ਬਾਲੀਵੁੱਡ ਚ ਵਿਆਹ ਦਾ ਸੀਜਨ ਚੱਲ ਰਿਹਾ ਹੈ ਦਸ ਦਈਏ ਕਿ ਕੁਝ ਦਿਨ ਪਹਿਲਾ ਅਰਮਾਨ ਜੈਨ ਦਾ ਵਿਆਹ ਹੋਇਆ ਸੀ। ਇਸ ਤੋਂ ਇਲਾਵਾ ਵਰੁਣ ਧਵਨ ਦੇ ਫੈਨਸ ਲਈ ਖੁਸ਼ਖਬਰੀ ਹੈ। ਦਸ ਦਈਏ ਕਿ ਵਰੁਣ ਦੇ ਵਿਆਹ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਵਰੁਣ ਆਪਣੀ ਬਚਪਨ ਦੀ ਦੋਸਤ ਨਿਤਾਸ਼ਾ ਨਾਲ ਵਿਆਹ ਕਰਨਗੇ।
https://www.instagram.com/p/B8KcBaxB3OK/?utm_source=ig_embed
ਇਸ ਤੋਂ ਇਲਾਵਾ ਵਰੁਣ ਅਤੇ ਨਿਤਾਸ਼ਾ ਨੇ ਬਹੁਤ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕੀਤਾ ਅਤੇ ਉਹ ਬਹੁਤ ਚੰਗੀ ਤਰ੍ਹਾਂ ਇਕ ਦੂਜੇ ਨੂੰ ਸਮਝਦੇ ਹਨ। ਦੋਨਾਂ ਨੂੰ ਅਕਸਰ ਹੀ ਪਾਰਟੀ ਅਤੇ ਇਵੈਂਟ ਤੇ ਇਕੱਠੇ ਦੇਖਿਆ ਜਾਂਦਾ ਹੈ। ਇਹ ਕੱਪਲ ਨੂੰ ਅਰਮਾਨ ਜੈਨ ਦੇ ਵਿਆਹ ਚ ਵੀ ਦੇਖਿਆ ਗਿਆ ਸੀ। ਦਸ ਦਈਏ ਕਿ ਇਨ੍ਹਾਂ ਦੇ ਵਿਆਹ ਦੀ ਡੇਟ ਵੀ ਸਾਹਮਣੇ ਆ ਗਈ ਹੈ।

ਮੀਡੀਆ ਰਿਪੋਰਟ ਅਨੁਸਾਰ ਇਹ ਜੋੜੀ 22 ਮਈ 2020 ਨੂੰ ਥਾਈਲੈਂਡ ਚ ਵਿਆਹ ਕਰੇਗੀ। ਮਿਲੀ ਜਾਣਕਾਰੀ ਅਨੁਸਾਰ ਦਸ ਦਈਏ ਕਿ ਇਹਨਾਂ ਦੇ ਵਿਆਹ ਚ ਕਰਨ ਜੌਹਰ ਅਹਿਮ ਭੂਮਿਕਾ ਨਿਭਾਉਣ ਵਾਲੇ ਹਨ। ਦਸ ਦਈਏ ਕਿ ਵਰੁਣ ਧਵਨ ਤੇ ਨਿਤਾਸ਼ਾ ਦਲਾਲ ਕਰਨ ਜੌਹਰ ਦੇ ਜਵੈਲਰੀ ਬ੍ਰਾਂਡ ਤਿਯਾਨੀ ਜਵੈਲਰੀ ਦੇ ਗਹਿਣੇ ਨੂੰ ਆਪਣੇ ਸੰਗੀਤ ਚ ਪਾਉਣ ਵਾਲੇ ਹਨ।
