Connect with us

ਅਪਰਾਧ

ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਨੂੰ ਲਾਰੈਂਸ ਬਿਸ਼ਨੋਈ ਅਤੇ ਸੋਪੂ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ

Published

on

ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੂੰ ਲਾਰੈਂਸ ਬਿਸ਼ਨੋਈ ਅਤੇ ਸੋਪੂ ਵਲੋਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਧਮਕੀ ਬਾਰੇ ਸੂਚਨਾ ਮਿਲਦੇ ਹੀ ਪੁਲਿਸ ਹਰਕਤ ਵਿਚ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੋਪੂ ਤੇ ਲਾਰੈਂਸ ਬਿਸ਼ਨੋਈ ਵੱਲੋਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਅੰਤਰਰਾਜੀ ਗਰੋਹ ਸਰਗਨਾ ਲਾਰੈਂਸ ਬਿਸ਼ਨੋਈ ਨੇ ਸਲਮਾਨ ਨੂੰ ਪੁਲਿਸ ਅਧਿਕਾਰੀਆਂ ਸਾਹਮਣੇ ਕੋਰਟ ਵਿੱਚ ਪੇਸ਼ੀ ਦੌਰਾਨ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਨੂੰ ਲੈ ਪੁਲਿਸ ਅਲਰਟ ਹੋ ਗਈ ਸੀ। ਆਉਣ ਵਾਲੀ 27 ਸਤੰਬਰ ਨੂੰ ਸਲਮਾਨ ਜ਼ਿਲ੍ਹਾ ਤੇ ਸੈਸ਼ਨ ਕੋਰਟ ਜੋਧਪੁਰ ਅਦਾਲਤ ਵਿੱਚ ਪੇਸ਼ ਹੋਣਾ ਹੈ।

Salman Khan

ਸਲਮਾਨ ਨੂੰ ਇਹ ਧਮਕੀ ਸੋਸ਼ਲ ਮੀਡੀਆ ਤੇ ਮਿਲੀ ਹੈ |

Bishnoi Samajh Threat

ਸੋਸ਼ਲ ਮੀਡਿਆ ਫੇਸਬੁੱਕ ਦੀ ਪੋਸਟ ਤੇ ਸਲਮਾਨ ਦੀ ਫੋਟੋ ਤੇ ਲਾਲ ਰੰਗ ਵਿੱਚ ਕਰੌਸ ਦਾ ਨਿਸ਼ਾਨ ਬਣਿਆ ਹੈ। ਇਸ ਤੇ ਲਿਖਿਆ ਹੈ, ਸੋਚ ਲੈ ਸਲਮਾਨ ਤੂੰ ਭਾਰਤ ਦੇ ਕਾਨੂੰਨ ਤੋਂ ਬਚ ਸਕਦਾ ਹੈਂ ਪਰ ਬਿਸ਼ਨੋਈ ਭਾਈਚਾਰੇ ਤੇ ਸੋਪੂ ਦੇ ਕਾਨੂੰਨ ਤੋਂ ਤੈਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸੋਪੂ ਦੀ ਅਦਾਲਤ ਵਿੱਚ ਤੂੰ ਦੋਸ਼ੀ ਹੈਂ ਸਲਮਾਨ।

Facebook Comments

Trending