ਪੰਜਾਬੀ

ਲਾਲ ਨਾਲੋਂ ਕਿਤੇ ਜ਼ਿਆਦਾ ਫਾਇਦੇਮੰਦ ਹੈ ਕਾਲੀ ਗਾਜਰ, ਬਜ਼ਾਰ ‘ਚ ਦਿਸੇ ਤਾਂ ਜ਼ਰੂਰ ਲੈ ਆਓ ਘਰ

Published

on

ਜਦੋਂ ਵੀ ਅਸੀਂ ਗਾਜਰ ਦੀ ਗੱਲ ਕਰਦੇ ਹਾਂ ਤਾਂ ਸਾਡੇ ਦਿਮਾਗ ਵਿਚ ਲਾਲ ਗਾਜਰ ਹੀ ਆਉਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗਾਜਰ ਦਾ ਰੰਗ ਵੀ ਕਾਲਾ ਹੁੰਦਾ ਹੈ। ਪੋਸ਼ਣ ਨਾਲ ਭਰਪੂਰ, ਕਾਲੀ ਗਾਜਰ ਐਂਥੋਸਾਈਨਿਨ ਨਾਲ ਭਰਪੂਰ ਹੁੰਦੀ ਹੈ, ਜੋ ਇਸ ਨੂੰ ਇਸ ਨੂੰ ਡੂੰਘਾ ਜਾਮਨੀ ਰੰਗ ਦਿੰਦੇ ਹਨ, ਜੋ ਬਿਲਕੁਲ ਕਾਲਾ ਲਗਦਾ ਹੈ। ਸਰਦੀਆਂ ਦਾ ਮੌਸਮ ਭਾਰਤ ਵਿਚ ਗਾਜਰ ਤੋਂ ਬਿਨਾਂ ਅਧੂਰਾ ਹੈ। ਕਾਲੀ ਗਾਜਰ ਤੋਂ ਕਾਂਜੀ, ਹਲਵਾ ਆਦਿ ਬਣਾਏ ਜਾਂਦੇ ਹਨ। ਕਈ ਛੋਟੇ-ਛੋਟੇ ਕਸਬਿਆਂ ‘ਚ ਤੁਸੀਂ ਇਹ ਚੀਜ਼ਾਂ ਸੜਕਾਂ ‘ਤੇ ਵਿਕਦੀਆਂ ਦੇਖੋਂਗੇ। ਇਸ ਤੋਂ ਇਲਾਵਾ ਇਸ ਗਾਜਰ ਦਾ ਜੂਸ ਵੀ ਬਣਾਇਆ ਜਾ ਸਕਦਾ ਹੈ, ਜਿਸ ਨਾਲ ਤੁਹਾਨੂੰ ਸਵੇਰੇ ਹੀ ਤਾਕਤਵਰ ਐਂਟੀਆਕਸੀਡੈਂਟਸ ਦਾ ਵਾਧਾ ਮਿਲੇਗਾ।

1. ਦਿਲ ਲਈ ਹੈ ਫਾਇਦੇਮੰਦ
ਕਾਲੀ ਗਾਜਰ ‘ਚ ਮੌਜੂਦ ਐਂਟੀਆਕਸੀਡੈਂਟ ਦਿਲ ਦੀ ਸਿਹਤ ਨੂੰ ਵਧਾਉਂਦੇ ਹਨ। ਇਹ ਕਲੋਟ ਬਣਨ ਤੋਂ ਰੋਕਦੇ ਹਨ ਤੇ ਪਲੇਟਲੈਟਸ ਦੇ ਕੰਮ ਨੂੰ ਬਿਹਤਰ ਬਣਾਉਂਦੇ ਹਨ। ਕਾਲੀ ਗਾਜਰ ਵਿਚ ਮੌਜੂਦ ਪੋਸ਼ਕ ਤੱਤ ਖੂਨ ਦੀਆਂ ਨਾੜੀਆਂ ਨੂੰ ਆਰਾਮ ਦੇਣ ਅਤੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ। ਇਹ ਖੂਨ ਵਿਚ ਕੋਲੈਸਟ੍ਰੋਲ ਘਟਾਉਣ ‘ਚ ਮਦਦ ਕਰਦੇ ਹਨ।

2. ਕਾਲੀ ਗਾਜਰ ‘ਚ ਹੁੰਦੇ ਹਨ ਐਂਟੀ-ਕੈਂਸਰ ਗੁਣ
ਕਾਲੀ ਗਾਜਰ ਵਿਚ ਐਂਥੋਸਾਇਨਿਨ ਹੁੰਦੇ ਹਨ, ਜੋ ਕੈਂਸਰ ਸੈੱਲਾਂ ਦੇ ਵਾਧੇ ਨੂੰ ਰੋਕਦੇ ਹਨ ਤੇ ਸਰੀਰ ਵਿੱਚ ਸੋਜ ਘਟਾਉਂਦੇ ਹਨ।

3. ਭਾਰ ਘਟਾਉਣ ‘ਚ ਮਦਦਗਾਰ
ਕਾਲੀ ਗਾਜਰ ‘ਚ ਮੌਜੂਦ ਐਂਟੀਆਕਸੀਡੈਂਟਸ ‘ਚ ਮੋਟਾਪਾ ਰੋਕੂ ਗੁਣ ਵੀ ਹੁੰਦੇ ਹਨ, ਜੋ ਭਾਰ ਵਧਣ ਤੋਂ ਰੋਕਦੇ ਹਨ, ਚਰਬੀ ਨੂੰ ਕੰਟਰੋਲ ਵਿੱਚ ਰੱਖਦੇ ਹਨ ਅਤੇ ਮੈਟਾਬੋਲਿਜ਼ਮ ਨੂੰ ਸੁਧਾਰਦੇ ਹਨ।

4. ਅੱਖਾਂ ਦੀ ਰੋਸ਼ਨੀ ‘ਚ ਸੁਧਾਰ
ਲਾਲ ਗਾਜਰਾਂ ਵਾਂਗ ਕਾਲੀ ਗਾਜਰ ਵੀ ਅੱਖਾਂ ਦੀ ਰੋਸ਼ਨੀ ਲਈ ਚੰਗੀ ਹੁੰਦੀ ਹੈ। ਇਹ ਮੋਤੀਆਬਿੰਦ ਤੇ ਰੈਟਿਨਾ ਦੀ ਸੋਜ ਤੋਂ ਪੀੜਤ ਲੋਕਾਂ ਲਈ ਫਾਇਦੇਮੰਦ ਸਾਬਿਤ ਹੁੰਦੀ ਹੈ। ਨਾਲ ਹੀ ਇਸ ਦੀ ਵਰਤੋਂ ਅੱਖਾਂ ‘ਚ ਖੂਨ ਦੇ ਪ੍ਰਵਾਹ ਨੂੰ ਵਧਾਉਣ ਦਾ ਕੰਮ ਕਰਦੀ ਹੈ।

5. ਪਾਚਨ ਸਿਹਤ ਨੂੰ ਮਿਲਦਾ ਉਤਸ਼ਾਹ
ਕਾਲੀ ਗਾਜਰ ਫਾਈਬਰ ਨਾਲ ਭਰਪੂਰ ਹੁੰਦੀ ਹੈ ਜੋ ਕਬਜ਼, ਬਲੋਟਿੰਗ ਤੇ ਫਲਾਟੂਲੈਂਸ ਵਰਗੀਆਂ ਪਾਚਨ ਸਮੱਸਿਆਵਾਂ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ।

Facebook Comments

Trending

Copyright © 2020 Ludhiana Live Media - All Rights Reserved.