ਪੰਜਾਬੀ

ਭਾਜਪਾ ਉਮੀਦਵਾਰ ਪ੍ਰਵੀਨ ਬਾਂਸਲ ਦੇ ਚੋਣ ਪ੍ਰਚਾਰ ਨੂੰ ਮਿਲੀ ਮਜ਼ਬੂਤੀ

Published

on

ਲੁਧਿਆਣਾ  :  ਨੌਜਵਾਨ ਹਿੰਦੂ ਯੂਵਾ ਸਮਾਜ ਸੇਵਕ ਮਾਨਿਕ ਡੰਗ ਅਤੇ ਯੋਗੇਸ਼ ਧੀਂਮਾਨ ਦੇ ਸਾਥੀਆਂ ਸਹਿਤ ਭਾਜਪਾ ਵਿਚ ਸ਼ਾਮਿਲ ਹੋਣ ਨਾਲ ਵਿਧਾਨ ਸਭਾ ਹਲਕਾ ਉਤਰੀ ਤੋਂ ਭਾਜਪਾ ਦੇ ਉਮੀਦਵਾਰ ਪ੍ਰਵੀਨ ਬਾਂਸਲ ਦੇ ਚੋਣ ਪ੍ਰਚਾਰ ਨੂੰ ਵਧੇਰੇ ਮਜ਼ਬੂਤੀ ਮਿਲੀ ਹੈ।

ਵਰਣਨਯੋਗ ਹੈ ਕਿ ਮਾਨਿਕ ਡੰਗ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਲੋਂ ਜੁੜੇ ਸੰਗਠਨ ਹਿੰਦੂ ਸਿੱਖ ਜਾਗ੍ਰਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ ਦੇ ਪੁੱਤਰ ਹਨ ਅਤੇ ਯੋਗੇਸ਼ ਧੀਮਾਨ ਹਿੰਦੂ ਵਿਚਾਰਧਾਰਾ ਦੇ ਪ੍ਰਚਾਰਕ ਹਨ। ਉਜੈਨ ਤੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਅਨਿਲ ਫਿਰੌਜਿਆ, ਜ਼ਿਲ੍ਹਾ ਭਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਘਲ, ਵਿਧਾਨਸਭਾ ਹਲਕਾ ਉਤਰੀ ਤੋਂ ਭਾਜਪਾ ਉਮੀਦਵਾਰ ਪ੍ਰਵੀਨ ਬਾਂਸਲ ਨੇ ਸਵਾਗਤ ਕੀਤਾ।

ਮਾਨਿਕ ਡੰਗ ਨੇ ਨਵੀਂ ਸਿਆਸੀ ਪਾਰੀ ਭਾਜਪਾ ਵਰਗੇ ਰਾਸ਼ਟਰਵਾਦੀ ਵਿਚਾਰਧਾਰਾ ਵਾਲੇ ਰਾਜਨੀਤਿਕ ਪਾਰਟੀ ਦੇ ਪਲੇਟਫਾਰਮ ਤੋਂ ਸ਼ੁਰੂ ਕਰਨ ‘ਤੇ ਆਪਣੇ ਆਪ ਨੂੰ ਖੁਸ਼ਕਿਸਮਤ ਦੱਸਦੇ ਹੋਏ ਕਿਹਾ ਕਿ ਪੰਜਾਬ ਦੇ ਬਹੁਪੱਖੀ ਵਿਕਾਸ, ਅਮਨ ਸ਼ਾਂਤੀ ਅਤੇ ਆਪਸੀ ਪ੍ਰੇਮ ਅਤੇ ਭਾਈਚਾਰੇ ਨੂੰ ਬਰਕਰਾਰ ਰੱਖਣ ਲਈ ਰਾਜ ਵਿਚ ਭਾਜਪਾ ਗਠਜੋੜ ਦਾ ਸਤਾਸੀਨ ਹੋਣਾ ਸਮੇਂ ਦੀ ਮੰਗ ਹੈ।

ਇਸ ਮੌਕੇ ‘ਤੇ ਅਕਸ਼ੈ ਸ਼ਰਮਾ, ਅਭੀ ਛਾਬੜਾ, ਪੁਲਕਿਤ ਡੰਗ, ਹਰਸ਼ਿਤ ਨੰਦਾ, ਸੰਨੀ ਸ਼ਰਮਾ, ਜਤਿੰਦਰ ਤਨੇਜਾ, ਰਾਜੇਸ਼ ਸ਼ਰਮਾ, ਚਰਨਜੀਤ ਚੰਨੀ, ਅਭਿਸ਼ ਛਾਬੜਾ, ਅਭਿਸ਼ੇਕ ਧੀਮਾਨ, ਅਜੈ ਕੁਮਾਰ, ਪ੍ਰੇਮ ਕੁਮਾਰ, ਸ਼ੁਭਮ ਧੀਮਾਨ, ਅਜੈ ਕੁਮਾਰ, ਪ੍ਰੇਮ ਕੁਮਾਰ, ਕਿ੍ਸ਼ਨ ਕਵਾਤੜਾ, ਕਰਣ ਸ਼ਰਮਾ ਸਹਿਤ ਅਨੇਕ ਹਿੰਦੂ ਚਿੰਤਕ ਵੀ ਮਾਨਿਕ ਡੰਗ ਦੇ ਨਾਲ ਭਾਜਪਾ ਵਿਚ ਸ਼ਾਮਿਲ ਹੋਏ।

Facebook Comments

Trending

Copyright © 2020 Ludhiana Live Media - All Rights Reserved.