ਪੰਜਾਬੀ

ਨੈਸ਼ਨਲ ਅਪ੍ਰੈਂਟਸ਼ਿਪ ਪ੍ਰਮੋਸ਼ਨ ਸਕੀਮ (ਐਨ.ਏ.ਪੀ.ਐਸ.) ਸਬੰਧੀ ਕਿਤਾਬਚਾ ਜਾਰੀ

Published

on

ਲੁਧਿਆਣਾ :  ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਅਤੇ ਗ੍ਰਾਮ ਤਰੰਗ ਰੁਜ਼ਗਾਰ ਸਿਖਲਾਈ ਸੇਵਾਵਾਂ ਪ੍ਰਾਈਵੇਟ ਲਿਮਟਿਡ ਵੱਲੋਂ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਲੁਧਿਆਣਾ ਵਿਖੇ ਸੰਕਲਪ ਦੇ ਤਹਿਤ ਉਦਯੋਗਾਂ/ਉਦਯੋਗਾਂ ਦੇ ਸਹਿਯੋਗੀਆਂ ਲਈ ਰਾਸ਼ਟਰੀ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ (ਐਨ.ਏ.ਪੀ.ਐਸ.) ਦੀ ਇੱਕ ਤਕਨੀਕੀ ਵਰਕਸ਼ਾਪ ਦਾ ਆਯੋਜਨ ਕੀਤਾ।

ਪੀ.ਐਸ.ਡੀ.ਐਮ ਦੇ ਵਧੀਕ ਮਿਸ਼ਨ ਡਾਇਰੈਕਟਰ ਰਾਜੇਸ਼ ਤ੍ਰਿਪਾਠੀ, ਪੀ.ਸੀ.ਐਸ., ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਐਨ.ਏ.ਪੀ.ਐਸ ਸਕੀਮ ਸਬੰਧੀ ਕਿਤਾਬਚਾ ਜਾਰੀ ਕੀਤਾ। ਪ੍ਰੋਗਰਾਮ ਵਿੱਚ ਡੀ.ਬੀ.ਈ.ਈ ਲੁਧਿਆਣਾ ਤੋਂ ਸੁਖਮਨ ਮਾਨ ਈ.ਜੀ.ਐਸ.ਡੀ.ਟੀ.ਓ. ਪਰਵਿੰਦਰ ਕੌਰ, ਪ੍ਰੋਜੈਕਟ ਕੋਆਰਡੀਨੇਟਰ, ਪੀ.ਐਸ.ਡੀ.ਐਮ. ਨੇ ਵਰਕਸ਼ਾਪ ਅਤੇ ਉਦਯੋਗ ਅਤੇ ਸਮੁੱਚੇ ਸਮਾਜ ਲਈ ਇਸਦੀ ਉਪਯੋਗਤਾ ‘ਤੇ ਚਾਨਣਾ ਪਾਇਆ।

ਅਭਿਨਵ ਮਦਾਨ, ਮੈਨੇਜਿੰਗ ਡਾਇਰੈਕਟਰ, ਗ੍ਰਾਮ ਤਰੰਗ ਵੀ ਵਰਕਸ਼ਾਪ ਵਿੱਚ ਸ਼ਾਮਲ ਹੋਏ ਅਤੇ ਐਨ.ਏ.ਪੀ.ਐਸ. ਸਕੀਮ ਬਾਰੇ ਚਾਨਣਾ ਪਾਇਆ। ਉਨ੍ਹਾਂ ਉਦਯੋਗਿਕ ਇਕਾਈਆਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਆਪੋ-ਆਪਣੇ ਉਦਯੋਗਾਂ ਵਿੱਚ ਐਨ.ਏ.ਪੀ.ਐਸ.  ਸਕੀਮ ਨੂੰ ਲਾਗੂ ਕਰਨ। ਗ੍ਰਾਮ ਤਰੰਗ ਵੱਲੋਂ ਨਿਰੋਦ ਬਰੁਣ ਅਤੇ ਧਨਜਯਾ ਬੇਹਰਾ ਵੱਲੋਂਂ ਐਨ.ਏ.ਪੀ.ਐਸ. ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ ਅਤੇ ਐਨ.ਏ.ਪੀ.ਐਸ. ਪੋਰਟਲ ਅਤੇ ਕਿਸੇ ਵੀ ਅਪ੍ਰੈਂਟਿਸ ਲਈ ਰਜਿਸਟ੍ਰੇਸ਼ਨ ਪ੍ਰਵਾਹ ਪ੍ਰਕਿਰਿਆ ਬਾਰੇ ਪੇਸ਼ਕਾਰੀ ਦਿੱਤੀ।

ਇਸ ਵਰਕਸ਼ਾਪ ਵਿੱਚ ਵੱਖ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਅਤੇ ਉਦਯੋਗਿਕ ਐਸੋਸੀਏਸ਼ਨ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਇਸ ਦਾ ਲਾਹਾ ਲਿਆ।ਡਾ. ਪੁਸ਼ਕਰ ਮਿਸ਼ਰਾ, ਸਟੇਟ ਇੰਚਾਰਜ, ਗ੍ਰਾਮ ਤਰੰਗ ਨੇ ਵਰਕਸ਼ਾਪ ਵਿੱਚ ਹਾਜ਼ਰ ਹੋਣ ਲਈ ਉਦਯੋਗਾਂ ਅਤੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ।ਪ੍ਰੋਗਰਾਮ ਸਵਾਲ-ਜਵਾਬ ਦੇ ਦੌਰ ਨਾਲ ਸਮਾਪਤ ਹੋਇਆ ਅਤੇ ਉਦਯੋਗਾਂ ਲਈ ਇਹ ਵਰਕਸ਼ਾਪ ਲਾਹੇਵੰਦ ਸਾਬਿਤ ਹੋਈ।

Facebook Comments

Trending

Copyright © 2020 Ludhiana Live Media - All Rights Reserved.