Connect with us

ਪੰਜਾਬੀ

ਭਾਜਪਾ ਆਗੂ ਅਜੈ ਪਾਲ, ਸਾਨੀਆ, ਭਾਵਿਕ ਜੱਗੀ, ਦੀਪਕ ਨੇ ਦੀਵਾਨ ਟੋਡਰ ਮੱਲ ਸੇਵਾ ਰਸੋਈ’ ਚ ਸੇਵਾ ਕਰਕੇ ਕੀਤਾ ਜਨਮ ਸਫਲ

Published

on

ਸ਼੍ਰੀ ਹਿੰਦੂ ਨਿਆਏ ਪੀਠ ਨੇ ਦੀਵਾਨ ਟੋਡਰ ਮੱਲ ਦੇ ਇਤਿਹਾਸ ਨੂੰ ਸੁਰਜੀਤ ਕਰਕੇ ਹਿੰਦੂ ਧਰਮ ਦਾ ਵਧਾਇਆ ਮਾਣ : ਅਜੈ ਪਾਲ

ਲੁਧਿਆਣਾ : ਸ਼੍ਰੀ ਹਿੰਦੂ ਨਿਆਏ ਪੀਠ ਦੁਆਰਾ ਸੰਚਾਲਿਤ ਦੀਵਾਨ ਟੋਡਰ ਮਲ ਸੇਵਾ ਰਸੋਈ ਵਿਖੇ ਪਹੁੰਚੇ ਭਾਜਪਾ ਐਸ.ਸੀ/ਐਸ.ਟੀ ਮੋਰਚਾ ਦੇ ਪ੍ਰਧਾਨ ਅਜੈ ਪਾਲ, ਮਹਿਲਾ ਦਿਹਤੀ ਵਿੰਗ ਦੀ ਪ੍ਰਧਾਨ ਸਾਨਿਆ ਸ਼ਰਮਾ, ਬੱਸ ਸਟੈਂਡ ਸਕੂਟਰ ਮਾਰਕੀਟ ਐਸੋਸੀਏਸ਼ਨ ਦੇ ਨਵ-ਨਿਯੁਕਤ ਪ੍ਰਧਾਨ ਦੀਪਕ ਅਰੋੜਾ, ਟੀ ਸੀਰੀਜ਼ ਦੇ ਬਾਲ ਗਾਇਕ ਭਾਵਿਕ ਜੱਗੀ ਤੇ ਉਸਦੇ ਅਭਿਭਾਵਕ ਅਤੇ ਸਮਾਜ ਸੇਵਿਕਾ ਰਿਤੂ ਜੌਹਰ, ਸਮਾਜ ਸੇਵਿਕਾ ਬਿੰਦੀਆ ਮਦਾਨ, ਕੇ ਕੇ ਸੂਰੀ ਅਤੇ ਜੌਨੀ ਮਹਿੰਦਰੂ ਸਹਿਤ ਹੋਰ ਉੱਘੀਆਂ ਸ਼ਖ਼ਸੀਅਤਾਂ ਨੇ ਸੇਵਾ ਕਰਕੇ ਆਪਣਾ ਯੋਗਦਾਨ ਪਾਇਆ।

ਸੇਵਾ ਰਸੋਈ ਦੇ ਮੁੱਖੀ ਪ੍ਰਵੀਨ ਡੰਗ ਨੇ ਸਮੂਹ ਮੈਂਬਰਾਂ ਸਮੇਤ ਉਪਰੋਕਤ ਸ਼ਖ਼ਸੀਅਤਾਂ ਵੱਲੋਂ ਕੀਤੇ ਜਾ ਰਹੇ ਸਮਾਜਿਕ ਤੇ ਧਾਰਮਿਕ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ । ਟੋਡਰ ਮੱਲ ਸੇਵਾ ਰਸੋਈ ਵੱਲੋਂ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਨਿਭਾਈਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਪ੍ਰਵੀਨ ਡੰਗ ਨੇ ਕਿਹਾ ਕਿ ਸ਼੍ਰੀ ਹਿੰਦੂ ਨਿਆਏ ਪੀਠ ਦਾ ਉਦੇਸ਼ ਸਨਾਤਨ ਸੰਸਕ੍ਰਿਤੀ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਅਤੇ ਲੋੜਵੰਦਾਂ ਦੀ ਮਦਦ ਕਰਨਾ ਹੈ।

ਅਜੈ ਪਾਲ ਅਤੇ ਸਾਨਿਆ ਸ਼ਰਮਾ ਨੇ ਸ਼੍ਰੀ ਹਿੰਦੂ ਨਿਆਏ ਦੀ ਅਗਵਾਈ ਹੇਠ ਚਲਾਈ ਜਾ ਰਹੀ ਦੀਵਾਨ ਟੋਡਰ ਮੱਲ ਸੇਵਾ ਰਸੋਈ ਵੱਲੋਂ ਲੋੜਵੰਦ ਲੋਕਾਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਤਿਹਾਸ ਦੇ ਪੰਨਿਆ ਵਿੱਚ ਗੁਮਨਾਮ ਹਿੰਦੂ ਸ਼ਹੀਦ ਦੀਵਾਨ ਟੋਡਰ ਮੱਲ ਦੇ ਇਤਿਹਾਸ ਨੂੰ ਮੁੜ ਸੁਰਜੀਤ ਕਰਕੇ। ਨਿਆਏ ਪੀਠ ਨੇ ਹਿੰਦੂ ਧਰਮ ਦਾ ਮਾਣ ਵਧਾਇਆ ਹੈ। ਬਿੰਦੀਆ ਮਦਾਨ ਨੇ ਕਿਹਾ ਕਿ ਸੇਵਾ ਰਸੋਈ ਰਾਹੀਂ ਰੋਜ਼ਾਨਾ ਸੈਂਕੜੇ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣਾ ਪੁੰਨ ਦਾ ਕਾਰਜ ਹੈ।

ਭਾਵਿਕ ਜੱਗੀ ਨੇ ਸੇਵਾ ਰਸੋਈ ਵਿੱਚ ਸੇਵਾ ਕਰਨ ਦੇ ਮਿਲੇ ਮੌਕੇ ਨੂੰ ਆਪਣਾ ਸੁਭਾਗ ਕਰਾਰ ਦਿੰਦਿਆਂ ਕਿਹਾ ਕਿ ਉਹ ਇੱਕ ਅਜਿਹੇ ਧਰਮ ਵਿੱਚ ਜਨਮ ਲੈ ਕੇ ਫਖ਼ਰ ਮਹਿਸੂਸ ਕਰਦੇ ਹਨ ਜਿਸ ਧਰਮ ਵਿੱਚ ਜਨਮ ਲੈਣ ਵਾਲੇ ਦੀਵਾਨ ਟੋਡਰ ਮੱਲ ਵਰਗੇ ਮਹਾਨ ਸ਼ਹੀਦ ਨੇ ਮੁਗ਼ਲ ਹਾਕਮਾਂ ਦੇ ਜਬਰ ਜੁਲਮ ਦਾ ਟਾਕਰਾ ਕਰਦੇ ਹੋਏ ਅਪਣਾ ਸਭ ਕੁਝ ਕੁਰਬਾਨ ਕਰਕੇ ਮੂੰਹ ਤੋੜਵਾਂ ਜਵਾਬ ਦਿੱਤਾ ਸੀ। ਇਸ ਮੌਕੇ ਭੁਪਿੰਦਰ ਬੰਗਾ, ਰਾਜੇਸ਼ ਸ਼ਰਮਾ, ਅਸ਼ੋਕ ਅਰੋੜਾ, ਉੱਜਵਲ ਜੈਨ, ਅਭੀ ਛਾਬੜਾ, ਚਰਨਜੀਤ ਖੱਤਰੀ, ਅਕਸ਼ੈ ਸ਼ਰਮਾ, ਨਰੇਸ਼ ਗੁਪਤਾ, ਵਿੱਕੀ ਕਪੂਰ, ਹੰਸਰਾਜ, ਚਰਨਜੀਤ ਅਤੇ ਆਨੰਦ ਕੁਮਾਰ ਆਦਿ ਹਾਜ਼ਰ ਸਨ।

Facebook Comments

Trending