਅੰਕਾ, ਸੋਨੂੰ, ਪਵਨ, ਸੁਨੀਲ, ਗੌਰਵ ਅਤੇ ਸੌਰਵ ਨੂੰ ਗ੍ਰਿਫਤਾਰ ਕਰ ਲਿਆ। ਜਿਸ ‘ਤੇ ਪੁਲਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।