ਇੰਡੀਆ ਨਿਊਜ਼

ਫਰੰਟ ਲਾਈਨ ਵਰਕਰਾਂ ਤੇ 60 + ਨੂੰ ਅੱਜ ਤੋਂ ਲੱਗੇਗੀ ਵੈਕਸੀਨ ਦੀ ਬੂਸਟਰ ਡੋਜ਼

Published

on

ਨਵੀਂ ਦਿੱਲੀ :  ਸਿਹਤ ਕਾਮਿਆਂ, ਫਰੰਟ ਲਾਈਨ ਵਰਕਰਾਂ ਤੇ ਗੰਭੀਰ ਰੋਗਾਂ ਦੇ ਸ਼ਿਕਾਰ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਵੈਕਸੀਨ ਦੀ ਤੀਜੀ ਡੋਜ਼ ਲਾਈ ਜਾਵੇਗੀ। ਚੋਣਾਂ ਵਾਲੇ ਸੂਬਿਆਂ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ ’ਚ ਚੋਣ ਡਿਊਟੀ ’ਚ ਲਾਏ ਜਾਣ ਵਾਲੇ ਮੁਲਾਜ਼ਮਾਂ ਨੂੰ ਵੀ ਇਹਤਿਆਤੀ ਡੋਜ਼ ਲਾਈ ਜਾਵੇਗੀ ਕਿਉਂਕਿ ਇਨ੍ਹਾਂ ਨੂੰ ਵੀ ਫਰੰਟ ਲਾਈਨ ਵਰਕਰਾਂ ਦੀ ਸ਼੍ਰੇਣੀ ’ਚ ਰੱਖਿਆ ਗਿਆ ਹੈ।

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ ਟਵੀਟ ’ਚ ਕਿਹਾ ਕਿ ਇਕ ਕਰੋੜ ਤੋਂ ਜ਼ਿਆਦਾ ਸਿਹਤ ਕਾਮਿਆਂ, ਫਰੰਟ ਲਾਈਨ ਵਰਕਰਾਂ ਤੇ ਸੀਨੀਅਰ ਨਾਗਰਿਕਾਂ ਨੂੰ ਇਹਤਿਆਤੀ ਡੋਜ਼ ਲੈਣ ਲਈ ਐੱਸਐੱਮਐੱਸ ਜ਼ਰੀਏ ਸੂਚਨਾ ਦਿੱਤੀ ਗਈ ਹੈ ਇਹਤਿਆਤੀ ਡੋਜ਼ ’ਚ ਲਾਭ ਪਾਤਰੀਆਂ ਨੂੰ ਉਸੇ ਵੈਕਸੀਨ ਦੀ ਡੋਜ਼ ਲਾਈ ਜਾਵੇਗੀ ਜਿਸ ਦੀਆਂ ਉਨ੍ਹਾਂ ਨੂੰ ਪਹਿਲਾਂ ਦੋ ਡੋਜ਼ਾਂ ਲੱਗੀਆਂ ਹੋਣਗੀਆਂ। ਦੂਜੀ ਡੋਜ਼ ਤੇ ਇਹਤਿਆਤੀ ਡੋਜ਼ ਵਿਚਾਲੇ ਨੌਂ ਮਹੀਨਿਆਂ ਜਾਂ 39 ਹਫ਼ਤਿਆਂ ਦਾ ਵਕਫ਼ਾ ਹੋਵੇਗਾ।

ਕੋਰੋਨਾ ਦੀ ਵੈਕਸੀਨ ਡੋਜ਼ ਉਹੀ ਵੈਕਸੀਨ ਹੋਵੇਗੀ ਜੋ ਪਹਿਲੀ ਅਤੇ ਦੂਜੀ ਡੋਜ਼ ਵਾਂਗ ਦਿੱਤੀ ਗਈ ਸੀ। ਸਰਕਾਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਕੋਵਿਸ਼ੀਲਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ, ਉਨ੍ਹਾਂ ਨੂੰ ਵੀ ਕੋਵਿਸ਼ੀਲਡ ਦੀ ਤੀਜੀ ਖੁਰਾਕ ਦਿੱਤੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.