ਪੰਜਾਬੀ

ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਲਗਾਇਆ ਖੂਨ- ਦਾਨ ਕੈਂਪ

Published

on

ਲੁਧਿਆਣਾ : ਸ਼੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਵਿਖੇ ਯੂਥ ਕਲੱਬ ਵੱਲੋਂ ਖੂਨ-ਦਾਨ ਕੈਂਪ ਲਗਾਇਆ ਗਿਆ । ਇਹ ਕੈਂਪ ਯੂਥ ਕਲੱਬ ਵੱਲੋਂ ਜ਼ਿੰਦਗੀ ਲਾਈਵ ਦੇ ਸਹਿਯੋਗ ਨਾਲ ਲਗਾਇਆ ਗਿਆ । ਇਸ ਖੂਨ-ਦਾਨ ਕੈਂਪ ਵਿੱਚ 80 ਯੂਨਿਟ ਖੂਨ ਇਕੱਠਾ ਹੋਇਆ। ਇਹ ਖੂਨ ਥੈਲੀਸੀਮੀਆ ਦੀ ਬਿਮਾਰੀ ਤੋਂ ਪੀੜਿਤ ਬੱਚਿਆਂ ਨੂੰ ਨਵੀਂ ਜ਼ਿੰਦਗੀ ਦੇਣ ਦੇ ਕੰਮ ਆਵੇਗਾ। ਇਸ ਖੂਨ ਦਾਨ ਕੈਂਪ ਵਿੱਚ ਕਾਲਜ ਦੇ ਪ੍ਰੋਫ਼ੈਸਰ ਸਾਹਿਬਾਨਾਂ , ਵਿਦਿਆਰਥੀਆਂ ਅਤੇ ਆਮ ਜਨਤਾ ਵੱਲੋਂ ਵੀ ਖੂਨ-ਦਾਨ ਕੀਤਾ ਗਿਆ ।

ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਕੋਮਲ ਕੁਮਾਰ ਜੈਨ, ਸ਼੍ਰੀ ਭੂਸ਼ਣ ਕੁਮਾਰ ਜੈਨ ਪ੍ਰਬੰਧਕੀ ਸਕੱਤਰ, ਸ਼੍ਰੀ ਅਤੁਲ ਜੈਨ ਪ੍ਰਬੰਧਕ, ਸ਼੍ਰੀ ਰਾਕੇਸ਼ ਜੈਨ ਰੋਮੀ ਮੈਂਬਰ, ਸ਼੍ਰੀ ਏ.ਪੀ.ਜੈਨ ਮੈਂਬਰ ਹੋਰ ਪ੍ਰਬੰਧਕੀ ਮੈਂਬਰਾਂ ਅਤੇ ਪ੍ਰਿੰਸਿਪਲ ਡਾ. ਸੰਦੀਪ ਕੁਮਾਰ ਵੱਲੋਂ ਖੂਨ-ਦਾਨ ਨੂੰ ਮਹਾ-ਦਾਨ ਦੱਸਿਆ ਗਿਆ । ਉਨ੍ਹਾਂ ਕਾਲਜ ਦੇ ਆਈ. ਕਿਊ. ਏ. ਸੀ .ਸੈੱਲ ਅਤੇ ਯੂਥ ਕਲੱਬ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ।

Facebook Comments

Trending

Copyright © 2020 Ludhiana Live Media - All Rights Reserved.