ਪੰਜਾਬੀ

ਭਾਜਪਾ ਨੇ ਲੁਧਿਆਣਾ ਉੱਤਰੀ ਤੋਂ ਪ੍ਰਵੀਨ ਬਾਂਸਲ ਅਤੇ ਸਮਰਾਲਾ ਤੋਂ ਰਣਜੀਤ ਸਿੰਘ ਗਹਿਲੇਵਾਲ ਨੂੰ ਦਿੱਤੀਆਂ ਟਿਕਟਾਂ

Published

on

ਲੁਧਿਆਣਾ :   ਭਾਜਪਾ ਨੇ ਲੁਧਿਆਣਾ ਉੱਤਰੀ ਤੋਂ ਪ੍ਰਵੀਨ ਬਾਂਸਲ ਨੂੰ ਟਿਕਟ ਦਿੱਤੀ ਹੈ। ਪ੍ਰਵੀਨ ਬਾਂਸਲ ਉੱਤਰੀ ਹਲਕੇ ਤੋਂ ਭਾਜਪਾ ਦੀ ਟਿਕਟ ‘ਤੇ ਦੋ ਵਾਰ ਚੋਣ ਲੜ ਚੁੱਕੇ ਹਨ। ਬਾਂਸਲ ਲੁਧਿਆਣਾ ਸੈਂਟਰਲ ਤੋਂ ਟਿਕਟ ਮੰਗ ਰਹੇ ਸਨ ਪਰ ਪਾਰਟੀ ਨੇ ਉਨ੍ਹਾਂ ਨੂੰ ਫਿਰ ਤੋਂ ਲੁਧਿਆਣਾ ਉੱਤਰੀ ਤੋਂ ਟਿਕਟ ਦਿੱਤੀ ਹੈ।

2012 ਅਤੇ 2017 ਵਿਚ ਬਾਂਸਲ ਨੇ ਰਾਕੇਸ਼ ਪਾਂਡੇ ਨੂੰ ਸਖਤ ਟੱਕਰ ਦਿੱਤੀ ਸੀ । ਬਾਂਸਲ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਹਨ ਤੇ ਲੁਧਿਆਣਾ ਨਗਰ ਨਿਗਮ ‘ਚ ਸੀਨੀਅਰ ਡਿਪਟੀ ਮੇਅਰ ਵੀ ਰਹਿ ਚੁੱਕੇ ਹਨ। ਦੂਜੇ ਪਾਸੇ ਭਾਜਪਾ ਨੇ ਸਮਰਾਲਾ ਤੋਂ ਰਣਜੀਤ ਸਿੰਘ ਗਹਿਲੇਵਾਲ ਨੂੰ ਟਿਕਟ ਦਿੱਤੀ ਹੈ।

ਇਸ ਵਾਰ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਰਾਕੇਸ਼ ਪਾਂਡੇ, ਆਮ ਆਦਮੀ ਪਾਰਟੀ ਦੇ ਮਦਨ ਲਾਲ ਬੱਗਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਰ ਡੀ ਸ਼ਰਮਾ ਨਾਲ ਹੈ। ਬੀਤੇ ਦਿਨੀਂ ਆਰ ਡੀ ਸ਼ਰਮਾ ਭਾਜਪਾ ਛੱਡ ਕੇ ਅਕਾਲੀ ਦਲ ਚ ਸ਼ਾਮਲ ਹੋ ਗਏ ਸਨ। ਟਿਕਟ ਦੀ ਦੌੜ ‘ਚ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਪ੍ਰਦੇਸ਼ ਬੁਲਾਰੇ ਅਨਿਲ ਸਰੀਨ, ਸਾਬਕਾ ਜ਼ਿਲਾ ਪ੍ਰਧਾਨ ਰਾਜੀਵ ਕਤਨਾ, ਯੁਵਾ ਭਾਜਪਾ ਨੇਤਾ ਮਹੇਸ਼ ਦੱਤ ਸ਼ਰਮਾ ਵੀ ਸ਼ਾਮਲ ਸਨ।

ਕਾਂਗਰਸ ਵਿਧਾਇਕ ਰਾਕੇਸ਼ ਪਾਂਡੇ ਇਸ ਵਾਰ ਅੱਠਵੀਂ ਵਾਰ ਚੋਣ ਮੈਦਾਨ ਵਿੱਚ ਹਨ। ਇਸ ਤੋਂ ਪਹਿਲਾਂ ਉਹ ਛੇ ਵਾਰ ਵਿਧਾਇਕ ਰਹਿ ਚੁੱਕੇ ਹਨ, ਜਦਕਿ ਇਕ ਵਾਰ ਭਾਜਪਾ ਦੇ ਉਮੀਦਵਾਰ ਤੋਂ ਚੋਣ ਹਾਰ ਗਏ ਸਨ। ਪਿਛਲੀਆਂ ਚੋਣਾਂ ਵਿਚ ਉਹ 5132 ਵੋਟਾਂ ਨਾਲ ਜਿੱਤੇ ਸਨ ਪਰ ਇਸ ਵਾਰ ਚੁਣੌਤੀ ਕਾਫੀ ਵੱਡੀ ਹੈ। ਇਸ ਵਾਰ ਪਾਂਡੇ ਦੇ ਮੁਕਾਬਲੇ ਆਪ ਆਗੂ ਮਦਨ ਲਾਲ ਬੱਗਾ ਚੋਣ ਮੈਦਾਨ ਚ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਵਲੋਂ ਸਾਬਕਾ ਡਿਪਟੀ ਮੇਅਰ ਆਰਡੀ ਸ਼ਰਮਾ ਨੂੰ ਚੋਣ ਮੈਦਾਨ ਚ ਉਤਾਰਿਆ ਹੈ।

Facebook Comments

Trending

Copyright © 2020 Ludhiana Live Media - All Rights Reserved.